ਕੌਣ ਹਨ ਸ਼ੀਤਲ ਅੰਗੁਰਾਲ, ਜਿਨ੍ਹਾਂ ਦੀ ਭਾਜਪਾ ਵਿੱਚ ਹੋਈ ਹੈ ਘਰ ਵਾਪਸੀ

Updated On: 

27 Mar 2024 16:59 PM

ਸੀਤਲ ਅੰਗੁਰਾਲ ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਅਤੇ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਸ਼ੀਤਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਟਿਕਟ ਤੋਂ ਚੋਣ ਲੜੀ ਸੀ। ਇਸ ਤੋਂ ਪਹਿਲਾਂ ਅੰਗੁਰਾਲ ਭਾਜਪਾ ਦੇ ਸਰਗਰਮ ਆਗੂ ਵੀ ਰਹੇ ਸਨ। ਉਹਨਾਂ ਨੇ ਭਾਜਪਾ ਦੇ ਐਸ.ਸੀ. ਮੋਰਚਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ।

ਕੌਣ ਹਨ ਸ਼ੀਤਲ ਅੰਗੁਰਾਲ, ਜਿਨ੍ਹਾਂ ਦੀ ਭਾਜਪਾ ਵਿੱਚ ਹੋਈ ਹੈ ਘਰ ਵਾਪਸੀ

ਭਾਜਪਾ ਵਿੱਚ ਸ਼ਾਮਿਲ ਹੋਣ ਸਮੇਂ ਸ਼ੀਤਲ ਅੰਗੁਰਾਲ ਦੀ ਤਸਵੀਰ

Follow Us On

ਸ਼ੀਤਲ ਅੰਗੁਰਾਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ। ਪਾਰਟੀ ਨੇ ਉਹਨਾਂ ਨੂੰ ਜਲੰਧਰ ਵੈਸਟ ਉਮੀਦਵਾਰ ਬਣਾਇਆ ਸੀ। ਵਿਧਾਨ ਸਭਾ ਚੋਣਾਂ ਦੌਰਾਨ ਉਸ ਵੇਲੇ ਕਾਂਗਰਸੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਚਾਲੇ ਫ਼ਸਵਾਂ ਮੁਕਾਬਲਾ ਹੋਇਆ ਸੀ। ਜਿਸ ਵਿੱਚ ਅੰਗੁਰਾਲ ਨੇ ਸ਼ੁਸੀਲ ਰਿੰਕੂ ਨੂੰ ਹਰਾਕੇ ਜਿੱਤ ਹਾਸਿਲ ਕੀਤੀ ਸੀ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੀਤਲ ਅੰਗੁਰਾਲ ਨੂੰ 39213 ਵੋਟਾਂ ਮਿਲੀਆਂ ਸਨ ਜਦੋਂਕਿ ਕਾਂਗਰਸੀ ਉਮੀਦਵਾਰ ਸ਼ੁਸੀਲ ਰਿੰਕੂ ਨੂੰ 34,960 ਵੋਟਾਂ ਹੀ ਪ੍ਰਾਪਤ ਹੋਈਆਂ ਸੀ। ਜਦੋਂਕਿ ਭਾਜਪਾ ਦੇ ਮੋਹਿੰਦਰ ਭਗਤ 33,486 ਵੋਟਾਂ ਲੈਕੇ ਤੀਜੇ ਨੰਬਰ ਤੇ ਰਹੇ ਸਨ।

ਵਿਵਾਦਾਂ ਵਿੱਚ ਘਿਰੇ ਰਹੇ ਨੇ ਅੰਗੁਰਾਲ

ਸ਼ੀਤਲ ਅੰਗੁਰਾਲ ਆਪਣੇ ਬਿਆਨ ਨੂੰ ਲੈਕੇ ਵੀ ਚਰਚਾਵਾਂ ਵਿੱਚ ਰਹਿੰਦੇ ਹਨ। ਹਾਲ ਵੀ ਵਿੱਚ ਉਹਨਾਂ ਤੇ ਇਸ ਲੜਕੀ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਇਲਜ਼ਾਮ ਸਨ। ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਵੀ ਪਹੁੰਚਿਆ ਸੀ। ਜਿੱਥੇ ਸ਼ੀਤਲ ਅੰਗੁਰਾਲ ਦੇ ਖਿਲਾਫ਼ ਗੈਰ- ਜ਼ਮਾਨਤੀ ਵਾਰੰਟ ਵੀ ਜਾਰੀ ਹੋਇਆ ਸੀ। ਇਸ ਮਾਮਲੇ ਵਿੱਚ CJM ਅਮਿਤ ਕੁਮਾਰ ਗਰਗ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਸੀ ਅੰਗੁਰਾਲ ਦਾ ਕੋਰਟ ਵੱਲੋਂ ਜਾਰੀ ਹੁਕਮਾਂ ਨੂੰ ਨਾ ਮੰਨਣਾ ਦਿਖਾਉਂਦਾ ਹੈ ਕਿ ਉਹ ਨਿਆਂ ਵਿਵਸਥਾ ਨੂੰ ਚੁਣੌਤੀ ਦੇ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ

ਸੀਤਲ ਅੰਗੁਰਾਲ ਤੇ ਸੱਟੇਬਾਜ਼ੀ (ਜੂਆ) ਵਿੱਚ ਸ਼ਾਮਿਲ ਹੋਣ ਦੇ ਵੀ ਇਲਜ਼ਾਮ ਲੱਗੇ ਸਨ। ਸਾਲ 2020 ਵਿੱਚ ਜਲੰਧਰ ਦੇ ਭਾਰਗਵ ਕੈਂਪ ਥਾਣੇ ਦੀ ਪੁਲਿਸ ਦੀ ਟੀਮ ਵੱਲੋਂ ਮੁਹੱਲਾ ਕੋਟ ਸਦੀਕ ਵਿਖੇ ਛਾਪੇਮਾਰੀ ਕਰਕੇ ਅੰਗੁਰਾਲ ਸਮੇਤ 10 ਲੋਕਾਂ ਨੂੰ ਕਾਬੂ ਕੀਤਾ ਸੀ। ਜਿਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਵਿੱਚ ਅੰਗੁਰਾਲ ਨੂੰ ਬਰੀ ਵੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਅੰਗੁਰਾਲ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਜਾਣ ਬੁੱਝ ਕੇ ਇਸ ਮਾਮਲੇ ਵਿੱਚ ਫਸਾਇਆ ਹੈ।

ਜਦੋਂ ਅੰਗੁਰਾਲ ਤੇ ਇਹ ਕਾਰਵਾਈ ਹੋਈ ਸੀ ਤਾਂ ਉਸ ਸਮੇਂ ਅੰਗੁਰਾਲ ਭਾਜਪਾ ਦੇ ਮੈਂਬਰ ਹੋਇਆ ਕਰਦੇ ਸਨ ਅਤੇ ਐਸ.ਸੀ. ਮੋਰਚਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਵੀ ਰਹਿ ਚੁੱਕੇ ਸਨ। ਜਿਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਥਾਣੇ ਅੱਗੇ ਕਾਫੀ ਹੰਗਾਮਾ ਵੀ ਕੀਤਾ ਸੀ।

ਪਰਿਵਾਰ ਨੂੰ ਲੁੱਟਣ ਦੀ ਹੋਈ ਸੀ ਕੋਸ਼ਿਸ਼

ਕੁੱਝ ਮਹੀਨੇ ਪਹਿਲਾਂ ਹੀ ਦਾਨਿਸ਼ਮੰਦਾ ਬਸਤੀ ਵਿੱਚ ਵਾਪਿਸ ਆ ਰਹੇ ਸ਼ੀਤਲ ਅੰਗੁਰਾਲ ਦੇ ਪਰਿਵਾਰਿਕ ਮੈਂਬਰਾਂ ਤੇ 6 ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਸੀ।

Exit mobile version