ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਵਿੰਦਰ, ਪੰਜਾਬ ਪੁਲਿਸ ਨੇ ਪੀਲਭੀਤ ਐਨਕਾਉਂਟਰ ਚ ਕੀਤਾ ਢੇਰ… ਮਾਂ ਉਡੀਕ ਰਹੀ ਲਾਸ਼…
Encounter Gurwinder Singh In UP: ਜਿਵੇਂ ਹੀ ਪੁੱਤ ਦੇ ਮਾਰੇ ਜਾਣ ਦੀ ਗੱਲ ਘਰ ਪਹੁੰਚੀ ਤਾਂ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋ ਗਿਆ। ਗੁਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪਰ ਹੁਣ ਉਹਨਾਂ ਦਾ ਸਹਾਰਾ ਇਸ ਦੁਨੀਆਂ ਚ ਨਹੀਂ ਰਿਹਾ। ਮਾਂ ਹੁਣ ਪੁੱਤ ਦੀ ਲਾਸ਼ ਨੂੰ ਉਡੀਕ ਰਹੀ ਆ।
ਉੱਤਰ ਪ੍ਰਦੇਸ਼ ਦੇ ਪੀਲਭੀਤ ਵਿੱਚ 23 ਦਸੰਬਰ ਨੂੰ ਸਵੇਰੇ ਹੋਏ ਐਨਕਾਉਂਟਰ ਵਿੱਚ ਪੰਜਾਬ ਦੇ 3 ਨੌਜਵਾਨ ਮਾਰੇ ਗਏ। ਜਿਨ੍ਹਾਂ ਵਿੱਚੋਂ ਜਸ਼ਨ ਪ੍ਰੀਤ ਸਿੰਘ ਜਿਸ ਦੀ ਉਮਰ 18 ਸਾਲ, ਵਰਿੰਦਰ ਸਿੰਘ ਉਰਫ਼ ਰਵੀ ਦੀ ਉਮਰ 23 ਸਾਲ ਅਤੇ ਗੁਰਵਿੰਦਰ ਸਿੰਘ ਦੀ ਉਮਰ 25 ਸਾਲ ਸੀ। ਜਿਵੇਂ ਹੀ ਐਨਕਾਉਂਟਰ ਦੀ ਖ਼ਬਰ ਨੌਜਵਾਨਾਂ ਦੇ ਪਿੰਡ ਪਹੁੰਚੀ ਤਾਂ ਮਾਤਮ ਛਾਅ ਗਿਆ। ਜਾਣਕਾਰੀ ਅਨੁਸਾਰ ਇਹ ਨੌਜਵਾਨ ਡਰਾਇਵਰੀ ਕਰਨ ਦਾ ਕੰਮ ਕਰਿਆ ਕਰਦੇ ਸਨ।
ਇੱਕ ਪਾਸੇ ਜਿੱਥੇ ਜਸ਼ਨ ਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਅਜਿਹੇ ਕਿਸੇ ਵੀ ਕੰਮ ਵਿੱਚ ਸ਼ਾਮਿਲ ਨਹੀਂ ਸੀ ਜਿਸ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਉਹ ਆਪਣੇ ਕੰਮ ਤੇ ਜਾਣ ਲਈ ਘਰੋਂ ਗਿਆ ਸੀ ਪਰ ਪਿਛਲੇ 8 ਦਿਨਾਂ ਤੋਂ ਘਰ ਨਹੀਂ ਆਇਆ। ਦੂਜੇ ਪਾਸੇ ਜਦੋਂ TV9 ਦੀ 25 ਸਾਲਾ ਗੁਰਵਿੰਦਰ ਸਿੰਘ ਦੇ ਘਰ ਕਸਬਾ ਕਲਾਨੌਰ ਪਹੁੰਚੀ ਤਾਂ ਮਾਪਿਆਂ ਦਾ ਰੋ ਰੋ ਬੁਰਾ ਹਾਲ ਸੀ।
ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਵਿੰਦਰ
ਮਾਂ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਗੁਰਵਿੰਦਰ 3-4 ਦਿਨਾਂ ਤੋਂ ਘਰ ਨਹੀਂ ਸੀ ਆਇਆ। ਪਰ ਜਦੋਂ ਅੱਜ ਸਵੇਰੇ ਪੁਲਿਸ ਮੁਲਾਜ਼ਮ ਉਹਨਾਂ ਦੇ ਘਰ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਘਟਨਾ ਵਾਪਰ ਗਈ ਹੈ। ਮਾਂ ਨੇ ਦੱਸਿਆ ਕਿ ਰੋਟੀ ਖਾ ਕੇ ਗੁਰਵਿੰਦਰ ਚਲਿਆ ਜਾਂਦਾ ਸੀ। ਜਦੋਂ ਮਾਂ ਪੁੱਛਦੀ ਪੁੱਤ ਕਿੱਥੇ ਜਾਂਦਾ ਤਾਂ ਜਵਾਬ ਮਿਲਦਾ ਮੈਂ ਐਥੇ ਹੀ ਆ..ਆ ਜਾਂਦਾ…। ਪਰ ਅਜਿਹਾ ਘਰੋਂ ਗਿਆ ਮੁੜ ਨਹੀਂ ਆਇਆ। ਮਾਂ ਨੇ ਦੱਸਿਆ ਕਿ ਇੱਕ ਦਿਨ ਫੋਨ ਕੀਤਾ ਤਾਂ ਜਵਾਬ ਆਇਆ…ਮੈਂ ਐਥੇ ਹੀ ਆ..।
ਜਿਵੇਂ ਹੀ ਪੁੱਤ ਦੇ ਮਾਰੇ ਜਾਣ ਦੀ ਗੱਲ ਘਰ ਪਹੁੰਚੀ ਤਾਂ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੋ ਗਿਆ। ਗੁਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪਰ ਹੁਣ ਉਹਨਾਂ ਦਾ ਸਹਾਰਾ ਇਸ ਦੁਨੀਆਂ ਚ ਨਹੀਂ ਰਿਹਾ। ਮਾਂ ਹੁਣ ਪੁੱਤ ਦੀ ਲਾਸ਼ ਨੂੰ ਉਡੀਕ ਰਹੀ ਆ।
ਪਹਿਲਾਂ ਦਰਜ ਸੀ ਇੱਕ ਮਾਮਲਾ
ਗੁਰਵਿੰਦਰ ਦੇ ਮਾਪਿਆਂ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇੱਕ ਮੁੰਡਾ ਨਹਿਰ ਵਿੱਚ ਡੁੱਬ ਗਿਆ ਸੀ। ਉਸ ਮਾਮਲੇ ਵਿੱਚ ਗੁਰਵਿੰਦਰ ਤੇ ਮਾਮਲਾ ਦਰਜ ਕੀਤਾ ਗਿਆ ਸੀ। ਪਰ ਇਸ ਤੋਂ ਇਲਾਵਾ ਉਸ ਖਿਲਾਫ਼ ਕੋਈ ਵੀ ਮਾਮਲਾ ਨਹੀਂ ਸੀ।
ਇਹ ਵੀ ਪੜ੍ਹੋ