Protest: ਭਗਵੰਤ ਮਾਨ ਦੇ ਰੋਡ ਸ਼ੋਅ ਦਾ ਕਰਾਂਗੇ ਵਿਰੋਧ, ਜੇ ਸਾਨੂੰ ਮਰਨਾ ਪਿਆ ਤਾਂ ਵੀ ਪਿੱਛੇ ਨਹੀਂ ਹਟਾਂਗੇ-ਅਧਿਆਪਕ ਯੂਨੀਅਨ
Teachers Union Punjab ਨੇ ਮਾਨ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ ਹੈ,, ਜਿਸਦੇ ਤਹਿਤ ਜਲੰਧਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਨੇ ਕਿਹਾ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਬਿਆਨ ਹੀ ਨਹੀਂ ਮਿਲਦੇ ਹਨ। ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਕੰਮ ਕਰ ਦਿੱਤਾ ਗਿਆ ਹੈ। ਪਰ ਹਾਲੇ ਤੱਕ ਸਰਕਾਰ ਨੇ ਉਨ੍ਹਾਂ ਦੀ ਕੋਈ ਮੰਗ ਨਹੀਂ ਮੰਨੀ ਤੇ ਉਹ ਸਿਰਫ 6 ਹਜਾਰ ਵਿੱਚ ਹੀ ਕੰਮ ਕਰ ਰਹੇ ਨੇ। ਯੂਨੀਅਨ ਨੇ ਸਰਕਾਰ 'ਤੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ।
ਭਗਵੰਤ ਮਾਨ ਦੇ ਰੋਡ ਸ਼ੋਅ ਦਾ ਕਰਾਂਗੇ ਵਿਰੋਧ, ਜੇ ਸਾਨੂੰ ਮਰਨਾ ਪਿਆ ਤਾਂ ਵੀ ਪਿੱਛੇ ਨਹੀਂ ਹਟਾਂਗੇ-ਅਧਿਆਪਕ ਯੂਨੀਅਨ।
ਮੰਤਰੀਆਂ ‘ਤੇ ਲਗਾਇਆ ਝੂਠ ਬੋਲਣ ਦਾ ਇਲਜ਼ਾਮ
ਅਧਿਆਪਕ ਯੂਨੀਅਨ ਪੰਜਾਬ ਦੀ ਆਗੂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ (Punjab Govt) ਦੇ ਮੰਤਰੀਆਂ ਦੇ ਬਿਆਨ ਆਪ ਹੀ ਨਹੀਂ ਮਿਲਦੇ ਹਨ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਕੰਮ ਕਰ ਦਿੱਤਾ ਗਿਆ ਹੈ। ਤੁਹਾਡੀ ਤਨਖਾਹ ਵਧਾ ਦਿੱਤੀ ਗਈ ਹੈ ਜਦ ਕਿ ਉਥੇ ਮੌਜੂਦ ਸਾਰੇ 6 ਹਾਜਰ ਰੁਪਏ ਲੈ ਕੇ ਕੰਮ ਕਰਨ ਵਾਲੇ ਅਧਿਆਪਕ ਹਨ। ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਆਗੂ ਨੇ ਕਿਹਾ ਕਿ ਪਿਛਲੀ ਸਰਕਾਰ ਵੇਲੇ ਵੀ ਇਸ ਤਰ੍ਹਾਂ ਕੀਤਾ ਗਿਆ ਸੀ ਤੇ ਅਸੀਂ ਸੰਘਰਸ਼ ਕਰਕੇ ਸਰਕਾਰ ਨੂੰ ਹਿਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੋਮਵਾਰ ਜਲੰਧਰ ਦੇ ਵਿਚ ਭਗਵੰਤ ਮਾਨ ਦੇ ਰੋਡ ਸ਼ੋਅ ਤੇ ਤਿੱਖਾ ਸੰਘਰਸ਼ ਕਰਨਗੇ।‘ਪੰਜਾਬ ਸਰਕਾਰ ਨੇ ਸਾਡੀ ਕੋਈ ਮੰਗ ਨਹੀਂ ਮੰਨੀ’
ਅਧਿਆਪਕ ਯੂਨੀਅਨ ਪੰਜਾਬ ਦੀ ਆਗੂ ਨੇ ਕਿਹਾ ਕਿ ਇੱਥੇ ਜਿੰਨੇ ਵੀ ਪੜ੍ਹੇ-ਲਿਖੇ ਬੱਚੇ ਆਏ ਹਨ ਉਹ ਵਿੱਤ ਮੰਤਰੀ (Finance Minister) ਕੋਲ ਛੱਡ ਕੇ ਜਾਵਾਂਗੇ। ਜਦੋਂ ਤੱਕ ਸਾਨੂੰ ਛੇ ਹਜ਼ਾਰ ਦੀ ਤਨਖਾਹ ਤੋਂ ਵੱਧ ਤਨਖਾਹ ਨਹੀਂ ਮਿਲਦੀ ਇਸ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਨਹੀਂ ਮਿਲਦਾ। ਉਹਨਾਂ ਕਿਹਾ ਕਿ ਕਿਸੇ ਨੂੰ ਠਾਰਾਂ ਸਾਲ ਕਿਸੇ ਨੂੰ ਦੱਸ ਸਾਲ ਤੇ ਕਿਸੇ ਨੂੰ 9 ਸਾਲ ਕੰਮ ਕਰਦੇ ਹੋ ਗਏ ਹਨ ਲੇਕਿਨ ਸਰਕਾਰ ਉਨ੍ਹਾਂ ਦੀ ਕੋਈ ਵੀ ਸਾਰ ਨਹੀਂ ਲੈ ਰਹੀ । ਉਨ੍ਹਾਂ ਸਰਕਾਰ ਤੇ ਦੋਸ਼ ਲਾਇਆ ਕਿ ਕਰੋੜਾਂ ਰੁਪਏ ਦੇ ਬੋਰਡ ਬਣਾ ਕੇ ਲਗਾ ਦਿੱਤੇ ਗਏ ਕਿ ਕੱਚੇ ਅਧਿਆਪਕ ਪੱਕੇ ਕਰ ਦਿੱਤੇ ਗਏ ਹਨ ਪਰ ਇਹ ਸਿਰਫ਼ ਝੂਠ ਬੋਲ ਰਹੇ ਹਨ ਹੋਰ ਕੁੱਝ ਵੀ ਨਹੀਂ। ਉਹਨਾਂ ਕਿਹਾ ਕਿ ਇਹ ਕਵੀ ਅਧਿਆਪਕ ਪੱਕਾ ਕੀਤਾ ਹੈ ਤੇ ਉਸ ਬਾਰੇ ਸਰਕਾਰ ਸਾਨੂੰ ਦਸੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
