ਜਲੰਧਰ। ਪੰਜਾਬ ਦੇ ਮੁੱਖ ਮੰਤਰੀ
ਭਗਵੰਤ ਮਾਨ (Bhagwant Mann) ਅੱਜ ਜਲੰਧਰ ਫੇਰੀ ਤੇ ਹਨ ਅਤੇ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਜਲੰਧਰ ਦੇ ਮਕਸੁਦਾਂ ਵਿੱਚ ਸੀ ਐਮ ਮਾਨ ਨੀਵ ਪੱਥਰ ਰੱਖ ਨਵੀਨੀਕਰਨ ਕੰਮਾਂ ਦੀ ਸ਼ੁਰੂਆਤ ਕਰ ਹਰਿ ਝੰਡੀ ਦੇਣਗੇ। ਉਥੇ ਹੀ ਆਪ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨਾਲ ਮੀਟਿੰਗ ਵੀ ਕਰਨਗੇ। ਸੀਐਮ ਮਾਨ ਦੇ ਆਉਣ ਤੋਂ ਪਹਿਲਾਂ ਲੀਡਰਾਂ ਅਤੇ ਵਰਕਰਾਂ ਵਿੱਚ ਕਾਫੀ ਉਤਸ਼ਾਹ ਹੈ।
ਉਹ ਸੀਐੱਮ ਦੇ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ। ਦੱਸ ਦਈਏ 21 ਜੂਨ ਨੂੰ ਯੋਗ ਦਿਵਸ ਹੈ ਤੇ ਸੀ ਐਮ ਮਾਨ ਆਪਣੀ ਪੂਰੀ ਕੈਬਿਨੇਟ ਦੇ ਨਾਲ ਯੋਗ ਦਿਵਸ ਤੇ ਯੋਗਸ਼ਾਲਾ ਦਾ ਪ੍ਰੋਗਰਾਮ ਜਲੰਧਰ ਦੀ ਪੀਏਪੀ ਗਰਾਊਂਡ ਵਿੱਚ ਹੀ ਕਰਨਗੇ।
ਪੀਏਪੀ ਗਰਾਊਂਡ ‘ਚ ਹੋਵੇਗਾ ਯੋਗਸ਼ਾਲਾ ਪ੍ਰੋਗਰਾਮ
ਦੇਸ਼ ਤੇ ਦੁਨੀਆਂ ਵਿੱਚ 21 ਤਰੀਕ ਨੂੰ ਵਰਲਡ ਯੋਗਾ ਦਿਵਸ ਮਨਾਇਆ ਜਾਵੇਗਾ। ਉਥੇ ਹੀ 20 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗਸ਼ਾਲਾ ਦਾ ਪ੍ਰੋਗਰਾਮ ਜਲੰਧਰ ਦੀ ਪੀ ਏ ਪੀ ਗਰਾਊਂਡ ਵਿਖੇ ਕੀਤਾ ਜਾ ਰਿਹਾ ਹੈ। ਯੋਗਸ਼ਾਲਾ ਪ੍ਰੋਗਰਾਮ ਨੂੰ ਲੈਕੇ ਪੁਲਿਸ ਨੇ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਹੋਏ ਹਨ ਤੇ ਅਤੇ ਇਸ ਮਾਮਲੇ ਵਿੱਚ ਕੋਈ ਵੀ ਢਿੱਲ ਨਾ ਵਰਤੀ ਜਾਵੇ।
ਇਸ ਕਾਰਨ
ਪੁਲਿਸ (Police) ਦੇ ਵੱਡੇ ਅਫਸਰ ਵੀ ਕਾਫੀ ਚੌਕਸ ਹਨ। ਹਾਲਾਂਕਿ 21 ਤਰੀਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੀ ਸਿਆਸੀ ਪਾਰਟੀਆਂ ਦੇ ਵੱਡੇ ਨੇਤਾ ਅਤੇ ਲੀਡਰ ਯੋਗ ਦਿਵਸ ਮਨਾਉਂਦੇ ਹਨ। ਪਰ ਭਾਜਪਾ ਤੇ ਆਪ ਦੀ ਜੁਬਾਨੀ ਲੜਾਈ ਇਸ ਕਦਰ ਵਧੀ ਹੈ ਕਿ ਪੰਜਾਬ ਦੇ ਸੀ ਐਮ ਭਗਵੰਤ ਮਾਨ ਤੇ ਦਿੱਲੀ ਦੇ ਸੀ ਐਮ ਅਰਵਿੰਦ ਕੇਜਰੀਵਾਲ ਕਲ ਹੀ ਯੋਗ ਦਿਵਸ ਮਨਾ ਰਹੇ ਹੈ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ