ਲੁਧਿਆਣਾ: ਕਾਰੋਬਾਰੀ ਨੂੰ 10 ਕਰੋੜ ਰੁਪਏ ਦੀ ਫਿਰੌਤੀ ਦੀ ਕਾਲ, ਹੈਰੀ ਬਾਕਸਰ ਬੋਲਿਆ ਦੁਕਾਨ ‘ਚ ਵੜ ਕੇ ਮਾਰਾਂਗੇ ਗੋਲੀ

Updated On: 

09 Jan 2026 10:44 AM IST

ਸ਼ਿਕਾਇਤ 'ਚ ਵਪਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਮਲਪ੍ਰੀਤ ਸਿੰਘ, ਉਨ੍ਹਾਂ ਦੇ ਕਾਰੋਬਾਰ 'ਚ ਮਦਦ ਕਰਦਾ ਹੈ। ਉਸ ਨੂੰ 3 ਜਨਵਰੀ ਦੀ ਦੁਪਹਿਰ ਦੋ ਵਜੇ ਕਰੀਬ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਇਆ ਸੀ। ਕਾਲ ਕਰਨ ਵਾਲੇ ਨੇ ਕਥਿਤ ਤੌਰ 'ਤੇ ਖ਼ੁਦ ਨੂੰ ਲਾਰੈਂਸ ਗੈਂਗ ਦਾ ਸਾਥੀ ਹੈਰੀ ਬਾਕਸਰ ਦੱਸਿਆ।

ਲੁਧਿਆਣਾ: ਕਾਰੋਬਾਰੀ ਨੂੰ 10 ਕਰੋੜ ਰੁਪਏ ਦੀ ਫਿਰੌਤੀ ਦੀ ਕਾਲ, ਹੈਰੀ ਬਾਕਸਰ ਬੋਲਿਆ ਦੁਕਾਨ ਚ ਵੜ ਕੇ ਮਾਰਾਂਗੇ ਗੋਲੀ

ਹੈਰੀ ਬਾਕਸਰ ਦੀ ਤਸਵੀਰ

Follow Us On

ਲੁਧਿਆਣਾ ਚ ਗੈਂਗਸਟਰਾਂ ਵੱਲੋਂ ਫਿਰੌਤੀ ਭਰੀਆਂ ਕਾਲਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਿਵਲ ਸਿਟੀ ਚ ਇੱਕ ਗਾਰਮੈਂਟ ਸ਼ਾਪ ਚ ਫਾਇਰਿੰਗ ਦੀ ਘਟਨਾ ਤੋਂ ਬਾਅਦ ਹੁਣ ਇੱਕ ਹੋਰ ਵਪਾਰੀ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਵਪਾਰੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਬਦਮਾਸ਼ ਨੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਕਾਲ ਕਰਨ ਵਾਲੇ ਨੇ ਆਪਣਾ ਨਾਮ ਹੈਰੀ ਬਾਕਸਰ ਦੱਸਿਆ ਹੈ। ਹੈਰੀ ਬਾਕਸਰ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦੇ ਚੁੱਕਿਆ ਹੈ। ਵਪਾਰੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸ਼ਿਕਾਇਤ ਚ ਵਪਾਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਮਲਪ੍ਰੀਤ ਸਿੰਘ, ਉਨ੍ਹਾਂ ਦੇ ਕਾਰੋਬਾਰ ਚ ਮਦਦ ਕਰਦਾ ਹੈ। ਉਸ ਨੂੰ 3 ਜਨਵਰੀ ਦੀ ਦੁਪਹਿਰ ਦੋ ਵਜੇ ਕਰੀਬ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਇਆ ਸੀ। ਕਾਲ ਕਰਨ ਵਾਲੇ ਨੇ ਕਥਿਤ ਤੌਰ ਤੇ ਖ਼ੁਦ ਨੂੰ ਲਾਰੈਂਸ ਗੈਂਗ ਦਾ ਸਾਥੀ ਹੈਰੀ ਬਾਕਸਰ ਦੱਸਿਆ। ਕਮਲਪ੍ਰੀਤ ਸਿੰਘ ਨੇ ਤੁਰੰਤ ਕਾਲ ਕੱਟ ਦਿੱਤੀ ਤੇ ਉਸ ਤੋਂ ਬਾਅਦ ਵਾਰ-ਵਾਰ ਆ ਰਹੀ ਕਾਲ ਨੂੰ ਅਣਦੇਖਿਆ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਕਥਿਤ ਤੌਰ ਤੇ ਵਟਸਐਪ ਮੈਸੇਜ ਭੇਜਿਆ ਤੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ। ਧਮਕੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਪੈਸੇ ਨਹੀਂ ਦਿੱਤੇ ਗਏ ਤਾਂ ਉਹ ਦੁਕਾਨ ਚ ਆ ਕੇ ਉਨ੍ਹਾਂ ਨੂੰ ਗੋਲੀ ਮਾਰ ਦੇਣਗੇ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਪਰਿਵਾਰ ਚ ਡਰ ਦਾ ਮਾਹੌਲ ਹੈ। ਉਨ੍ਹਾਂ ਨੁੰ ਆਪਣੀ ਜਾਨ ਤੇ ਪ੍ਰਾਪਰਟੀ ਦੇ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਨੇ ਵਾਇਸ ਮੈਸੇਜ ਜਾਂਚ ਲਈ ਪੁਲਿਸ ਨੂੰ ਸੌਂਪ ਦਿੱਤਾ ਤੇ ਆਪਣੇ ਪਰਿਵਾਰ ਦੇ ਲਈ ਸੁਰੱਖਿਆ ਮੰਗੀ ਹੈ। ਥਾਣਾ ਸਰਾਭਾ ਦੀ ਪੁਲਿਸ ਨੇ ਮਾਮਲੇ ਚ ਹੈਰੀ ਬਾਕਸਰ ਦੇ ਖਿਲਾਫ਼ ਬੀਐਨਐਸ ਦੀ ਧਾਰੀ 308 (2), 351 (2) ਤੇ 62 ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਕਾਲ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।