Punjabi News: ਗ੍ਰੀਸ ਚ ਪੰਜਾਬੀ ਨੌਜਵਾਨ ਦੀ ਮੌਤ, ਸਮੁੰਦਰ ਕਿਨਾਰੇ ਮਿਲੀ ਲਾਸ਼

Updated On: 

04 Nov 2024 16:13 PM IST

ਮ੍ਰਿਤਕ ਦੇ ਵੱਡੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਧਰਮਿੰਦਰ ਸਿੰਘ ਲੱਕੀ (42) ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ। ਜਿਸ ਦੀ ਹੁਣ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਨੇੜਲੇ ਪਿੰਡ ਦੇ ਇੱਕ ਨੌਜਵਾਨ ਨੇ ਸਰਬਜੀਤ ਨੂੰ ਲੱਕੀ ਦੀ ਮੌਤ ਦੀ ਸੂਚਨਾ ਦਿੱਤੀ ਅਤੇ ਲੱਕੀ ਦੀ ਫੋਟੋ ਉਸ ਨੂੰ ਵਟਸਐਪ 'ਤੇ ਭੇਜੀ।

Punjabi News: ਗ੍ਰੀਸ ਚ ਪੰਜਾਬੀ ਨੌਜਵਾਨ ਦੀ ਮੌਤ, ਸਮੁੰਦਰ ਕਿਨਾਰੇ ਮਿਲੀ ਲਾਸ਼

ਗ੍ਰੀਸ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਮੁੰਦਰ ਕਿਨਾਰੇ ਮਿਲੀ ਲਾਸ਼

Follow Us On

ਜਲੰਧਰ ਤੋਂ ਗ੍ਰੀਸ ਗਏ ਇੱਕ ਨੌਜਵਾਨ ਦੀ ਉੱਥੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਧਰਮਿੰਦਰ ਸਿੰਘ ਉਰਫ ਲੱਕੀ ਵਜੋਂ ਹੋਈ ਹੈ ਜੋ ਕਿ ਸਾਹਕੋਟ ਦਾ ਰਹਿਣ ਵਾਲਾ ਹੈ। ਲੱਕੀ ਦੀ ਮੌਤ ਦੀ ਪੁਸ਼ਟੀ ਭਾਈ ਸਰਬਜੀਤ ਸਿੰਘ ਨੇ ਕੀਤੀ ਹੈ। ਲੱਕੀ ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ।

ਮ੍ਰਿਤਕ ਦੇ ਵੱਡੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਧਰਮਿੰਦਰ ਸਿੰਘ ਲੱਕੀ (42) ਕਰੀਬ 5 ਸਾਲ ਪਹਿਲਾਂ ਗ੍ਰੀਸ ਗਿਆ ਸੀ। ਜਿਸ ਦੀ ਹੁਣ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਨੇੜਲੇ ਪਿੰਡ ਦੇ ਇੱਕ ਨੌਜਵਾਨ ਨੇ ਸਰਬਜੀਤ ਨੂੰ ਲੱਕੀ ਦੀ ਮੌਤ ਦੀ ਸੂਚਨਾ ਦਿੱਤੀ ਅਤੇ ਲੱਕੀ ਦੀ ਫੋਟੋ ਉਸ ਨੂੰ ਵਟਸਐਪ ‘ਤੇ ਭੇਜੀ।

ਸਮੁੰਦਰ ਦੇ ਕੰਢੇ ਮਿਲੀ ਲੱਕੀ ਦੀ ਲਾਸ਼

ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਾਫੀ ਮਿਹਨਤ ਤੋਂ ਬਾਅਦ ਗ੍ਰੀਸ ਵਿੱਚ ਆਪਣੇ ਭਰਾ ਨਾਲ ਰਹਿ ਰਹੇ ਹੋਰ ਪੰਜਾਬੀ ਨੌਜਵਾਨਾਂ ਦੇ ਨੰਬਰ ਲੱਭ ਕੇ ਉਨ੍ਹਾਂ ਨਾਲ ਫੋਨ ਤੇ ਸੰਪਰਕ ਕੀਤਾ। ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਧਰਮਿੰਦਰ ਸਿੰਘ ਦੀ ਲਾਸ਼ ਸਮੁੰਦਰ ਕੰਢੇ ਮਿਲੀ ਸੀ ਅਤੇ ਹੁਣ ਲਾਸ਼ ਹਸਪਤਾਲ ਵਿੱਚ ਹੈ।

ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਉਹਨਾਂ ਨੂੰ ਪਤਾ ਲੱਗਾ ਕਿ 3 ਦਿਨ ਪਹਿਲਾਂ ਉਸ ਦਾ ਭਰਾ ਆਪਣੀ ਪੁਰਾਣੀ ਨੌਕਰੀ ਛੱਡ ਕੇ ਕਿਤੇ ਚਲਾ ਗਿਆ ਸੀ। ਉਸ ਕੋਲ ਉਸਦੀ ਪੈਸੇ ਵੀ ਸਨ। ਪਰ ਉਸ ਦਾ ਕੋਈ ਵੀ ਸਮਾਨ ਉਸ ਦੇ ਭਰਾ ਦੀ ਲਾਸ਼ ਨੇੜੇ ਨਹੀਂ ਮਿਲਿਆ। ਸਰਬਜੀਤ ਸਿੰਘ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।