ਆਪਣੇ ਆਪ ਨੂੰ ਆਦਮੀ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਦਾ ਘਰ 45 ਕਰੋੜ ਦਾ ਹੈ-ਅਨੂਰਾਗ

Updated On: 

03 May 2023 20:59 PM

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੂਰੇ ਜੋਰਾਂ ਨਾਲ ਚੋਣ ਪ੍ਰਚਾਰ ਕਰ ਰਹੀਆਂ ਨੇ। ਇਸਦੇ ਤਹਿਤ ਕੇਂਦਰੀ ਮੰਤਰੀ ਅਨੂਰਾਗ ਠਾਕੁਰ ਇੱਥੇ ਪਹੁੰਚੇ। ਜ਼ਿਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ 'ਤੇ ਜੰਨਕੇ ਨਿਸ਼ਾਨਾ ਸਾਧਿਆ। ਇਸ ਦੌਰਾਨ 'ਆਪ' ਤੇ ਅਕਾਲੀ ਦਲ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਗਿਆ।

ਆਪਣੇ ਆਪ ਨੂੰ ਆਦਮੀ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਦਾ ਘਰ 45 ਕਰੋੜ ਦਾ ਹੈ-ਅਨੂਰਾਗ

ਆਪਣੇ ਆਪ ਨੂੰ ਆਦਮੀ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਦਾ ਘਰ 45 ਕਰੋੜ ਦਾ ਹੈ-ਅਨੂਰਾਗ।

Follow Us On

ਜਲੰਧਰ। ਬੀਜੇਪੀ ਨੇ ਵੀ ਜਲੰਧਰ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਭਖਾਇਆ ਹੋਇਆ ਹੈ। ਇਸਦੇ ਤਹਿਤ ਕੇਂਦਰੀ ਮੰਤਰੀ ਅਨੂਰਾਗ ਠਾਕੁਰ, ਸਮ੍ਰਿਤੀ ਇਰਾਨੀ, ਜਤਿੰਦਰ ਸਿੰਘ ਨੇ ਬੀਜੇਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਤੋਂ ਇਲਾਵਾ ‘ਆਪ’ ਅਤੇ ਅਕਾਲੀ ਦਲ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ।

ਇਮਾਨਦਾਰ ਨਹੀਂ ਹਨ ਕੇਜਰੀਵਾਲ-ਮੰਤਰੀ

ਇਸ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਹਿਣ ਨੂੰ ਤਾਂ ਕੇਦਰੀਵਾਲ ਆਪਣੇ ਆਪ ਬਹੁਤ ਇਮਾਨਦਾਰ ਕਹਿੰਦੇ ਹਨ ਪਰ ਹਕੀਕਤ ਵਿੱਚ ਇਸ ਤਰ੍ਹਾਂ ਨਹੀਂ ਹੈ। ਉਨਾਂ ਨੇ ਕਿਹਾ ਆਮ ਆਦਮੀ ਬਣਨ ਦਾਅਵਾ ਕਰਨ ਵਾਲੇ ਦਿੱਲੀ ਦੇ ਮੁੱਖ ਮੰਤਰੀ ਦਾ ਸ਼ੀਸ਼ ਮਹਿਲ ਯਾਨੀ ਉਨ੍ਹਾਂ ਦੇ ਘਰ ਦੀ ਕੀਮਤ ਕਰੀਬ 45 ਕਰੋੜ ਰੁਪਏ ਹੈ। ਠਾਕੁਰ ਨੇ ਕਿਹਾ ਕਿ ਇੱਕ ਬੰਗਲੇ ਨਾਲ ਦਿਲ ਨਹੀਂ ਭਰਿਆ ਤਾਂ ਹੋਰ ਬੰਗਲੇ ਖਾਲੀ ਕਰਵਾ ਕੇ ਉਨ੍ਹਾਂ ਨੇ ਵੱਡਾ ਬੰਗਲ ਬਣਾ ਲਿਆ। ਤੇ ਕਰੀਬ 45 ਕਰੋੜ ਰੁਪਏ ਉਸਦੇ ਰਿਪੇਅਰ ਤੇ ਖਰਚ ਕਰ ਦਿੱਤੇ।

‘ਅਸ਼ਲੀਲ ਵੀਡੀਓ ਦੇ ਮਾਮਲੇ ਚ ਕਾਰਵਾਈ ਕਰੇ ਪੰਜਾਬ ਸਰਕਾਰ’

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਸਾਹਮਣੇ ਆਈ ਹੈ ਤੇ ਹੁਣ ਪੰਜਾਬ ਸਰਕਾਰ ਉਸ ਮੰਤਰੀ ਤੇ ਕਾਰਵਾਈ ਕਿਉਂ ਕਰ ਰਹੀ। ਇਸ ਦੌਰਾਨ ਅਨੂਰਾਗ ਠਾਕੁਰ ਨੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਤੇ ਜੰਮਕੇ ਨਿਸ਼ਾਨਾ ਸਾਧਿਆ।

‘ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ’

ਉਨ੍ਹਾਂ ਨੇ ਕਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਪੰਜਾਬ ਸਰਕਾਰ ਇਸਨੂੰ ਠੀਕ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਠਾਕੁਰ ਨੇ ਕਿਹਾ ਕਿ ਪੰਜਾਬ ਚੋਂ ਮਾਫੀਆ ਖਤਮ ਨਹੀਂ ਹੋਇਆ ਸਗੋਂ ਇਥੇ ਮਾਫੀਆ ਹੋਰ ਵਥਿਆ ਹੈ। ਤੇ ਹੁਣ ਪੰਜਾਬ ਵਿੱਚ ਆਪ ਦੇ ਵਿਧਾਇਕ ਵੀ ਵਸੂਲੀ ਕਰਨ ਦਾ ਧੰਦਾ ਕਰ ਰਹੇ ਨੇ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।

ਸਮ੍ਰਿਤੀ ਇਰਾਨੀ ਨੇ ਵੀ ਕੀਤਾ ਚੋਣ ਪ੍ਰਚਾਰ

ਉੱਧਰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਜਲੰਧਰ ਪਹੁੰਚਕੇ ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚਕੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ 10 ਮਈ ਨੂੰ ਉਨ੍ਹਾਂ ਦੇ ਬੂਥਾਂ ਅਧੀਨ ਪੈਂਦੇ ਇਲਾਕਿਆਂ ਵਿੱਚੋਂ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਵਾਈਆਂ ਜਾਣਗੀਆਂ ਅਤੇ ਇਸ ਲਈ ਪਾਰਟੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

‘ਆਪ’ ਤੋਂ ਬਚਕੇ ਰਹਿਣ ਪੰਜਾਬ ਦੇ ਲੋਕ-ਜਤਿੰਦਰ ਸਿੰਘ

ਪ੍ਰਧਾਨ ਮੰਤਰੀ ਦਫਤਰ ਤੋਂ ਕੇਂਦਰੀ ਮੰਤਰੀ ਜਲੰਧਰ ਪਹੁੰਚੇ ਜਤਿੰਦਰ ਸਿੰਘ ਨੇ ਵੀ ਚੋਣ ਪ੍ਰਚਾਰ ਕਰਦੇ ਹੋਏ ਆਪ ਤੇ ਜੰਮਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਦਿੱਲੀ ਵਿੱਚ ਆਪ ਨੇ ਜਿਹੜੀ ਹਾਲਤ ਕੀਤੀ ਹੈ ਉਹ ਪੰਜਾਬ ਵਿੱਚ ਨਾ ਹੋਵੇ ਇਸ ਲਈ ਲੋਕਾਂ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜਤਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਸ਼ਰਾਬ ਘੋਟਾਲੇ ਦੀ ਜਾਂਚ ਚੱਲ ਰਹੀ ਹੈ ਤੇ ਜਿਹੜਾ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਨੂੰ ਵੀ ਲੰਮੇ ਹੱਥੀਂ ਲਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਨਾਲ ਸ਼ਰਾਰਤਾਂ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਹਰ ਸ਼ਰਾਰਤ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਬੀਜੇਪੀ ਜਾਣ ਬੁੱਝਕੇ ਕਰ ਰਹੀ ‘ਆਪ’ ਨੂੰ ਬਦਨਾਮ-ਚੀਮਾ

ਪੰਜਾਬ ਦੇ ਵਿੱਤ ਮੰਤਰੀ ਨੇ ਅਨੂਰਾਗ ਠਾਕਰ ਵੱਲੋਂ ਸ਼ੀਸ਼ ਮਹਿਲ ਨੂੰ ਲੈ ਕੇ ਦਿੱਤੇ ਬਿਆਨ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਨਿਵਾਸ ਨੂੰ ਬਣਾਉਣਾ ਕੋਈ ਗਲਤ ਨਹੀਂ ਹੈ। ਚੀਮਾ ਨੇ ਕਿਹਾ ਕਿ ਉਹ ਕੇਜਰੀਵਾਲ ਦਾ ਉਹ ਕੋਈ ਨਿੱਜੀ ਘਰ ਨਹੀਂ ਹੈ ਬਲਕਿ ਉਹ ਸਰਕਾਰੀ ਨਿਵਾਸ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਦਿੱਲੀ ਦੇ ਮੁੱਖ ਮੰਤਰੀ ਹੀ ਸਗੋਂ ਸਾਰੇ ਵਿਧਾਇਕ ਅਤੇ ਮੰਤਰੀ ਸਰਕਾਰੀ ਸੁਵਿਧਾਵਾਂ ਲੈਂਦੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਬੀਜੇਪੀ ਜਾਣਬੁੱਝਕੇ ਆਪ ਅਤੇ ਕੇਜਰੀਵਾਲ ਨੂੰ ਬਦਨਾਮ ਕਰ ਰਹੀ ਹੈ।

ਰਾਘਵ ਚੱਢਾ ਤੋਂ ਵੀ ਪੁੱਛਗਿੱਛ ਕੀਤੀ ਜਾਵੇ-ਬੰਟੀ

ਉੱਧਰ ਅਕਾਲੀ ਦਲ ਨੇ ਵੀ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਆਪ ਦੇ ਖਿਲਾਫ ਜੰਮਕੇ ਭੜਾਸ ਕੱਢੀ। ਪਾਰਟੀ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ 400 ਕਰੋੜ ਰੁਪਏ ਦੇ ਪੰਜਾਬ ਆਬਕਾਰੀ ਘੁਟਾਲੇ ਵਿਚ ਰਾਘਵ ਚੱਢਾ ਨੂੰ ਗ੍ਰਿਫਤਾਰ ਕਰਕੇ ਉਸਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੱਚਾਈ ਸਾਹਮਣੇ ਲਿਆਉਣ ਵਾਸਤੇ ਪੰਜਾਬ ਆਬਕਾਰੀ ਨੀਤੀ ਦੇ ਮਾਮਲੇ ਵਿਚ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਅਤੇ ਸੀ ਬੀ ਆਈ ਤੇ ਈ ਡੀ ਨੂੰ ਰਾਘਵ ਚੱਢਾ, ਵਪਾਰੀ ਵਿਜੇ ਨਾਇਰ ਅਤੇ ਅਫਸਰ ਤੇ ਉਦਪਾਦਕ ਜਿਹਨਾਂ ਨੇ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਕੀਤੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ