Khaira on FIR: ਐਫਆਈਆਰ ਮਾਮਲੇ ‘ਤੇ ਸੁਖਪਾਲ ਖਹਿਰਾ ਦਾ ਸਪਸ਼ਟੀਕਰਨ, AAP ‘ਤੇ ਬੋਲੇ ਤਿੱਖੇ ਹਮਲੇ

Updated On: 

28 Apr 2023 17:03 PM

ਖਹਿਰਾ ਨੇ ਕਿਹਾ ਕਿ ਇਹ ਪਰਚਾ ਸਿਰਫ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਪਰ ਮੈਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਾਂ ਜੋ ਦਬਾਅ ਹੇਠ ਆ ਜਾਂਦੇ ਹਨ। ਉਹ ਲੋਕਾਂ ਲਈ ਬੋਲ ਰਹੇ ਹਨ ਅਤੇ ਅੱਗੇ ਵੀ ਉਨ੍ਹਾਂ ਦੀ ਆਵਾਜ ਚੁੱਕਦੇ ਰਹਿਣਗੇ

Follow Us On

ਜਲੰਧਰ ਨਿਊਜ: ਭੁਲੱਥ ਦੇ ਐਸਡੀਐਮ ਸੰਜੀਵ ਸ਼ਰਮਾ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਸ਼ੁੱਕਰਵਾਰ ਨੂੰ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਆਪਣੇ ਉੱਤੇ ਦਰਜ ਕੱਲ੍ਹ ਦੇ ਪਰਚੇ ਬਾਰੇ ਸਪਸ਼ਟੀਕਰਨ ਦਿੰਦਿਆ ਕਿਹਾ, ਉਸ ਧਰਨੇ ਦੀ ਸਾਰੀ ਵੀਡੀਓ ਮੇਰੇ ਫੇਸਬੁੱਕ ਪੇਜ਼ ‘ਤੇ ਲਾਈਵ ਹੈ, ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ, ਜਿਸ ਨਾਲ ਕਾਨੂੰਨ ਦੀ ਉਲੰਘਣਾ ਹੁੰਦੀ ਹੋਵੇ।

ਆਪਣਿਆਂ ਨੂੰ ਨੌਕਰੀ ਦੇਣ ਦਾ ਇਲਜਾਮ

ਉਨ੍ਹਾਂ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Kataruchak) ਨੇ ਆਪਣੇ ਕਰੀਬੀਆਂ ਨੂੰ ਨੌਕਰੀ ਤੇ ਰੱਖਿਆ ਹੋਇਆ ਹੈ, ਜਿਨ੍ਹਾਂ ਵਿੱਚੋਂ ਇੱਕ ਹਿਮਾਚਲ ਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਪੰਜਾਬ ਦਾ ਕੋਈ ਕਰਮਚਾਰੀ ਨਹੀਂ ਮਿਲਿਆ, ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਲਿਆ ਕੇ ਨਿਯੁਕਤ ਕੀਤਾ ਹੈ, ਇੰਨਾ ਹੀ ਨਹੀਂ ਆਪਣੇ ਬੇਟੇ ਨੂੰ ਵੀ ਉਨ੍ਹਾਂ ਨੇ ਕੰਮ ਦੁਆਇਆ ਹੈ।

ਉਨ੍ਹਾਂ ਨੇ ਅਜਿਹਾ ਕਦੇ ਕਿਸੇ ਸਿਆਸੀ ਪਾਰਟੀ ਨੂੰ ਕਰਦੇ ਨਹੀਂ ਦੇਖਿਆ, ਜਿਵੇਂ ਕਿ ਇਹ ਲੋਕ ਕਰ ਰਹੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇੱਕ ਮੀਟਿੰਗ ਵਿੱਚ ਕਿਹਾ ਸੀ ਕਿ ਆਪ ਆਗੂ ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਨੌਕਰੀ ਨਹੀਂ ਦੇਣਗੇ, ਪਰ ਉਨ੍ਹਾਂ ਦੇ ਮੰਤਰੀ ਉਨ੍ਹਾਂ ਦੀ ਗੱਲ ਵੀ ਨਹੀਂ ਸੁਣਦੇ, ਇਸੇ ਲਈ ਉਹ ਅਜਿਹਾ ਕਰ ਰਹੇ ਹਨ।

ਸੁਖਪਾਲ ਖਹਿਰਾ FIR ਮਾਮਲਾ

ਦਰਅਸਲ, 9 ਮਾਰਚ ਨੂੰ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀਆਂ ਸਮੇਤ ਗਿਰਦਾਵਰੀ (Girdawari) ਦੀ ਫ਼ਸਲ ਦੇ ਹੋਏ ਨੁਕਸਾਨ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਦੇ ਦਫ਼ਤਰ ਪਹੁੰਚੇ। ਜਿਥੇ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਅਤੇ ਜ਼ਬਰਦਸਤੀ ਇਹ ਸਭ ਕੁਝ ਫੇਸਬੁੱਕ ਤੇ ਲਾਈਵ ਵੀ ਕੀਤਾ। ਐਸ.ਡੀ.ਐਮ ਭੁੱਲਥ ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਦੌਰਾਨ ਸੁਖਪਾਲ ਖਹਿਰਾ ਨੇ ਉਨ੍ਹਾਂ ਨੂੰ ਬੇਇੱਜ਼ਤ ਕਰਨ ਅਤੇ ਬੇਲੋੜੇ ਸਵਾਲ ਪੁੱਛਦੇ ਹੋਏ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਨਾਲ ਉਨ੍ਹਾਂ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ