ਜਲੰਧਰ ਨਿਊਜ਼: ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪ੍ਰਚਾਰ ਤੇਜ਼ ਕਰ ਦਿੱਤਾ ਹੈ, ਇਸਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ
ਭਗਵੰਤ ਸਿੰਘ ਮਾਨ (Bhagwant Singh Mann) ਪਾਰਟੀ ਉਮੀਦਵਾਰ ਸੁਸ਼ੀਲ ਸਿੰਘ ਰਿੰਕੂ ਦੇ ਹੱਕ ਚ ਕਰਤਾਰਪੁਰ ਦੀ ਅਨਾਜ ਮੰਡੀ ਚ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਤੇ ਜੰਮ ਕੇ ਨਿਸ਼ਾਨੇ ਸਾਧੇ।
10 ਮਈ ਨੂੰ ਹੋਵੇਗੀ ਜਲੰਧਰ ਜ਼ਿਮਨੀ ਚੋਣ
ਜਲੰਧਰ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ, ਜਦਕਿ 13 ਮਈ ਨੂੰ ਨਤੀਜਾ ਆਵੇਗਾ। ਇਹ ਜ਼ਿਮਨੀ
ਆਮ ਆਦਮੀ ਪਾਰਟੀ (Aam Aadmi Party) ਲਈ ਬਹੁਤ ਮਹੱਤਵਪੂਰ ਮੰਨੀ ਜਾ ਰਹੀ ਹੈ। ਵੱਡੀ ਗੱਲ ਹੈ ਇਹ ਹੈ ਕਿ ਇਸ ਚੋਣ ਵਿੱਚ ਬਹੁਤ ਸਖਤ ਮੁਕਾਬਲਾ ਹੋਣ ਜਾ ਰਿਹਾ ਹੈ। ਜਲੰਧਰ ਲੋਕਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚ ਪੰਜ ਤੇ ਕਾਂਗਰਸ ਜਦਕਿ ਚਾਰ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਾਬਜ ਹਨ। ਇਸ ਲੋਕ ਸਭਾ ਹਲਕੇ ਤੋਂ ਜ਼ਿਆਦਾ ਤਰ ਕਾਂਗਰਸ ਦੇ ਹੀ ਐੱਮਪੀ ਰਹੇ ਹਨ। ਇਸ ਲਈ ਖਾਸ ਕਰਕੇ ਕਾਂਗਰਸ ਲਈ ਇਹ ਜ਼ਿਮਨੀ ਚੋਣ ਕਾਫੀ ਮਹੱਤਵਪੂਰਨ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ