ਲੁਧਿਆਣਾ: ਕਾਰੋਬਾਰੀ ਦੀ ਪਤਨੀ ਨੂੰ ਬੰਧਕ ਬਣਾ ਕੀਤੀ ਲੁੱਟ, ਗਰਦਨ ‘ਤੇ ਚਾਕੂ ਰੱਖ ਲੁੱਟੇ ਕੈਸ਼ ਤੇ ਗਹਿਣੇ
Ludhiana Crime: ਮਹਿਲਾ ਨੇ ਦੱਸਿਆ ਕਿ ਉਸ ਨੂੰ ਬਦਮਾਸ਼ਾਂ ਨੇ ਸੋਫੇ 'ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਉਸ ਦੀ ਕਮਰ 'ਚ ਦਰਦ ਹੋਣ ਲੱਗੀ ਤੇ ਉਹ ਬੇਸੁੱਧ ਹੋ ਗਈ। ਬਦਮਾਸ਼ ਘਰ ਦੇ ਅੰਦਰੋਂ ਨਗਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਮਹਿਲਾ ਨੇ ਦੱਸਿਆ ਬਦਮਾਸ਼ ਕਰੀਬ ਡੇਢ ਤੋਲੇ ਸੋਨਾ, ਜਿਸ 'ਚ ਉਸ ਦੀਆਂ ਕੰਨ ਦੀਆਂ ਵਾਲੀਆਂ ਵੀ ਸ਼ਾਮਲ ਸਨ, ਲੈ ਕੇ ਫ਼ਰਾਰ ਹੋ ਗਏ ।
ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਇਲਾਕੇ ‘ਚ ਨੱਟ ਬੋਲਟ ਕਾਰੋਬਾਰੀ ਦੇ ਘਰ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬਦਮਾਸ਼ ਘਰ ਦੇ ਅੰਦਰ ਵੜ ਗਏ ਤੇ ਕਾਰੋਬਾਰੀ ਦੀ ਪਤਨੀ ਦੀ ਗਰਦਨ ਤੇ ਚਾਕੂ ਰੱਖ ਕੇ ਉਸ ਨੂੰ ਧਮਕਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਮੂੰਹ ‘ਤੇ ਹੱਥਾਂ ਨੂੰ ਚੁੰਨੀ ਨਾਲ ਬੰਨ੍ਹ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।
ਪੀੜਿਤ ਮਹਿਲਾ ਨੇ ਦੱਸਿਆ ਕਿ ਉਸ ਨੂੰ ਬਦਮਾਸ਼ਾਂ ਨੇ ਸੋਫੇ ‘ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਉਸ ਦੀ ਕਮਰ ‘ਚ ਦਰਦ ਹੋਣ ਲੱਗੀ ਤੇ ਉਹ ਬੇਸੁੱਧ ਹੋ ਗਈ। ਬਦਮਾਸ਼ ਘਰ ਦੇ ਅੰਦਰੋਂ ਨਗਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਮਹਿਲਾ ਨੇ ਦੱਸਿਆ ਬਦਮਾਸ਼ ਕਰੀਬ ਡੇਢ ਤੋਲੇ ਸੋਨਾ, ਜਿਸ ‘ਚ ਉਸ ਦੀਆਂ ਕੰਨ ਦੀਆਂ ਵਾਲੀਆਂ ਵੀ ਸ਼ਾਮਲ ਸਨ, ਲੈ ਕੇ ਫ਼ਰਾਰ ਹੋ ਗਏ ।
ਮਾਮਲਾ ਸ਼ੱਕੀ, ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਵੀ ਬੰਦ
ਪੁਲਿਸ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਪੀੜਿਤ ਮਹਿਲਾ ਤੋਂ ਪੁੱਛ-ਗਿਛ ਕੀਤੀ ਤੇ ਆਲੇ-ਦੁਆਲੇ ਦੇ ਲੋਕਾਂ ਦੇ ਕੋਲੋਂ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਇੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਘਰ ਦੇ ਸੀਸੀਟੀਵੀ ਕੈਮਰੇ ਬੰਦ ਸਨ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ‘ਚ ਵੀ ਕੁਝ ਸਾਹਮਣੇ ਨਹੀਂ ਆਇਆ ਹੈ।
ਪੀੜਿਤ ਔਰਤ ਗੁਰਮੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉੱਠ ਕੇ ਉਹ ਪਾਠ ਕਰਨ ਦੀ ਤਿਆਰੀ ਕਰ ਰਹੀ ਸੀ ਕਿ ਇਸ ਦੌਰਾਨ ਉਸ ਨੇ ਦੇਖਿਆ ਕਿ ਘਰ ਦੇ ਮੁੱਖ ਗੇਟ ਦੇ ਬਾਹਰ ਲਾਈਟ ਜਲ ਰਹੀ ਹੈ ਅਤੇ ਉਹ ਲਾਈਟ ਨੂੰ ਬੰਦ ਕਰਨ ਗਈ ਤਾਂ ਪੌੜੀਆਂ ਦੇ ਥੱਲੇ ਪਹਿਲਾਂ ਹੀ ਦੋ ਵਿਅਕਤੀ ਖੜੇ ਸਨ, ਜਿਨ੍ਹਾਂ ‘ਚੋਂ ਇੱਕ ਵਿਅਕਤੀ ਨੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਦੂਸਰੇ ਨੇ ਚਾਕੂ ਦਿਖਾ ਕੇ ਧਮਕਾਇਆ। ਉਹ ਇਸ ਤੋਂ ਬਾਅਦ ਘਰ ਦੇ ਅੰਦਰ ਦਾਖਲ ਹੋ ਗਏ। ਮਹਿਲਾ ਨੇ ਦੱਸਿਆ ਕਿ ਉਸ ਦਾ ਮੂੰਹ ਬਦਮਾਸ਼ਾਂ ਨੇ ਚੁੰਨੀ ਨਾਲ ਬੰਨ੍ਹ ਦਿੱਤਾ, ਜਦਕਿ ਹੱਥਾਂ ‘ਤੇ ਰੁਮਾਲ ਬੰਨ੍ਹ ਦਿੱਤਾ। ਬਦਮਾਸ਼ਾਂ ਨੇ ਉਸ ਨੂੰ ਸੋਫੇ ‘ਤੇ ਸੁੱਟਿਆ ਤੇ ਇਸ ਤੋਂ ਬਾਅਦ ਉਹ ਬੇਸੁੱਧ ਹੋਈ ਗਈ।
ਗੁਰਮੀਤ ਮੁਤਾਬਕ ਘਟਨਾ ਦੇ ਸਮੇਂ ਸਾਰਾ ਪਰਿਵਾਰ ਸੋ ਰਿਹਾ ਸੀ ਅਤੇ ਪਹਿਲੀ ਮੰਜ਼ਿਲ ਤੇ ਉਸ ਦੇ ਬੇਟੇ ਦਾ ਕਮਰਾ ਹੈ, ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਸ ਦਾ ਗਲਾ ਘੁੱਟ ਦੇਣ ਦੀ ਧਮਕੀ ਦਿੱਤੀ। ਲੁਟੇਰੇ ਘਰ ਅੰਦਰ ਰੱਖੇ ਪੰਜ ਲੱਖ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ 15 ਮਿੰਟ ‘ਚ ਹੀ ਫ਼ਰਾਰ ਹੋ ਗਏ। ਫਿਲਹਾਲ ਥਾਣਾ ਸਦਰ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਆਰੋਪੀਆਂ ਨੂੰ ਫੜਨ ਦਾ ਦਾਅਵਾ ਕੀਤਾ ਜਾ ਰਿਹਾ।
