ਖੰਨਾ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, 6 ਔਰਤਾਂ ਸਮੇਤ ਦਰਜਨ ਜ਼ਖ਼ਮੀ, ਮਹਿਲਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ ਹਾਦਸਾ | Khanna near Ludhiana bus and car accident many People injured know Details in Punjabi Punjabi news - TV9 Punjabi

ਖੰਨਾ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, 6 ਔਰਤਾਂ ਸਮੇਤ ਦਰਜਨ ਜ਼ਖ਼ਮੀ, ਮਹਿਲਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ ਹਾਦਸਾ

Updated On: 

02 Sep 2024 17:30 PM

ਸੋਮਵਾਰ ਦੁਪਹਿਰ ਕਰੀਬ 1 ਵਜੇ ਮਾਨ ਐਂਡ ਕੰਪਨੀ ਦੀ ਬੱਸ ਰਾੜਾ ਸਾਹਿਬ ਤੋਂ ਮਲੌਦ ਜਾ ਰਹੀ ਸੀ। ਪਿੰਡ ਕੁਹਾਲੀ ਨੂੰ ਜਾਂਦੀ ਸੜਕ ਨੇੜੇ ਇਕ ਇੰਡੀਕਾ ਕਾਰ ਜਿਸ ਨੂੰ ਇੱਕ ਔਰਤ ਚਲਾ ਰਹੀ ਸੀ, ਉਸ ਨੇ ਲਾਪਰਵਾਹੀ ਨਾਲ ਸਿੱਧੀ ਬੱਸ ਨੂੰ ਟੱਕਰ ਮਾਰ ਦਿੱਤੀ। ਕਾਰ ਨੂੰ ਬਚਾਉਂਦੇ ਹੋਏ ਬੱਸ ਰਜਵਾਹਾ ਟਰੈਕ 'ਤੇ ਚੜ੍ਹ ਗਈ ਅਤੇ ਪਲਟ ਗਈ।

ਖੰਨਾ ਚ ਸਵਾਰੀਆਂ ਨਾਲ ਭਰੀ ਬੱਸ ਪਲਟੀ, 6 ਔਰਤਾਂ ਸਮੇਤ ਦਰਜਨ ਜ਼ਖ਼ਮੀ, ਮਹਿਲਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ ਹਾਦਸਾ

ਨਾ 'ਚ ਸਵਾਰੀਆਂ ਨਾਲ ਭਰੀ ਬੱਸ ਪਲਟੀ

Follow Us On

ਖੰਨਾ ਦੇ ਹਲਕਾ ਪਾਇਲ ਦੇ ਪਿੰਡ ਲਹਿਲ ਅਤੇ ਬੇਰ ਦੇ ਦਰਮਿਆਨ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਇਸ ਹਾਦਸੇ ‘ਚ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਮਹਿਲਾ ਕਾਰ ਚਾਲਕ ਦੀ ਗਲਤੀ ਕਾਰਨ ਵਾਪਰਿਆ। ਹਾਦਸੇ ਤੋਂ ਬਾਅਦ ਔਰਤ ਆਪਣੀ ਕਾਰ ਲੈ ਕੇ ਭੱਜ ਗਈ। ਜ਼ਖਮੀਆਂ ਨੂੰ ਮਲੌਦ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਰਾੜਾ ਸਾਹਿਬ ਤੋਂ ਮਲੌਦ ਜਾ ਰਹੀ ਸੀ ਬੱਸ

ਸੋਮਵਾਰ ਦੁਪਹਿਰ ਕਰੀਬ 1 ਵਜੇ ਮਾਨ ਐਂਡ ਕੰਪਨੀ ਦੀ ਬੱਸ ਰਾੜਾ ਸਾਹਿਬ ਤੋਂ ਮਲੌਦ ਜਾ ਰਹੀ ਸੀ। ਪਿੰਡ ਕੁਹਾਲੀ ਨੂੰ ਜਾਂਦੀ ਸੜਕ ਨੇੜੇ ਇਕ ਇੰਡੀਕਾ ਕਾਰ ਜਿਸ ਨੂੰ ਇੱਕ ਔਰਤ ਚਲਾ ਰਹੀ ਸੀ, ਉਸ ਨੇ ਲਾਪਰਵਾਹੀ ਨਾਲ ਸਿੱਧੀ ਬੱਸ ਨੂੰ ਟੱਕਰ ਮਾਰ ਦਿੱਤੀ। ਕਾਰ ਨੂੰ ਬਚਾਉਂਦੇ ਹੋਏ ਬੱਸ ਰਜਵਾਹਾ ਟਰੈਕ ‘ਤੇ ਚੜ੍ਹ ਗਈ ਅਤੇ ਪਲਟ ਗਈ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਬੱਸ ਵਿੱਚ ਸਫ਼ਰ ਕਰ ਰਹੀ ਇੱਕ ਔਰਤ ਨੇ ਕਿਹਾ ਕਿ ਇਹ ਸਾਰਾ ਕਸੂਰ ਕਾਰ ਚਲਾ ਰਹੀ ਔਰਤ ਦਾ ਸੀ।

ਬੱਸ ਡਰਾਈਵਰ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਬੱਸ ਸਿੱਧੀ ਰਹਿੰਦੀ ਤਾਂ ਕਾਰ ਦੇ ਉੱਪਰ ਚੜ੍ਹ ਸਕਦੀ ਸੀ। ਜਿਸ ਕਾਰਨ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਸਿਵਲ ਹਸਪਤਾਲ ਮਲੌਦ ਦੀ ਡਾ: ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 6 ਔਰਤਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ। ਉਨ੍ਹਾਂ ਦੀ ਹਾਲਤ ਠੀਕ ਹੈ। ਦੱਸ ਦਈਏ ਕਿ ਦੋ ਲੋਕਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਇਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ਚ ਪਲਟੀ ਬੱਚਿਆਂ ਨਾਲ ਭਰੀ ਬੱਸ, ਚਾਰੇ ਪਾਸੇ ਮੱਚ ਗਈ ਚੀਖ ਪੁਕਾਰ

Exit mobile version