CM ਭਗਵੰਤ ਮਾਨ ਅੱਜ ਸਬ ਇੰਸਪੈਕਟਰਾਂ ਨੂੰ ਦੇਣਗੇ ਨਿਯੁਕਤੀ ਪੱਤਰ, ਸਵੇਰੇ 11 ਵਜੇ ਜਲੰਧਰ 'ਚ ਹੋਵੇਗਾ ਪ੍ਰੋਗਰਾਮ | CM Bhagwant Mann will give appointment letters to sub inspectors today Punjabi news - TV9 Punjabi

CM ਭਗਵੰਤ ਮਾਨ ਅੱਜ ਸਬ ਇੰਸਪੈਕਟਰਾਂ ਨੂੰ ਦੇਣਗੇ ਨਿਯੁਕਤੀ ਪੱਤਰ, ਸਵੇਰੇ 11 ਵਜੇ ਜਲੰਧਰ ‘ਚ ਹੋਵੇਗਾ ਪ੍ਰੋਗਰਾਮ

Published: 

09 Sep 2023 08:38 AM

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਸ ਨਿਯੁਕਤੀ ਪੱਤਰ ਅਲਾਟਮੈਂਟ ਸ਼ਡਿਊਲ ਲਈ ਸਾਰਿਆਂ ਨੂੰ ਸਵੇਰੇ 8 ਵਜੇ ਪੀਏਪੀ ਵਿਖੇ ਪਹੁੰਚਣ ਲਈ ਕਿਹਾ ਗਿਆ ਹੈ। ਮਿਲੀ ਜਾਣਕਾਰੀ ਸੀਐੱਮ ਕਰੀਬ 11 ਵਜੇ ਪ੍ਰੋਗਰਾਮ ਵਿੱਚ ਪਹੁੰਚਣਗੇ।

CM ਭਗਵੰਤ ਮਾਨ ਅੱਜ ਸਬ ਇੰਸਪੈਕਟਰਾਂ ਨੂੰ ਦੇਣਗੇ ਨਿਯੁਕਤੀ ਪੱਤਰ, ਸਵੇਰੇ 11 ਵਜੇ ਜਲੰਧਰ ਚ ਹੋਵੇਗਾ ਪ੍ਰੋਗਰਾਮ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ ਜਲੰਧਰ ਪੀ.ਏ.ਪੀ. ਵਿਖੇ ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਪੁਲਿਸ ਵਿਭਾਗ ਵਿੱਚ ਹਾਲ ਹੀ ਵਿੱਚ ਚੁਣੇ ਗਏ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਨਵੇਂ ਭਰਤੀ ਹੋਏ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਦੱਸ ਦਈਏ ਕਿ ਨਿਯੁਕਤੀ ਪੱਤਰ ਅਲਾਟਮੈਂਟ ਸ਼ਡਿਊਲ ਲਈ ਸਾਰਿਆਂ ਨੂੰ ਸਵੇਰੇ 8 ਵਜੇ ਪੀਏਪੀ ਵਿਖੇ ਪਹੁੰਚਣ ਲਈ ਕਿਹਾ ਗਿਆ ਹੈ। ਮਿਲੀ ਜਾਣਕਾਰੀ ਸੀਐੱਮ ਕਰੀਬ 11 ਵਜੇ ਪ੍ਰੋਗਰਾਮ ਵਿੱਚ ਪਹੁੰਚਣਗੇ।

ਸੰਦੀਪ ਪੂਨੀਆ ਨੂੰ ਮਿਲੇਗਾ ਨਿਯੁਕਤੀ ਪੱਤਰ

ਸਬ ਇੰਸਪੈਕਟਰ ਮਾਨਸਾ ਲਈ ਸਲੈਕਟ ਹੋਏ ਹਨ। ਇੱਥੇ ਸਿਰਫ ਸਬ ਇੰਸਪੈਕਟਰ ਸੰਦੀਪ ਪੂਨੀਆ ਨੂੰ ਹੀ ਨਿਯੁਕਤੀ ਪੱਤਰ ਦਿੱਤਾ ਜਾਵੇਗਾ। ਬਾਕੀ ਸਬ-ਇੰਸਪੈਕਟਰਾਂ ਨੂੰ ਮਾਨਸਾ ਪੁਲੀਸ ਲਾਈਨ ਵਿਖੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਨਿਯੁਕਤੀ ਪੱਤਰ ਲੈਣ ਵਾਲੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਲਈ ਵੀ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ।

ਡੀਜੀਪੀ ਦਫ਼ਤਰ ਵੱਲੋਂ ਪੱਤਰ ਜਾਰੀ

ਡੀਜੀਪੀ ਦਫ਼ਤਰ ਵੱਲੋਂ ਜਾਰੀ ਪੱਤਰ ਅਨੁਸਾਰ ਨਿਯੁਕਤੀ ਪੱਤਰ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਲਾਇਟ ਰੰਗ ਦੀਆਂ ਕਮੀਜ਼ਾਂ ਅਤੇ ਗੂੜ੍ਹੇ ਰੰਗ ਦੀਆਂ ਪੈਂਟਾਂ ਪਾਉਣ ਲਈ ਕਿਹਾ ਗਿਆ ਹੈ। ਲੜਕੀਆਂ ਨੂੰ ਹਲਕੇ ਰੰਗ ਦੇ ਕੱਪੜੇ ਜਾਂ ਸਾੜੀਆਂ ਪਾਉਣ ਲਈ ਕਿਹਾ ਗਿਆ ਹੈ।

ਨਿਯੁਕਤੀਆਂ ਨੂੰ ਲੈ ਕੇ ਹੋ ਰਹੀ ਸਿਆਸਤ

ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਮਾਨਸਾ ਲਈ ਜਾਰੀ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਚੋਣ ਸੂਚੀ ਵਿੱਚ ਸੱਤ ਸਬ-ਇੰਸਪੈਕਟਰਾਂ ਦੇ ਨਾਮ ਸ਼ਾਮਲ ਹਨ। ਸੱਤ ਵਿੱਚੋਂ ਸਿਰਫ਼ ਇੱਕ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਰਾਮਪੁਰਾ ਫੂਲ (ਬਠਿੰਡਾ) ਪੰਜਾਬ ਦਾ ਹੈ। ਬਾਕੀ ਸਾਰੇ ਹਰਿਆਣਾ ਦੇ ਹਨ। ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰਦੇ ਹੋਏ ਸਿਆਸੀ ਪਾਰਟੀਆਂ ਨੇ ਵੀ ਭਗਵੰਤ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

Exit mobile version