ਦੇਸ਼ ਭਰ ਵਿੱਚ ਮਨਾਇਆ ਗਿਆ ਦੁਸ਼ਹਿਰੇ ਦਾ ਤਿਉਹਾਰ, ਲੁਧਿਆਣਾ ਵਿੱਚ ਸਾੜਿਆ ਗਿਆ 121 ਫੁੱਟ ਦਾ ਪੁਤਲਾ
ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂੰਮ ਧਾਮ ਮਨਾਇਆ, ਅੰਮ੍ਰਿਤਸਰ ਵਿੱਚ ਰਾਵਣ ਦਾ 120 ਫੁੱਟ ਅਤੇ ਲੁਧਿਆਣਾ ਵਿੱਚ 121 ਵਿੱਚ ਪੁਤਲਾ ਸਾੜਿਆ ਗਿਆ। ਇਸ ਸਮਾਗਮ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋਈ। ਪੁਤਲਾ ਸਾੜਨ ਨੂੰ ਦੇਖਣ ਲਈ ਉਪਕਾਰ ਨਗਰ ਵਿੱਚ ਵੀ ਸੈਂਕੜੇ ਲੋਕ ਇਕੱਠੇ ਹੋਏ। ਪੁਤਲਾ ਸਾੜਨ ਦੌਰਾਨ, ਅਚਾਨਕ ਇੱਕ ਪਟਾਕਾ ਫਟ ਗਿਆ, ਜਿਸ ਨਾਲ ਅੱਗ ਲਗਾਉਣ ਵਾਲੇ ਲੋਕ ਵਾਲ-ਵਾਲ ਬਚ ਗਏ।
Dussehra Festival Celebration: ਦੇਸ਼ ਭਰ ਦੇ ਵਿੱਚ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂੰਮ ਧਾਮ ਮਨਾਇਆ, ਅੰਮ੍ਰਿਤਸਰ (Amritsar) ਵਿੱਚ ਰਾਵਣ ਦਾ 120 ਫੁੱਟ ਅਤੇ ਲੁਧਿਆਣਾ (Ludhiana) ਵਿੱਚ 121 ਵਿੱਚ ਪੁਤਲਾ ਸਾੜਿਆ ਗਿਆ। ਇਸ ਸਮਾਗਮ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋਈ। ਪੁਤਲਾ ਸਾੜਨ ਨੂੰ ਦੇਖਣ ਲਈ ਉਪਕਾਰ ਨਗਰ ਵਿੱਚ ਵੀ ਸੈਂਕੜੇ ਲੋਕ ਇਕੱਠੇ ਹੋਏ। ਪੁਤਲਾ ਸਾੜਨ ਦੌਰਾਨ, ਅਚਾਨਕ ਇੱਕ ਪਟਾਕਾ ਫਟ ਗਿਆ, ਜਿਸ ਨਾਲ ਅੱਗ ਲਗਾਉਣ ਵਾਲੇ ਲੋਕ ਵਾਲ-ਵਾਲ ਬਚ ਗਏ।
ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਪਹਿਲਾਂ ਹੀ ਰਾਵਣ ਦੇ ਪੁਤਲੇ ਜਲਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 17 ਵਿੱਚ ਵੀ ਇੱਕ ਰਾਵਣ ਦਾ ਪੁਤਲਾ ਸਾੜਿਆ ਗਿਆ।
ਜਲੰਧਰ ਵਿੱਚ ਹੋਇਆ ਰਾਵਨ ਦਹਿਨ
#Dasara2025 #jalandhar में किया गया रावण दहन#Dussehra2025 pic.twitter.com/N8ax9Mu0JN
— JARNAIL (@N_JARNAIL) October 2, 2025
ਅੰਮ੍ਰਿਤਸਰ ਵਿੱਚ 120 ਫੁੱਟ ਦਾ ਰਾਵਨ ਜਲਾਇਆ ਗਿਆ
ਅੰਮ੍ਰਿਤਸਰ ਵਿੱਚ ਦੁਸ਼ਹਿਰੇ ਦੇ ਤਿਉਹਾਰ ਦਾ ਕਾਫੀ ਉਤਸ਼ਾਹ ਦੇਖਿਆ ਗਿਆ, ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਦੂਜਾ ਸਭ ਤੋਂ ਉੱਚਾ ਰਾਵਨ ਜਲਾਇਆ ਗਿਆ। ਜਿਸ ਦੀ ਉਚਾਈ 120 ਫੁੱਟ ਸੀ।
ਇਹ ਵੀ ਪੜ੍ਹੋ
#Amritsar में 120 फुट का #RavanaDahan किया गया#ravan #Happy_Dusshera #Dussehra2025 #dusshera2025 pic.twitter.com/qwhdEi1gNF
— JARNAIL (@N_JARNAIL) October 2, 2025
ਅੰਦਰਲੀਆਂ ਬੁਰਾਈਆਂ ਨੂੰ ਖਤਮ ਕਰੀਏ-ਔਜਲਾ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੁਰਾਈ ਹੁਣ ਸਿਰਫ਼ ਰਾਵਣ ਤੱਕ ਸੀਮਤ ਨਹੀਂ ਹੈ। ਭ੍ਰਿਸ਼ਟਾਚਾਰ, ਹੰਕਾਰ, ਅਪਰਾਧ ਅਤੇ ਅਸਹਿਣਸ਼ੀਲਤਾ ਅੱਜ ਦੇ ਸਮਾਜ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰ ਸਾਲ ਰਾਵਣ ਨੂੰ ਸਾੜਿਆ ਜਾਂਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੇ ਅੰਦਰਲੀ ਬੁਰਾਈ ਨੂੰ ਵੀ ਖਤਮ ਕਰਨਾ ਚਾਹੀਦਾ ਹੈ।
ਫਿਰੋਜ਼ਪੁਰ ਵਿੱਚ ਵੀ ਹੋਇਆ ਰਾਵਨ ਦਹਿਨ
ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਵੀ ਦੁਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ, ਇਸ ਮੌਕੇ ਹੋਏ ਸਮਾਗਮ ਵਿੱਚ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਿੱਸਾ ਲਿਆ।
#Ferozpur में भी हुआ #RavanaDahan #Dussehra2025 #dusshera2025 pic.twitter.com/x0g9SupPtM
— JARNAIL (@N_JARNAIL) October 2, 2025
ਲੁਧਿਆਣਾ ਦੇ ਇਤਿਹਾਸਕ ਦਰਸ਼ਨ ਮੈਦਾਨ ਵਿੱਚ ਅੱਜ ਵਿਜੇਦਸ਼ਮੀ ਦੇ ਮੌਕੇ ‘ਤੇ ਰਾਵਣ ਦਹਿਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਸਿਆਸਤਦਾਨਾਂ ਤੋਂ ਇਲਾਵਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਆਗੂਆਂ ਨੇ ਰਿਮੋਟ ਬਟਨ ਦਬਾ ਕੇ ਰਾਵਣ ਦਹਿਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਦਿਨ ਸੀ ਜਦੋਂ ਬੁਰਾਈ ਉੱਪਰ ਸੱਚਾਈ ਦੀ ਜਿੱਤ ਪ੍ਰਾਪਤ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਇਤਿਹਾਸਕ ਦਿਨ ਵਜੋਂ ਮਨਾਇਆ ਗਿਆ ਕਿਉਂਕਿ ਭਗਵਾਨ ਰਾਮ ਨੇ ਰਾਵਣ ਨੂੰ ਮਾਰਿਆ ਸੀ। ਜਲੰਧਰ ਤੋਂ ਦਵਿੰਦਰ, ਲੁਧਿਆਣਾ ਤੋਂ ਰਜਿੰਦਰ, ਅੰਮ੍ਰਿਤਸਰ ਤੋਂ ਲਲਿਤ ਅਤੇ ਫਿਰੋਜ਼ਪੁਰ ਤੋਂ ਸੰਨੀ ਚੋਪੜਾ ਦੀ ਰਿਪੋਰਟ
