'ਆਪ' ਨੇ ਦਿੱਲੀ ਦੇ ਸ਼ਰਾਬ ਠੇਕਿਆਂ ਵਿੱਚ ਗੜਬੜੀ ਕੀਤੀ ਤਾਂ ਹੀ ਸੀਬੀਆਈ ਨੇ ਭੇਜਿਆ ਨੋਟਿਸ-ਰੁਪਾਨੀ।
ਜਲੰਧਰ। ਸ਼ਰਾਬ ਘੁਟਾਲੇ (Liquor Scam) ਮਾਮਲੇ ਤੇ ਮੁੱਖ ਮੰਤਰੀ
ਅਰਵਿੰਦ ਕੇਜਰੀਵਾਲ (Arvind Kejriwal) ਦੀਆਂ ਵੀ ਮੁਸ਼ਕਿਲਾਂ ਵੱਧ ਗਈਆਂ ਹਨ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਜੇਲ ਵਿੱਚ ਬੰਦ ਹਨ ਤੇ ਹੁਣ ਸੀਬੀਆਈ ਨੇ ਅਰਵਿੰਦ ਕੇਜਰੀਵਾਲ (Arvind Kejriwal) ਸ਼ਰਾਬ ਘੁਟਾਲੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ। 16 ਅਪ੍ਰੈਲ ਨੂੰ ਸੀਬੀਆਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੁੱਛਗਿੱਛ ਕਰੇਗੀ।
ਉੱਧਰ ਸੀਬੀਆਈ ਨੇ ਅਰਿਵੰਦ ਕੇਜਰੀਵਾਲ ਨੂੰ ਜਿਹੜਾ ਨੋਟਿਸ ਭੇਜਿਆ ਹੈ
ਗੁਜਰਾਤ (Gujarat) ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਉਸਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਆਪ ਨੇ ਦਿੱਲੀ ਦੇ ਸ਼ਰਾਬ ਠੇਕਿਆਂ ਵਿੱਚ ਵੱਡੀ ਗੜਬੜੀ ਕੀਤੀ ਹੈ ਜਿਸ ਕਾਰਨ ਸੀਬੀਆਈ ਨੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਵਿਜੇ ਰੁਪਾਨੀ ਨੇ ਕਿਹਾ ਕਿ ਸੀਐੱਮ ਅਰਵਿੰਦ ਕੇਰਜੀਵਾਲ ਨੂੰ ਸੀਬੀਆਈ ਨੂੰ ਸਪਰੋਟ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਨੂੰਨੀ ਕਾਰਵਾਈ ਹੈ ਜਿਹੜੀ ਆਪਣੇ ਹਿਸਾਬ ਨਾਲ ਚੱਲੇਗੀ।
ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਬੰਦ ਸਿਸੋਦੀਆ
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ
ਮਨੀਸ਼ ਸਿਸੋਦੀਆ (Manish Sisodia) ਇਸ ਮਾਮਲੇ ਵਿੱਚ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਬੰਦ ਹਨ। ਸੀਬੀਆਈ ਅਤੇ ਈਡੀ ਇਸ ਮਾਮਲੇ ਵਿੱਚ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਸੀਬੀਆਈ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਚ ਕੁਝ ਅਹਿਮ ਰਾਜ਼ਾਂ ਦਾ ਖੁਲਾਸਾ ਕਰ ਸਕਦੀ ਹੈ। ਇਸੇ ਲਈ ਮੁੱਖ ਮੰਤਰੀ ਨੂੰ ਸੀਬੀਆਈ ਵੱਲੋਂ ਸੰਮਨ ਭੇਜਿਆ ਗਿਆ ਹੈ।
ਇਸ ਲਈ ਕੇਜਰੀਵਾਲ ਨੂੰ ਭੇਜਿਆ ਗਿਆ ਸੰਮਨ
ਸੂਤਰਾਂ ਮੁਤਾਬਕ ਸ਼ਰਾਬ ਘੁਟਾਲੇ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦੋਸ਼ ਹੈ ਕਿ ਆਬਕਾਰੀ ਵਿਭਾਗ ਦੇ ਇਕ ਬਿਊਰੋਕਰੈਟ ਨੇ ਪੁੱਛਗਿੱਛ ਦੌਰਾਨ ਸੀਬੀਆਈ ਨੂੰ ਬਿਆਨ ਦਿੱਤਾ ਸੀ ਕਿ ਸਿਸੋਦੀਆ ਨੇ ਉਨ੍ਹਾਂ ਨੂੰ ਕੇਜਰੀਵਾਲ ਦੇ ਘਰ ਬੁਲਾਇਆ ਸੀ। ਇਸ ਦੌਰਾਨ ਸਤੇਂਦਰ ਜੈਨ ਵੀ ਉੱਥੇ ਮੌਜੂਦ ਸਨ। ਇਸ ਮੀਟਿੰਗ ਚ ਮਨੀਸ਼ ਸਿਸੋਦੀਆ ਨੇ ਜ਼ੁਬਾਨੀ ਤੌਰ ਤੇ ਉਨ੍ਹਾਂ ਨੂੰ ਸ਼ਰਾਬ ਕਾਰੋਬਾਰੀਆਂ ਲਈ ਕਮਿਸ਼ਨ ਵਧਾਉਣ ਲਈ ਖਰੜਾ ਤਿਆਰ ਕਰਨ ਲਈ ਕਿਹਾ ਸੀ।
ਅਰਵਿੰਦ ਕੇਜਰੀਵਾਲ ਦੀ ਆਵਾਜ਼ ਨਹੀਂ ਰੁਕੇਗੀ: ਸੰਜੇ ਸਿੰਘ
ਸੰਸਦ ਮੈਂਬਰ ਸੰਜੇ ਸਿੰਘ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਾਲ ਸਾਡੇ ਨੇਤਾ ਕੇਜਰੀਵਾਲ ਦੀ ਆਵਾਜ਼ ਬੰਦ ਨਹੀਂ ਹੋਣ ਵਾਲੀ। ਇਹ ਆਵਾਜ਼ ਦੇਸ਼ ਦੇ ਹਰ ਘਰ ਤੱਕ ਪਹੁੰਚੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਪੂਰੇ ਦੇਸ਼ ਨੂੰ ਸਿੱਖਿਆ ਦਾ ਮਾਡਲ ਦਿੱਤਾ ਹੈ। ਚੰਗੀ ਤਨਖਾਹ ਵਾਲੀ ਆਮਦਨ ਕਰ ਦੀ ਨੌਕਰੀ ਛੱਡ ਕੇ ਦੇਸ਼ ਦੀ ਸੇਵਾ ਕੀਤੀ। ਸੀਬੀਆਈ ਦੇ ਨੋਟਿਸ ਭੇਜਣ ਨਾਲ ਇਹ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਰੁਕਣ ਵਾਲੀ ਨਹੀਂ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ