ਜਲੰਧਰ ਦੇ ਫੋਲੜੀਵਾਲ ‘ਚ ਚਲਦੀ ਕਾਰ ਬਣੀ ਚਿਤਾ, Deodrant ਦੀ ਸ਼ੀਸ਼ੀ ਫੱਟਣ ਕਰਕੇ ਅੱਗ ਲੱਗਣ ਦਾ ਖ਼ਦਸ਼ਾ, ‘ਚ ਜ਼ਿੰਦਾ ਸੜਿਆ ਸ਼ਖਸ

Updated On: 

23 Jun 2026 13:26 PM IST

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਜਸਵੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਦੀ ਸਵੇਰੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਫ਼ੋਨ ਆਇਆ ਕਿ ਫੋਲੜੀਵਾਲ ਗੇਟ 'ਤੇ ਕਾਰ ਨੂੰ ਅੱਗ ਲੱਗੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਦੇ ਮੌਕੇ ਪਹੁੰਚਣ 'ਤੇ ਅੱਗ ਬੁਝਾ ਦਿੱਤੀ ਗਈ ਤੇ ਗੱਡੀ 'ਚੋਂ ਇੱਕ ਲਾਸ਼ ਮਿਲੀ।

ਜਲੰਧਰ ਦੇ ਫੋਲੜੀਵਾਲ ਚ ਚਲਦੀ ਕਾਰ ਬਣੀ ਚਿਤਾ, Deodrant ਦੀ ਸ਼ੀਸ਼ੀ ਫੱਟਣ ਕਰਕੇ ਅੱਗ ਲੱਗਣ ਦਾ ਖ਼ਦਸ਼ਾ, ਚ ਜ਼ਿੰਦਾ ਸੜਿਆ ਸ਼ਖਸ

ਜਲੰਧਰ ਦੇ ਫੋਲੜੀਵਾਲ 'ਚ ਚਲਦੀ ਕਾਰ ਬਣੀ ਚਿਤਾ, ਅੱਗ 'ਚ ਜ਼ਿੰਦਾ ਸੜਿਆ ਸ਼ਖਸ

ਜਲੰਧਰ ਦੇ ਫੋਲੜੀਵਾਲ ਇਲਾਕੇ ‘ਚ ਇੱਕ ਚੱਲਦੀ ਸਕੋਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਕਾਰ ਸਵਾਰ ਡਰਾਈਵਰ ਦੀ ਅੱਗ ‘ਚ ਜ਼ਿੰਦਾ ਸੜ ਕੇ ਮੌਤ ਹੋ ਗਈ। ਅੱਗ ਇੰਨੀ ਤੇਜ਼ ਸੀ ਕਿ ਉਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਉਣੀ ਪਈ। ਅੱਗ ਬੁਝਣ ‘ਤੇ ਕਾਰ ‘ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਡਰਾਈਵਰ ਦੀ ਕੋਈ ਪਛਾਣ ਹੋ ਸਕੀ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਜਸਵੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਦੀ ਸਵੇਰੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦਾ ਫ਼ੋਨ ਆਇਆ ਕਿ ਫੋਲੜੀਵਾਲ ਗੇਟ ‘ਤੇ ਕਾਰ ਨੂੰ ਅੱਗ ਲੱਗੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਦੇ ਮੌਕੇ ਪਹੁੰਚਣ ‘ਤੇ ਅੱਗ ਬੁਝਾ ਦਿੱਤੀ ਗਈ ਤੇ ਗੱਡੀ ‘ਚੋਂ ਇੱਕ ਲਾਸ਼ ਮਿਲੀ। ਸ਼ੁਰੂਆਤੀ ਜਾਂਚ ਤੋਂ ਬਾਅਦ, ਪੁਲਿਸ ਨੇ ਕਿਹਾ ਕਿ ਕਾਰ ਵਿੱਚ ਰੱਖਿਆ ਡੀਓਡਰੈਂਟ ਜਾਂ ਸਪਰੇਅ ਫੱਟਣ ਨਾਲ ਅੱਗ ਲੱਗਣ ਦਾ ਕਾਰਨ ਹੋ ਸਕਦਾ ਹੈ।

ਉਨ੍ਹਾਂ ਨੇ ਦੱਸਿਆ ਗੱਡੀ ਦੇ ਨੰਬਰ ਤੋਂ ਗੱਡੀ ਕਪੂਰਥਲਾ ਜ਼ਿਲ੍ਹਾ ਦੀ ਪਾਈ ਗਈ, ਜਦੋਂ ਗੱਡੀ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਆਪਣੀ ਗੱਡੀ ਵੇਚ ਚੁੱਕੇ ਸਨ। ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਨ੍ਹਾਂ ਨੇ ਕਾਰ ਰਾਧਾ ਮੋਟਰ ਨੂੰ ਵੇਚੀ ਸੀ ਤੇ ਰਾਧਾ ਮੋਟਰ ਵਾਲਿਆਂ ਤੋਂ ਕਾਰ ਦੇ ਦੂਜੇ ਮਾਲਕ ਦੀ ਪਹਿਚਾਣ ਕੀਤੀ ਜਾ ਰਹੀ ਹੈ।

ਏਐਸਆਈ ਜਸਵੀਰ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ‘ਚ ਇਹ ਕੋਈ ਸੜਕ ਹਾਦਸਾ ਪ੍ਰਤੀਤ ਨਹੀਂ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਵੀਡੀਓ ਫੁਟੇਜ ਤੋਂ ਪਤਾ ਚਲਿਆ ਹੈ ਕਿ ਗੱਡੀ ਨੂੰ ਪਿੱਛੋਂ ਤੋਂ ਹੀ ਲੱਗੀ ਸੀ। ਇਸ ਤੋਂ ਬਾਅਦ ਗੱਡੀ ਬਲਾਸਟ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਕਾਰ ਦੇ ਸ਼ੀਸ਼ੇ ਟੁੱਟ ਗਏ ਤੇ ਕਾਰ ਖੰਭੇ ਨਾਲ ਟਕਰਾ ਕੇ ਖੇਤ ‘ਚ ਉੱਤਰ ਗਈ। ਉਨ੍ਹਾਂ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਸਬੂਤ ਇਕੱਠੇ ਕਰ ਲਏ ਹਨ, ਜਲਦੀ ਹੀ ਅੱਗ ਦੇ ਅਸਲੀ ਕਾਰਨਾਂ ਦਾ ਪਤਾ ਚਲੇਗਾ।

Follow Us