AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕਾਨੂੰਨ ਦਾ ਰਾਜ ਹੀ ਲੋਕਤੰਤਰ ਦੀ ਅਸਲ ਪਹਿਚਾਣ, ਜਥੇਦਾਰ ਗੜਗੱਜ ਬੋਲੇ- ਹੋਵੇ ਨਿਰਪੱਖ ਜਾਂਚ

ਗਿਆਨੀ ਗੜਗੱਜ ਨੇ ਕਿਹਾ ਕਿ ਜਿਹੜੇ ਵੀ ਗੰਭੀਰ ਇਲਜ਼ਾਮ ਲੱਗੇ ਹਨ, ਉਨ੍ਹਾਂ ਦੀ ਸੀਬੀਆਈ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕੱਲ੍ਹ ਹੋਈ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਸਲਾ ਸੀ, ਪਰ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਗੱਲ ਆਉਂਦੀ ਹੈ, ਉੱਥੇ ਹਰ ਸਿੱਖ ਸੰਸਥਾ ਨੂੰ ਮਰਿਆਦਾ ਅਨੁਸਾਰ ਚੱਲਣਾ ਲਾਜ਼ਮੀ ਹੈ।

ਕਾਨੂੰਨ ਦਾ ਰਾਜ ਹੀ ਲੋਕਤੰਤਰ ਦੀ ਅਸਲ ਪਹਿਚਾਣ, ਜਥੇਦਾਰ ਗੜਗੱਜ ਬੋਲੇ- ਹੋਵੇ ਨਿਰਪੱਖ ਜਾਂਚ
ਕਾਨੂੰਨ ਦਾ ਰਾਜ ਹੀ ਲੋਕਤੰਤਰ ਦੀ ਅਸਲ ਪਹਿਚਾਣ- ਜਥੇਦਾਰ
lalit-sharma
| Updated On: 27 Feb 2026 14:47 PM IST

ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕਤੰਤਰ ਤੇ ਕਾਨੂੰਨ ਦੇ ਰਾਜ ਬਾਰੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਕਾਨੂੰਨ ਦਾ ਰਾਜ ਹੁੰਦਾ ਹੈ ਤੇ ਜੇ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣ ਦਾ ਅਧਿਕਾਰ ਸਿਰਫ਼ ਅਦਾਲਤਾਂ ਕੋਲ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਜੇ ਪੁਲਿਸ ਨੂੰ ਬੇਹੱਦ ਅਧਿਕਾਰ ਦੇ ਦਿੱਤੇ ਜਾਣ ਤੇ ਉਹ ਆਪ ਹੀ ਫੈਸਲੇ ਕਰਨ ਲੱਗ ਪਏ, ਤਾਂ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਹਰ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਵੀ ਪੂਰੀ ਤਰ੍ਹਾਂ ਨਿਰਪੱਖ ਹੋਣੀ ।

ਗਿਆਨੀ ਗੜਗੱਜ ਨੇ ਕਿਹਾ ਕਿ ਜਿਹੜੇ ਵੀ ਗੰਭੀਰ ਇਲਜ਼ਾਮ ਲੱਗੇ ਹਨ, ਉਨ੍ਹਾਂ ਦੀ ਸੀਬੀਆਈ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚ ਸਾਹਮਣੇ ਆ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕੱਲ੍ਹ ਹੋਈ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਸਲਾ ਸੀ, ਪਰ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਗੱਲ ਆਉਂਦੀ ਹੈ, ਉੱਥੇ ਹਰ ਸਿੱਖ ਸੰਸਥਾ ਨੂੰ ਮਰਿਆਦਾ ਅਨੁਸਾਰ ਚੱਲਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੋਈ, ਜੋ ਕਿ ਕਬੂਲਯੋਗ ਨਹੀਂ।

ਗੁਰਦੁਆਰਿਆਂ ਦੀ ਜ਼ਮੀਨ ਤੇ ਕੀਰਤਨ ਮਰਿਆਦਾ ਬਾਰੇ ਬੋਲੇ

ਜਮੀਨਾਂ ਨਾਲ ਜੁੜੇ ਦੋਸ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੰਥਕ ਸੰਸਥਾਵਾਂ ਦੀ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਜੁੜਿਆ ਹੋਇਆ ਹੈ। ਜਿਹੜੇ ਵੀ ਦੋਸ਼ ਲਗੇ ਹਨ, ਉਨ੍ਹਾਂ ਦੀ ਵੀ ਪੂਰੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਕਿਸੇ ਨਾਲ ਬੇਇਨਸਾਫੀ ਨਾ ਹੋਵੇ।

ਗੁਰਦੁਆਰਿਆਂ ਵਿੱਚ ਮਰਿਆਦਾ ਦੇ ਮਾਮਲੇ ਤੇ ਗੱਲ ਕਰਦਿਆਂ ਗਿਆਨੀ ਗੜਗੱਜ ਨੇ ਖਾਸ ਕਰਕੇ ਬੰਗਲਾ ਸਾਹਿਬ ਸਮੇਤ ਦਿੱਲੀ ਦੇ ਕੁਝ ਗੁਰੂ ਘਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓਜ਼ ‘ਚ ਦਿਖਾਈ ਦੇ ਰਿਹਾ ਹੈ ਕਿ ਕੀਰਤਨ ਦੌਰਾਨ ਕੁਝ ਲੋਕ ਉੱਚੀ-ਉੱਚੀ ਬੋਲਦੇ ਜਾਂ ਸ਼ੋਰ ਕਰਦੇ ਹਨ, ਜੋ ਕਿ ਗੁਰੂ ਮਰਿਆਦਾ ਦੇ ਉਲਟ ਹੈ। ਗੁਰਬਾਣੀ ਕੀਰਤਨ ਦਾ ਮਾਹੌਲ ਰੂਹਾਨੀ ਹੁੰਦਾ ਹੈ ਤੇ ਉਸ ਸਮੇਂ ਪੂਰਨ ਸ਼ਾਂਤੀ ਤੇ ਅਦਬ ਲਾਜ਼ਮੀ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਹਰ ਮਾਮਲੇ ‘ਚ ਵਿਸ਼ੇਸ਼ ਸਾਵਧਾਨੀ ਰੱਖਣੀ ਚਾਹੀਦੀ ਹੈ। ਜੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਕੋਲ ਆਉਂਦੀ ਹੈ ਤਾਂ ਸੰਬੰਧਿਤ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਸਮਝਾਇਆ ਜਾਵੇਗਾ, ਤਾਂ ਜੋ ਗੁਰਮਰਿਆਦਾ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

Follow Us
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...