ਜਲੰਧਰ ਦੇ ਸਿਵਿਲ ਹਸਪਤਾਲ ‘ਚ ਕੁੱਤਿਆ ਨੇ ਨੋਚ-ਨੋਚ ਕੇ ਖਾਦਾ ਭਰੂਣ, ਮੀਡੀਆ ਦੇ ਸਵਾਲਾਂ ਤੋਂ ਬੱਚਦੇ ਨਜ਼ਰ ਆਏ ਡਾਕਟਰ

Updated On: 

12 Jul 2023 16:15 PM

ਜੰਲਧਰ ਦੇ ਹਸਪਤਾਲ ਵਿਚ ਵੀ ਜੇਕਰ ਕੁੱਤਿਆਂ ਨੇ ਇਨਸਾਨੀ ਭਰੂਣ ਖਾਦਾ ਹੈ ਤਾਂ ਹਸਪਤਾਲ ਪ੍ਰਸ਼ਾਸਨ ਨੂੰ ਛੇਤੀ ਤੋਂ ਛੇਤੀ ਇਸ ਮਾਮਲੇ ਤੇ ਗੰਭੀਰਤਾ ਨਾਲ ਕਾਰਵਾਈ ਕਰਨਾ ਚਾਹੀਦੀ ਹੈ।

ਜਲੰਧਰ ਦੇ ਸਿਵਿਲ ਹਸਪਤਾਲ ਚ ਕੁੱਤਿਆ ਨੇ ਨੋਚ-ਨੋਚ ਕੇ ਖਾਦਾ ਭਰੂਣ, ਮੀਡੀਆ ਦੇ ਸਵਾਲਾਂ ਤੋਂ ਬੱਚਦੇ ਨਜ਼ਰ ਆਏ ਡਾਕਟਰ
Follow Us On

ਜਲੰਧਰ ਦੇ ਸਿਵਲ ਹਸਪਤਾਲ ‘ਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਜੱਚਾ-ਬੱਚਾ ਵਾਰਡ ਦੇ ਬਾਹਰ ਕੁੱਤੇ ਭਰੂਣ ਵਰਗ੍ਹੇ ਮਾਸ ਦੇ ਟੁਕੜੇ ਨੂੰ ਨੋਚ ਰਹੇ ਸਨ। ਇਹ ਕਿੱਥੋਂ ਆਇਆ, ਕਿਸ ਨੇ ਸੁੱਟਿਆ, ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਭਰੂਣ ਨੂੰ ਮਾਸ ਦਾ ਟੁਕੜਾ ਕਹਿ ਕੇ ਪੱਲਾ ਝਾੜ ਰਿਹਾ ਹੈ। ਕੁੱਤਿਆਂ ਦਾ ਮਾਸ ਖਾਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਸ ਘਟਨਾ ਬਾਰੇ ਸਿਵਲ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਦੇ ਹਸਪਤਾਲ ਨਾਲ ਸਬੰਧਤ ਨਹੀਂ ਹੈ। ਪਰ ਇਸ ਸ਼ਰਮਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਹਰਕਤ ਵਿੱਚ ਆ ਗਏ। ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਮੁਲਾਜ਼ਮਾਂ ਨੂੰ ਜਾਂਚ ਲਈ ਭੇਜ ਦਿੱਤਾ। ਇਸ ਤੋਂ ਬਾਅਦ ਮੈਡੀਕਲ ਸੁਪਰਡੈਂਟ ਗੀਤਾ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਸਬੰਧੀ ਨਗਰ ਨਿਗਮ ਨੂੰ ਪੱਤਰ ਭੇਜਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਅੰਦਰ ਘੁੰਮਦੇ ਆਵਾਰਾ ਕੁੱਤਿਆਂ ਨੂੰ ਜਲਦੀ ਤੋਂ ਜਲਦੀ ਚੁੱਕਿਆ ਜਾਵੇ।

ਜਿਕਰਯੋਗ ਹੈ ਕਿ ਇਨਸਾਨੀ ਖੂਨ ਮੁੰਹ ਲੱਗ ਜਾਣ ਤੋਂ ਬਾਅਦ ਜਿਆਦਾਤਰ ਕੁੱਤੇ ਆਦਮਖੋਰ ਹੋ ਜਾਂਦੇ ਹਨ। ਉਹ ਵਾਰ-ਵਾਰ ਇਨਸਾਨਾਂ ਤੇ ਹਮਲੇ ਕਰਦੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ