ਸੋਸ਼ਲ ਮੀਡੀਆ ‘ਤੇ ‘ਚਿੱਟਾ’ ਤਸਕਰ’ ਹੋਣ ਵਾਲੀਆਂ ਫੇਕ ਪੋਸਟਾਂ ‘ਤੇ ਭੜਕੇ KS ਮੱਖਣ, ਪੁਲਿਸ ਨੂੰ ਦਿੱਤੀ ਸ਼ਿਕਾਇਤ

Updated On: 

13 May 2026 11:08 AM IST

ਸ਼ਿਕਾਇਤ ਦੇ ਅਨੁਸਾਰ, ਕਈ ਸੋਸ਼ਲ ਮੀਡੀਆ ਪੋਸਟਾਂ 'ਚ ਉਨ੍ਹਾਂ ਨੂੰ "ਡਰੱਗ ਤਸਕਰ" ਵਜੋਂ ਲੇਬਲ ਕੀਤਾ ਜਾ ਰਿਹਾ ਹੈ ਤੇ ਝੂਠੀਆਂ ਰਿਪੋਰਟਾਂ ਪ੍ਰਸਾਰਿਤ ਕਰ ਰਹੀਆਂ ਹਨ, ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ "ਚਿੱਟਾ" ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗਾਇਕ ਨੇ ਆਪਣੀ ਸ਼ਿਕਾਇਤ ਨਾਲ ਇਨ੍ਹਾਂ ਪੋਸਟਾਂ ਦੇ ਸਕ੍ਰੀਨਸ਼ਾਟ ਵੀ ਪੁਲਿਸ ਨੂੰ ਦਿੱਤੇ ਹਨ। ਇਨ੍ਹਾਂ ਅਫਵਾਹਾਂ ਦੇ ਪ੍ਰਸਾਰਣ ਤੋਂ ਬਾਅਦ, ਉਨ੍ਹਾਂ ਨੂੰ ਵੱਖ-ਵੱਖ ਵਿਅਕਤੀਆਂ ਤੋਂ ਕਈ ਫੋਨ ਕਾਲਾਂ ਆਈਆਂ ਹਨ।

ਸੋਸ਼ਲ ਮੀਡੀਆ ਤੇ ਚਿੱਟਾ ਤਸਕਰ ਹੋਣ ਵਾਲੀਆਂ ਫੇਕ ਪੋਸਟਾਂ ਤੇ ਭੜਕੇ KS ਮੱਖਣ, ਪੁਲਿਸ ਨੂੰ ਦਿੱਤੀ ਸ਼ਿਕਾਇਤ

ਪ੍ਰਸਿੱਧ ਗਾਇਕ ਕੇ.ਐਸ. ਮੱਖਣ ਨੇ ਐਸਐਸਪੀ (ਦਿਹਾਤੀ) ਜਲੰਧਰ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ‘ਚ ਸੋਸ਼ਲ ਮੀਡੀਆ ‘ਤੇ ਝੂਠੀਆਂ ਅਫਵਾਹਾਂ ਫੈਲਾਉਣ ਤੇ ਉਨ੍ਹਾਂ ਦੀ ਛਵੀ ਨੂੰ ਖਰਾਬ ਕਰਨ ਦੀ ਜਾਣਬੁੱਝ ਕੇ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ। ਜਲੰਧਰ ਹਲਕਾ ਨਕੋਦਰ ਦੇ ਪਿੰਡ ਸ਼ੰਕਰ ਵਸਨੀਕ ਗਾਇਕ ਨੇ ਆਪਣੀ ਸ਼ਿਕਾਇਤ ‘ਚ, ਕਿਹਾ ਹੈ ਕਿ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਨੂੰ ਬਦਨਾਮ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਮਾਨਸਿਕ ਪ੍ਰੇਸ਼ਾਨੀ ਹੋ ਰਹੀ ਹੈ।

ਸ਼ਿਕਾਇਤ ਦੇ ਅਨੁਸਾਰ, ਕਈ ਸੋਸ਼ਲ ਮੀਡੀਆ ਪੋਸਟਾਂ ‘ਚ ਉਨ੍ਹਾਂ ਨੂੰ “ਡਰੱਗ ਤਸਕਰ” ਵਜੋਂ ਲੇਬਲ ਕੀਤਾ ਜਾ ਰਿਹਾ ਹੈ ਤੇ ਝੂਠੀਆਂ ਰਿਪੋਰਟਾਂ ਪ੍ਰਸਾਰਿਤ ਕਰ ਰਹੀਆਂ ਹਨ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ “ਚਿੱਟਾ” ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗਾਇਕ ਨੇ ਆਪਣੀ ਸ਼ਿਕਾਇਤ ਨਾਲ ਇਨ੍ਹਾਂ ਪੋਸਟਾਂ ਦੇ ਸਕ੍ਰੀਨਸ਼ਾਟ ਵੀ ਪੁਲਿਸ ਨੂੰ ਦਿੱਤੇ ਹਨ। ਇਨ੍ਹਾਂ ਅਫਵਾਹਾਂ ਦੇ ਪ੍ਰਸਾਰਣ ਤੋਂ ਬਾਅਦ, ਉਨ੍ਹਾਂ ਨੂੰ ਵੱਖ-ਵੱਖ ਵਿਅਕਤੀਆਂ ਤੋਂ ਕਈ ਫੋਨ ਕਾਲਾਂ ਆਈਆਂ ਹਨ।

ਕੇ.ਐਸ. ਮੱਖਣ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਸਪੱਸ਼ਟ ਤੌਰ ‘ਤੇ ਖੰਡਨ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਇਸ ਪੂਰੀ ਘਟਨਾ ਨਾਲ ਬਿਲਕੁਲ ਵੀ ਕੋਈ ਸਬੰਧ ਨਹੀਂ ਹੈ ਤੇ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਜੋ ਉਨ੍ਹਾਂ ਨੂੰ ਸਮਾਜ ‘ਚ ਬੇਇੱਜ਼ਤ ਕਰਨ ਤੇ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਈ ਗਈ ਹੈ। ਗਾਇਕ ਨੇ ਕਿਹਾ ਕਿ ਲੱਖਾਂ ਪ੍ਰਸ਼ੰਸਕ ਇਸ ਮਾਮਲੇ ਬਾਰੇ ਪੁੱਛਗਿੱਛ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੋਵਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ।

ਗਾਇਕ ਦਾ ਕਹਿਣਾ ਹੈ ਕਿ ਕਿ ਅਜਿਹੀਆਂ ਝੂਠੀਆਂ ਰਿਪੋਰਟਾਂ ਸੰਭਾਵੀ ਤੌਰ ‘ਤੇ ਉਨ੍ਹਾਂ ਦੇ ਕਰੀਅਰ ਨੂੰ ਬਰਬਾਦ ਕਰ ਸਕਦੀਆਂ ਹਨ। ਉਨ੍ਹਾਂ ਨੇ ਐਸਐਸਪੀ ਨੂੰ ਅਪੀਲ ਕੀਤੀ ਹੈ ਕਿ ਇਸ ਸਾਜ਼ਿਸ਼ ‘ਚ ਸ਼ਾਮਲ ਲੋਕਾਂ ਦੀ ਜਲਦੀ ਤੋਂ ਜਲਦੀ ਪਛਾਣ ਕੀਤੀ ਜਾਵੇ, ਉਨ੍ਹਾਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਨੂੰ ਇਨਸਾਫ ਮਿਲੇ।

Follow Us