GST ਦੇ ਜੁਆਇੰਟ ਡਾਇਰੈਕਟਰ ਬਲਵੀਰ ਸਿੰਘ ਵਿਰਦੀ ਤੇ ਵਿਜੀਲੈਂਸ ਦਾ ਐਕਸ਼ਨ, ਮਿਲੀਭੁਗਤ ਕਰਕੇ GST'ਚ ਘੋਟਾਲਾ ਕਰਨ ਦੇ ਲੱਗੇ ਇਲਜ਼ਾਮ Punjabi news - TV9 Punjabi

GST ਦੇ ਜੁਆਇੰਟ ਡਾਇਰੈਕਟਰ ਬਲਵੀਰ ਸਿੰਘ ਵਿਰਦੀ ‘ਤੇ ਵਿਜੀਲੈਂਸ ਦਾ ਐਕਸ਼ਨ, ਮਿਲੀਭੁਗਤ ਕਰਕੇ GST’ਚ ਘੋਟਾਲਾ ਕਰਨ ਦੇ ਲੱਗੇ ਇਲਜ਼ਾਮ

Updated On: 

19 May 2023 18:38 PM

ਪੰਜਾਬ ਸਰਕਾਰ ਭ੍ਰਿਸ਼ਟਾਚਾਰ ਅਤੇ ਬੇਈਮਾਨੀ ਕਰਨ ਵਾਲਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਤੇ ਹੁਣ GST ਦੇ ਜੁਆਇੰਟ ਡਾਇਰੈਕਟਰ ਬਲਵੀਰ ਸਿੰਘ ਵਿਰਦੀ 'ਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ। ਉਨ੍ਹਾਂ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲੱਗੇ ਹਨ।

GST ਦੇ ਜੁਆਇੰਟ ਡਾਇਰੈਕਟਰ ਬਲਵੀਰ ਸਿੰਘ ਵਿਰਦੀ ਤੇ ਵਿਜੀਲੈਂਸ ਦਾ ਐਕਸ਼ਨ, ਮਿਲੀਭੁਗਤ ਕਰਕੇ GSTਚ ਘੋਟਾਲਾ ਕਰਨ ਦੇ ਲੱਗੇ ਇਲਜ਼ਾਮ
Follow Us On

ਜਲੰਧਰ। ਪੰਜਾਬ ਵਿਜੀਲੈਂਸ ਨੇ ਆਬਕਾਰੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਬਲਵੀਰ ਕੁਮਾਰ ਵਿਰਦੀ ‘ਤੇ ਸ਼ਿਕੰਜਾ ਕੱਸਿਆ ਹੈ। ਪੰਜਾਬ ਵਿਜੀਲੈਂਸ (Punjab Vigilance) ਨੇ ਵਿਰਦੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਅਤੇ ਖਰਚੇ ਦਾ ਮਾਮਲਾ ਦਰਜ ਕੀਤਾ ਹੈ।

ਵਿਰਦੀ ਇਸ ਸਮੇਂ ਐਕਸਾਈਜ਼ ਵਿਭਾਗ (Excise Department) ਵਿੱਚ ਜੀਐਸਟੀ ਵਿਭਾਗ ਦੀ ਦੇਖ-ਰੇਖ ਕਰਦੇ ਹਨ। ਵਿਜੀਲੈਂਸ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਵਿਰਦੀ ਨੇ ਅਸਲ ਆਮਦਨ ਨਾਲੋਂ 3.03 ਕਰੋੜ ਰੁਪਏ ਵੱਧ ਖਰਚ ਕੀਤੇ ਹਨ। ਵਿਰਦੀ ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ 12 ਸਾਲ ਵਿੱਚ 3 ਕਰੋੜ ਰੁਪਏ ਕਮਾਏ ਅਤੇ 5 ਲੱਖ ਰੁਪਏ ਖਰਚ ਕਰ ਦਿੱਤੇ।

ਵਿਰਦੀ ਦੀ ਆਮਦਨ ‘ਚ 145.40 ਫੀਸਦੀ ਵਾਧਾ

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਸਾਲ 1 ਅਪ੍ਰੈਲ 2007 ਤੋਂ 11 ਸਤੰਬਰ 2020 ਤੱਕ ਬਲਵੀਰ ਵਿਰਦੀ ਦੀ ਸਾਰੇ ਸਰੋਤਾਂ ਤੋਂ ਅਸਲ ਆਮਦਨ 2,08,84,863.37 ਸੀ। ਜਦੋਂ ਕਿ ਉਸ ਵੱਲੋਂ ਬਣਾਈ ਗਈ ਚੱਲ ਅਤੇ ਅਚੱਲ ਜਾਇਦਾਦ ‘ਤੇ 5,12,51,688.37 ਰੁਪਏ ਖਰਚ ਕੀਤੇ ਗਏ ਹਨ। ਵਿਰਦੀ ਨੇ ਆਪਣੀ ਆਮਦਨ ਨਾਲੋਂ 3,03,66,825 ਰੁਪਏ ਵੱਧ ਖਰਚ ਕੀਤੇ ਹਨ। ਜਦੋਂ ਕਿ ਵਿਰਦੀ ਦੀ ਆਮਦਨ ਵਿੱਚ 145.40 ਫੀਸਦੀ ਦਾ ਵਾਧਾ ਦੇਖਿਆ ਗਿਆ।

ਜੀਐਸਟੀ ਕੁਲੈਕਸ਼ਨ ਵਿੱਚ ਘਪਲਾ ਹੋਇਆ ਸੀ

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਾਇੰਟ ਡਾਇਰੈਕਟਰ ਬਲਵੀਰ ਕੁਮਾਰ ਵਿਰਦੀ, ਵਾਸੀ ਲੰਮਾ ਪਿੰਡ, ਜਲੰਧਰ, ਜੋ ਆਬਕਾਰੀ ਵਿਭਾਗ ਵਿੱਚ ਜੀਐਸਟੀ ਵਿਭਾਗ ਦੀ ਦੇਖ-ਰੇਖ ਕਰਦੇ ਹਨ ਅਤੇ ਕੁੱਝ ਹੋਰ ਅਧਿਕਾਰੀਆਂ ਨੇ ਵੀ ਜੀਐਸਟੀ ਦੀ ਵਸੂਲੀ ਵਿੱਚ ਧਾਂਦਲੀ ਕੀਤੀ ਸੀ। ਉਨ੍ਹਾਂ ਨੇ ਕੁਝ ਟਰਾਂਸਪੋਰਟਰਾਂ, ਵਪਾਰੀਆਂ ਅਤੇ ਉਦਯੋਗਪਤੀਆਂ ਦੀ ਮਿਲੀਭੁਗਤ ਨਾਲ ਜੀਐਸਟੀ ਵਿੱਚ ਘਪਲਾ ਕੀਤਾ ਹੈ।

ਵਿਰਦੀ ਅਤੇ ਉਸ ਦੇ ਸਾਥੀਆਂ ‘ਤੇ 21 ਅਗਸਤ 2020 ਨੂੰ ਭਾਰਤੀ ਦੰਡਾਵਲੀ ਦੀ ਧਾਰਾ 420, 465, 467, 468, 471, 120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 7ਏ ਤਹਿਤ ਜੀਐੱਸਟੀ ਵਿੱਚ ਘਪਲੇ ਦੀ ਸਾਜ਼ਿਸ਼ ਰਚ ਕੇ ਦਸਤਾਵੇਜ਼ਾਂ ਨੂੰ ਜਾਅਲੀ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।

‘ਵਿਰਦੀ ਨੂੰ ਜਲਦੀ ਕੀਤਾ ਜਾਵੇਗਾ ਗ੍ਰਿਫਤਾਰ’

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਹਾਈਕੋਰਟ ਦੀਆਂ ਹਦਾਇਤਾਂ ‘ਤੇ ਜੁਆਇੰਟ ਡਾਇਰੈਕਟਰ ਬਲਵੀਰ ਕੁਮਾਰ ਵਿਰਦੀ ਜਾਂਚ ‘ਚ ਹਿੱਸਾ ਲੈ ਰਹੇ ਹਨ | ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਸਾਰੇ ਭੇਦ ਖੁੱਲ੍ਹ ਗਏ ਹਨ ਅਤੇ ਵਿਜੀਲੈਂਸ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ ਤਾਂ ਉਹ ਫਰਾਰ ਹੋ ਗਿਆ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version