Jalandhar News: ਸ਼ਰਾਬ ਦੇ ਨਸ਼ੇ ‘ਚ ਡਰਾਈਵਰ ਦਾ ਹੰਗਾਮਾ, ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦੇ ਸ਼ੀਸ਼ੇ ‘ਚ ਮਾਰੀ ਬਾਂਹ, ਜਿਆਦਾ ਖੂਨ ਨਿਕਲਣ ਤੋਂ ਬਾਅਦ ਮੌਤ
Crime News: ਸ਼ਰਾਬ ਦੇ ਨਸ਼ੇ ਵਿੱਚ ਧੁੱਤ ਗਗਨਦੀਪ ਸਿੰਘ ਨੇ ਨਾ ਤਾਂ ਪਰਿਵਾਰ ਦੀ ਗੱਲ ਮੰਨੀ ਅਤੇ ਨਾ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ। ਨਸ਼ੇ ਦੀ ਆਦਤ ਨੇ ਉਸਨੂੰ ਇਸ ਹੱਦ ਤੱਕ ਸ਼ੈਤਾਨ ਬਣਾ ਦਿੱਤਾ ਕਿ ਉਹ ਆਪ ਹੀ ਆਪਣੀ ਜਾਨ ਦਾ ਦੁਸ਼ਮਣ ਬਣ ਗਿਆ।
ਪੁਲਿਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ
ਐਸਐਚਓ ਨੇ ਦੱਸਿਆ ਕਿ ਬਾਅਦ ਦੁਪਹਿਰ ਕਰੀਬ 3 ਵਜੇ ਗਗਨਦੀਪ ਅਚਾਨਕ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਗਿਆ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਉਸ ਨੂੰ ਸਮਝਾਇਆ ਤਾਂ ਉਹ ਉਨ੍ਹਾਂ ਨਾਲ ਵੀ ਉਲਝ ਗਿਆ। ਉਸ ਨੇ ਅੰਦਰ ਰੱਖਿਆ ਸਮਾਨ ਸੁੱਟਣਾ ਸ਼ੁਰੂ ਕਰ ਦਿੱਤਾ। ਹੰਗਾਮਾ ਸੁਣ ਕੇ ਗ੍ਰੰਥੀ ਦੀ ਪਤਨੀ ਵੀ ਆ ਗਈ । ਉਹ ਉਸ ਨਾਲ ਵੀ ਬਹਿਸ ਕਰਨ ਲੱਗਾ। ਐਸਐਚਓ ਨੇ ਦੱਸਿਆ ਕਿ ਗਗਨ ਨੂੰ ਨਸ਼ੇ ਵਿੱਚ ਸੀ, ਉਸਨੂੰ ਕਿਸੇ ਵੀ ਗੱਲ ਦਾ ਹੋਸ਼ ਨਹੀਂ ਸੀ। ਉਸਨੇ ਆਪਣੀ ਬਾਂਹ ਨੂੰ ਸ਼ੀਸ਼ੇ ਦੇ ਦਰਵਾਜ਼ੇ ਨਾਲ ਜ਼ੋਰ ਨਾਲ ਠੋਕਿਆ। ਇਸ ਨਾਲ ਸ਼ੀਸ਼ਾ ਟੁੱਟ ਗਿਆ ਪਰ ਉਸ ਦੀ ਬਾਂਹ ਫਸ ਗਈ। ਉਸਨੇ ਬਾਂਹ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ। ਉੱਥੇ ਖੂਨ ਹੀ ਖੂਨ ਫੈਲ ਗਿਆ। ਤਿੰਨ ਮਿੰਟਾਂ ਵਿੱਚ ਹੀ ਉਸਦਾ ਕਾਫੀ ਖੂਨ ਨਿਕਲ ਗਿਆ ਅਤੇ ਉਹ ਬੇਹੋਸ਼ ਹੋ ਕੇ ਹੇਠਾਂ ਡਿੱਗ ਪਿਆ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
