ਲੁਧਿਆਣਾ ‘ਚ ਇੱਕ ਹਫਤੇ ਲਈ ਭਾਰਤ ਨਗਰ ਚੌਕ ਬੰਦ, ਐਲੀਵੇਟਿਡ ਰੋਡ ‘ਤੇ ਲਗਾਏ ਜਾਣਗੇ ਗਰਡਰ; ਪੁਲਿਸ ਵੱਲੋਂ ਰੂਟ ਡਾਇਵਰਸ਼ਨ ਪਲਾਨ ਜਾਰੀ

Updated On: 

25 Oct 2023 09:02 AM IST

ਲੁਧਿਆਣਾ ਦੇ ਭਰਤ ਨਗਰ ਚੌਕ ਬੰਦ ਹੋਣ ਕਾਰਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਟ੍ਰੈਫਿਕ ਜਾਮ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਟ੍ਰੈਫਿਕ ਪੁਲਿਸ ਨੇ ਲੋਕਾਂ ਲਈ ਬਦਲਵੇਂ ਰੂਟਾਂ ਲਈ ਟਰੈਫਿਕ ਡਾਇਵਰਸ਼ਨ ਪਲਾਨ ਤਿਆਰ ਕੀਤਾ ਹੈ। ਇਸ ਦੌਰਾਨ ਲੋਕਾਂ ਨੂੰ ਕਰੀਬ 4 ਹਫਤਿਆਂ ਤੱਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਟਰੈਫਿਕ ਜਾਮ ਕਾਰਨ ਆਲੇ-ਦੁਆਲੇ ਦੇ ਖੇਤਰ ਵਿੱਚ ਆਵਾਜਾਈ ਕਾਫੀ ਪ੍ਰਭਾਵਿਤ ਹੋ ਸਕਦੀ ਹੈ।

ਲੁਧਿਆਣਾ ਚ ਇੱਕ ਹਫਤੇ ਲਈ ਭਾਰਤ ਨਗਰ ਚੌਕ ਬੰਦ, ਐਲੀਵੇਟਿਡ ਰੋਡ ਤੇ ਲਗਾਏ ਜਾਣਗੇ ਗਰਡਰ; ਪੁਲਿਸ ਵੱਲੋਂ ਰੂਟ ਡਾਇਵਰਸ਼ਨ ਪਲਾਨ ਜਾਰੀ

(Photo Credit: www.freepik.com)

Follow Us On
ਲੁਧਿਆਣਾ ਨਿਊਜ਼। ਲੁਧਿਆਣਾ ਦੇ ਭਾਰਤ ਨਗਰ ਚੌਕ ਅੱਜ ਤੋਂ 1 ਹਫ਼ਤੇ ਲਈ ਬੰਦ ਰਹੇਗਾ। ਐਲੀਵੇਟਿਡ ਰੋਡ ‘ਤੇ ਗਰਡਰ ਲਗਾਉਣ ਦਾ ਕੰਮ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇੱਥੇ 18 ਗਰਡਰ ਲਗਾਏ ਜਾਣਗੇ, ਜਿਨ੍ਹਾਂ ਵਿੱਚੋਂ ਹਰ ਰੋਜ਼ ਇੱਕ ਗਰਡਰ ਲਗਾਇਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਪੂਰੇ ਕੰਮ ਵਿੱਚ ਇੱਕ ਹਫ਼ਤੇ ਤੋਂ ਵਧ ਦਾ ਸਮਾਂ ਲੱਗ ਸਕਦਾ ਹੈ। ਭਰਤ ਨਗਰ ਚੌਕ ਬੰਦ ਹੋਣ ਕਾਰਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਟ੍ਰੈਫਿਕ ਜਾਮ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਟ੍ਰੈਫਿਕ ਪੁਲਿਸ ਨੇ ਲੋਕਾਂ ਲਈ ਬਦਲਵੇਂ ਰੂਟਾਂ ਲਈ ਟਰੈਫਿਕ ਡਾਇਵਰਸ਼ਨ ਪਲਾਨ ਤਿਆਰ ਕੀਤਾ ਹੈ। ਇਸ ਦੌਰਾਨ ਲੋਕਾਂ ਨੂੰ ਕਰੀਬ 4 ਹਫਤਿਆਂ ਤੱਕ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਨ੍ਹਾਂ ਰੂਟਾਂ ਦੀ ਵਰਤੋਂ ਕਰਨੀ ਪਵੇਗੀ

ਏ.ਸੀ.ਪੀ ਚਰਨਜੀਤ ਲਾਂਬਾ ਨੇ ਦੱਸਿਆ ਕਿ ਉਸਾਰੀ ਕਾਰਜਾਂ ਕਾਰਨ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੁਲਿਸ ਨੇ 2 ਟਰੈਫਿਕ ਮੈਨੇਜਮੈਂਟ ਪਲਾਨ ਤਿਆਰ ਕੀਤੇ ਹਨ। ਪਹਿਲੀ ਯੋਜਨਾ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਹਫ਼ਤੇ ਦੌਰਾਨ ਨਿਰੰਕਾਰੀ ਸਤਿਸੰਗ ਭਵਨ ਰੋਡ ‘ਤੇ ਦੋਵਾਂ ਦਿਸ਼ਾਵਾਂ ਵਿੱਚ ਆਵਾਜਾਈ ਦੀ ਆਗਿਆ ਦਿੰਦੀ ਹੈ। ਇਸ ਦੇ ਨਾਲ ਹੀ ਠੇਕੇਦਾਰ ਨੂੰ ਭਾਰਤ ਨਗਰ ਚੌਕ ਰੋਡ ‘ਤੇ ਬੀ.ਐੱਸ.ਐੱਨ.ਐੱਲ.ਐਕਸਚੇਂਜ ਬਿਲਡਿੰਗ ਦੀ ਕੰਧ ਦੇ ਨਾਲ ਲੱਗਦੀ 20 ਫੁੱਟ ਜਗ੍ਹਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇੱਕ ਦੂਜੀ ਯੋਜਨਾ ਆਉਣ ਵਾਲੇ ਹਫ਼ਤਿਆਂ ਵਿੱਚ ਲਾਗੂ ਕੀਤੀ ਜਾਵੇਗੀ। ਜਿਸ ਵਿੱਚ ਬੀ.ਐਸ.ਐਨ.ਐਲ. ਐਕਸਚੇਂਜ ਦੀ ਕੰਧ ਦੇ ਨਾਲ ਅਲਾਟ ਕੀਤੀ 20 ਫੁੱਟ ਜਗ੍ਹਾ ਨੂੰ ਭਾਰਤ ਨਗਰ ਚੌਂਕ ਵਾਲੇ ਪਾਸੇ ਤੋਂ ਮਿੰਨੀ ਸਕੱਤਰੇਤ ਵੱਲ ਜਾਣ ਵਾਲੀ ਆਵਾਜਾਈ ਲਈ ਸਰਵਿਸ ਲੇਨ ਵਜੋਂ ਵਰਤਿਆ ਜਾਵੇਗਾ।

18 ਗਰਡਰ ਲਗਾਏ ਜਾਣਗੇ

ਏਸੀਪੀ ਲਾਂਬਾ ਨੇ ਕਿਹਾ ਕਿ ਐਲੀਵੇਟਿਡ ਰੋਡ ਦਾ ਨਿਰਮਾਣ ਕਰਨ ਵਾਲੀ ਕੰਪਨੀ ਸਾਈਟ ‘ਤੇ ਕੁੱਲ 18 ਗਰਡਰ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਪ੍ਰਤੀ ਦਿਨ 3 ਦੇ ਕਰੀਬ ਗਰਡਰ ਵੀ ਲਗਾਏ ਜਾਣਗੇ, ਇਸ ਲਈ ਇੱਕ ਹਫ਼ਤੇ ਵਿੱਚ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਕੰਮ ਤੋਂ ਬਾਅਦ, ਕਾਸਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ, ਜੋ ਕਿ ਲਗਭਗ 3-4 ਹਫਤਿਆਂ ਤੱਕ ਚੱਲਣ ਦੀ ਉਮੀਦ ਹੈ, ਜਿਸ ਨਾਲ ਆਲੇ-ਦੁਆਲੇ ਦੇ ਖੇਤਰ ਵਿੱਚ ਆਵਾਜਾਈ ਨੂੰ ਕਾਫੀ ਪ੍ਰਭਾਵਿਤ ਹੋਵੇਗਾ।