Jalndhar Bypoll: ਜਲੰਧਰ ‘ਚ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ 19 ਉਮੀਦਵਾਰ ਚੋਣ ਮੈਦਾਨ ‘ਚ

Updated On: 

21 Apr 2023 20:57 PM

Jalandhar Lok Sabha Bypoll: 20 ਅਪ੍ਰੈਲ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਸੀ। ਹੁਣ ਇਨ੍ਹਾਂ ਦੀ ਪੜਤਾਲ ਤੋਂ ਬਾਅਦ 19 ਉਮੀਦਵਾਰ ਚੋਣ ਮੈਦਾਨ ਚ ਹਨ। ਇਨ੍ਹਾਂ ਵੱਲੋਂ 24 ਅਪ੍ਰੈਲ ਸ਼ਾਮ 3 ਵਜੇ ਤੱਕ ਨਾਮਜ਼ਦਗੀਆਂ ਵਾਪਿਸ ਲਈਆਂ ਜਾ ਸਕਦੀਆਂ ਹਨ । 1

Jalndhar Bypoll: ਜਲੰਧਰ ਚ ਨਾਮਜ਼ਦਗੀਆਂ ਦੀ ਪੜਤਾਲ ਤੋਂ ਬਾਅਦ 19 ਉਮੀਦਵਾਰ ਚੋਣ ਮੈਦਾਨ ਚ
Follow Us On

ਜਲੰਧਰ ਨਿਊਜ: ਜਲੰਧਰ ਲੋਕ ਸਭਾ ਹਲਕਾ ਜਲੰਧਰ ਦੀ 10 ਮਈ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਸ਼ੁੱਕਰਵਾਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ, ਜਿਸ ਉਪਰੰਤ 19 ਉਮੀਦਵਾਰਾਂ ਦੇ ਨਾਂਅ ਸਾਹਮਣੇ ਆਏ ਹਨ। ਨਾਮਜ਼ਦਗੀਆਂ ਦੀ ਪੜਤਾਲ ਜਨਰਲ ਆਬਜਰਵਰ ਡਾ. ਪ੍ਰੀਤਮ ਬੀ ਯਸ਼ਵੰਤ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੀਤੀ ਗਈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਅਪ੍ਰੈਲ ਤੱਕ ਕੁੱਲ 31 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪ੍ਰਾਪਤ ਨਾਮਜ਼ਦਗੀਆਂ ਵਿੱਚ 6 ਮਲਟੀਪਲ ਫਾਰਮ ਅਤੇ 6 ਕਵਰਿੰਗ ਉਮੀਦਵਾਰ ਸਨ। ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵਲੋਂ ਇੰਦਰ ਇਕਬਾਲ ਸਿੰਘ, ਆਮ ਆਦਮੀ ਪਾਰਟੀ ਵਲੋਂ ਸੁਸ਼ੀਲ ਕੁਮਾਰ, ਸ੍ਰੋਮਣੀ ਅਕਾਲੀ ਦਲ ਵਲੋਂ ਸੁਖਵਿੰਦਰ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਕਰਮਜੀਤ ਕੌਰ ਉਮੀਦਵਾਰ ਹਨ।

13 ਮਈ ਨੂੰ ਆਉਣ ਨਤੀਜੇ

ਇਸੇ ਤਰ੍ਹਾਂ ਨੈਸ਼ਨਲਿਸਟ ਜਸਟਿਸ ਪਾਰਟੀ ਵਲੋਂ ਸੁਗਰੀਵ ਸਿੰਘ, ਸ੍ਰੋਮਣੀ ਅਕਾਲੀ ਦਲ (ਅ) ਵਲੋਂ ਗੁਰਜੰਟ ਸਿੰਘ, ਬਹੁਜਨ ਦ੍ਰਾਵਿੜਾ ਪਾਰਟੀ ਵਲੋਂ ਤੀਰਥ ਸਿੰਘ, ਪੰਜਾਬ ਕਿਸਾਨ ਦਲ ਵਲੋਂ ਪਰਮਜੀਤ ਕੌਰ ਤੇਜੀ, ਸਮਾਜਵਾਦੀ ਪਾਰਟੀ ਵਲੋਂ ਮਨਜੀਤ ਸਿੰਘ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਵਲੋਂ ਮਨਿੰਦਰ ਸਿੰਘ, ਪੰਜਾਬ ਨੈਸ਼ਨਲ ਪਾਰਟੀ ਵਲੋਂ ਯੋਗਰਾਜ ਸਹੋਤਾ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ, ਅਮਰੀਸ਼ ਕੁਮਾਰ, ਸੰਦੀਪ ਕੌਰ, ਗੁਲਸ਼ਨ ਕੁਮਾਰ, ਨੀਟੂ, ਪਲਵਿੰਦਰ ਕੌਰ, ਰਾਜ ਕੁਮਾਰ ਅਤੇ ਰੋਹਿਤ ਕੁਮਾਰ ਦੇ ਨਾਮ ਸ਼ਾਮਿਲ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 24 ਅਪ੍ਰੈਲ ਸ਼ਾਮ 3 ਵਜੇ ਤੱਕ ਨਾਮਜ਼ਦਗੀਆਂ ਵਾਪਿਸ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ 10 ਮਈ ਨੂੰ ਪੈਣਗੀਆਂ ਅੇ ਦੀ ਗਿਣਤੀ 13 ਮਈ ਨੂੰ ਹੋਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ