ਮਾਲਕਾਂ ਦਾ ਤੋੜਿਆ ਭਰੋਸਾ, ਪਰਿਵਾਰ ਨੂੰ ਜ਼ਹਿਰ ਮਿਲਿਆ ਖਾਣਾ ਖੁਆ ਕੇ ਕੀਤੀ ਲੁੱਟ ਤੇ ਹੋਇਆ ਫਰਾਰ

Updated On: 

15 Jun 2023 15:54 PM IST

Crime News: ਸੂਤਰਾਂ ਦੀ ਮੰਨੀਏ ਤਾਂ ਇਹ ਵੱਡੀ ਲੁੱਟ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਨੌਕਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਮਾਲਕਾਂ ਦਾ ਤੋੜਿਆ ਭਰੋਸਾ, ਪਰਿਵਾਰ ਨੂੰ ਜ਼ਹਿਰ ਮਿਲਿਆ ਖਾਣਾ ਖੁਆ ਕੇ ਕੀਤੀ ਲੁੱਟ ਤੇ ਹੋਇਆ ਫਰਾਰ
Follow Us On
ਫਗਵਾੜਾ ਨਿਊਜ਼: ਫਗਵਾੜਾ ਦੇ ਨਿਊ ਪਟੇਲ ਨਗਰ ‘ਚ ਇੱਕ ਘਰ ਦੇ ਨੌਕਰ ਨੇ ਮਾਲਕਾਂ ਦਾ ਭਰੋਸਾ ਤੋੜਦਿਆਂ ਉਨ੍ਹਾਂ ਨੂੰ ਜ਼ਹਿਰ ਮਿਲਿਆ ਖਾਣਾ ਖੁਆ ਕੇ ਉਨ੍ਹਾਂ ਦੀ ਜਾਨ ਤਾਂ ਜੋਖਮ ਚ ਪਾਈ ਹੀ, ਨਾਲ ਹੀ ਘਰ ਵਿੱਚ ਵੱਡੀ ਲੁੱਟ ਵੀ ਕੀਤੀ। ਪੂਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੌਕਰ ਮੌਕੇ ਤੋਂ ਫਰਾਰ ਹੋ ਗਿਆ। ਪੂਰੇ ਪਰਿਵਾਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੂਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਪਰਿਵਾਰ ਦੀ ਇਕ ਔਰਤ ਨੂੰ ਹੋਸ਼ ਆਇਆ। ਹੋਸ਼ ਆਉਣ ਤੇ ਉਸਨੇ ਵੇਖਿਆ ਕਿ ਸਾਰਾ ਪਰਿਵਾਰ ਬੇਹੋਸ਼ ਪਿਆ ਹੋਇਆ ਹੈ। ਉਸ ਨੇ ਗੁਆਂਢੀਆਂ ਦੀ ਮਦਦ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ। ਜਦੋਂ ਰਿਸ਼ਤੇਦਾਰਾਂ ਨੇ ਮੌਕੇ ‘ਤੇ ਆ ਕੇ ਦੇਖਿਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਘਰ ਦੇ ਸਾਰੇ ਕਮਰਿਆਂ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਇਨ੍ਹਾਂ ਚ ਪਿਆ ਸਾਰਾ ਸਮਾਨ ਖਿਲਰਿਆ ਪਿਆ ਸੀ। ਭਾਲ ਕਰਨ ਤੇ ਪਤਾ ਲੱਗਾ ਕਿ ਘਰ ਦਾ ਨੌਕਰ ਵੀ ਮੌਕੇ ਤੋਂ ਗਾਇਬ ਸੀ।

ਫਰਾਰ ਨੌਕਰ ਦੀ ਭਾਲ ‘ਚ ਜੁਟੀ ਪੁਲਿਸ

ਪਰਿਵਾਰ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਮਾਮਲੇ ਦੀ ਛਾਨਬੀਨ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਨੌਕਰ ਨੂੰ ਘਰ ਵਿੱਚ ਰੱਖਿਆ ਸੀ। ਪਰ ਉਨ੍ਹਾਂ ਨੇ ਉਸਦੀ ਪੁਲਿਸ ਕੋਲ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ। ਪਰਿਵਾਰ ਦੇ 6 ਲੋਕਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ, ਸਾਰਿਆਂ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ