ਜਲੰਧਰ: ਲੜਕੀ ਦੇ ਕੇਸ ‘ਚ ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਬਰਖ਼ਾਸਤ, ਸੀਪੀ ਨੇ ਦਿੱਤੇ ਹੁਕਮ

Updated On: 

27 Nov 2025 12:24 PM IST

ਲੜਕੀ ਦੇ ਪਰਿਵਾਰ ਵਾਲਿਆਂ ਨੇ ਜਿਸ ਘਰ 'ਚ ਲੜਕੀ ਹੋਣ ਦਾ ਸ਼ੱਕ ਜ਼ਾਹਰ ਕੀਤਾ ਸੀ, ਉਸ ਘਰ 'ਚ ਮੰਗਤ ਰਾਮ ਜਾਂਚ ਲਈ ਗਿਆ। ਉਹ ਕਰੀਬ 20 ਮਿੰਟਾਂ ਤੱਕ ਘਰ ਅੰਦਰ ਰਿਹਾ ਤੇ ਬਾਹਰ ਆ ਕੇ ਕਿਹਾ ਸੀ ਕਿ ਘਰ ਅੰਦਰ ਕੁੱਝ ਵੀ ਨਹੀਂ ਹੈ। ਹਾਲਾਂਕਿ, ਬਾਅਦ 'ਚ ਲੜਕੀ ਦੀ ਲਾਸ਼ ਘਰ ਅੰਦਰੋਂ ਹੀ ਮਿਲੀ ਸੀ।

ਜਲੰਧਰ: ਲੜਕੀ ਦੇ ਕੇਸ ਚ ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਬਰਖ਼ਾਸਤ, ਸੀਪੀ ਨੇ ਦਿੱਤੇ ਹੁਕਮ

ਜਲੰਧਰ: ਲੜਕੀ ਦੇ ਕੇਸ 'ਚ ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਬਰਖ਼ਾਸਤ, ਸੀਪੀ ਨੇ ਦਿੱਤੇ ਹੁਕਮ

Follow Us On

ਜਲੰਧਰ ‘ਚ 13 ਸਾਲਾਂ ਨਾਬਾਲਗ ਲੜਕੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਲਾਪਰਵਾਹੀ ਵਰਤਣ ਵਾਲੇ ਏਐਸਆਈ ਮੰਗਤ ਰਾਮ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੱਸ ਦੇਈਏ ਕਿ ਜਲੰਧਰ ਦੇ ਪਾਰਸ ਐਸਟੇਟ ‘ਚ 13 ਸਾਲਾਂ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਸੀ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਏਐਸਆਈ ਮੰਗਤ ਰਾਮ ਮੌਕੇ ‘ਤੇ ਪਹੁੰਚਿਆ ਸੀ।

ਲੜਕੀ ਦੇ ਪਰਿਵਾਰ ਵਾਲਿਆਂ ਨੇ ਜਿਸ ਘਰ ‘ਚ ਲੜਕੀ ਹੋਣ ਦਾ ਸ਼ੱਕ ਜ਼ਾਹਰ ਕੀਤਾ ਸੀ, ਉਸ ਘਰ ‘ਚ ਏਐਸਆਈ ਮੰਗਤ ਰਾਮ ਜਾਂਚ ਲਈ ਗਿਆ। ਉਹ ਕਰੀਬ 20 ਮਿੰਟਾਂ ਤੱਕ ਘਰ ਅੰਦਰ ਰਿਹਾ ਤੇ ਬਾਹਰ ਆ ਕੇ ਕਿਹਾ ਸੀ ਕਿ ਘਰ ਅੰਦਰ ਕੁੱਝ ਵੀ ਨਹੀਂ ਹੈ। ਹਾਲਾਂਕਿ, ਬਾਅਦ ‘ਚ ਲੜਕੀ ਦੀ ਲਾਸ਼ ਘਰ ਅੰਦਰੋਂ ਹੀ ਮਿਲੀ ਸੀ। ਇਸ ਮਾਮਲੇ ‘ਚ ਏਐਸਆਈ ਨੂੰ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਗਿਆ ਸੀ, ਪਰ ਉਸ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਏਐਸਆਈ ਮੰਗਤ ਰਾਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ?

ਦੱਸ ਦੇਈਏ ਕਿ ਬੀਤੇ ਐਤਵਾਰ, ਜਲੰਧਰ ਦੇ ਪਾਰਸ ਐਸਟੇਟ ‘ਚ 13 ਸਾਲਾਂ ਲੜਕੀ ਦੀ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਈ ਸੀ। ਇਸ ਤੋਂ ਬਾਅਦ ਲੜਕੀ ਦੀ ਮਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕੀ ਉਨ੍ਹਾਂ ਦੀ ਧੀ ਗੁਆਂਢੀ ਦੇ ਘਰ ਗਈ ਹੈ। ਲੜਕੀ ਆਪਣੀ ਸਹੇਲੀ ਨੂੰ ਮਿਲਣ ਲਈ ਗੁਆਂਢੀ ਦੇ ਘਰ ਗਈ ਸੀ। ਸੀਸੀਟੀਵੀ ‘ਚ ਦਿਖਾਈ ਦਿੱਤਾ ਕਿ ਲੜਕੀ ਘਰ ਤੋਂ ਬਾਹਰ ਨਹੀਂ ਆਈ ਸੀ।

ਇਸ ਤੋਂ ਬਾਅਦ ਲੋਕਾਂ ਨੇ ਲੜਕੀ ਦੇ ਸਹੇਲੀ ਦੇ ਪਿਤਾ ਹਰਮਿੰਦਰ ਸਿੰਘ ਨੂੰ ਪੁੱਛਿਆ ਕਿ ਲੜਕੀ ਇੱਥੇ ਆਈ ਸੀ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਬੁਲਾਈ ਗਈ। ਏਸਐਸਆਈ ਮੰਗਤ ਰਾਮ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚਿਆਂ। ਉਨ੍ਹਾਂ ਨੇ ਮੁਲਜ਼ਮ ਦੇ ਘਰ ਦੀ ਤਲਾਸ਼ੀ ਲਈ ਤੇ ਬਾਹਰ ਆ ਕੇ ਕਿਹਾ ਕਿ ਘਰ ਅੰਦਰ ਕੁੱਝ ਵੀ ਸ਼ੱਕੀ ਨਹੀਂ ਹੈ।

ਹਾਲਾਂਕਿ, ਲੜਕੀ ਦੀ ਮਾਂ ਨੇ ਪੂਰੀ ਸੀਸੀਟੀਵੀ ਵੀਡੀਓ ਦੇਖੀ ਤਾਂ ਲੜਕੀ ਕਿਸੇ ਵੀ ਸਮੇਂ ਘਰ ਤੋਂ ਬਾਹਰ ਨਹੀਂ ਆਈ ਸੀ। ਇਸ ਤੋਂ ਬਾਅਦ ਮੁਹੱਲਾ ਨਿਵਾਸੀ ਮੁਲਜ਼ਮ ਦੇ ਘਰ ਅੰਦਰ ਵੜ੍ਹ ਗਏ ਤੇ ਜਾਂਚ ਕੀਤੀ। ਜਾਂਚ ‘ਚ ਲੜਕੀ ਦੀ ਲਾਸ਼ ਗੁਆਂਢੀ ਮੁਲਜ਼ਮ ਦੇ ਘਰ ‘ਚ ਬਾਥਰੂਮ ‘ਚੋਂ ਮਿਲੀ। ਇਸ ਮਾਮਲੇ ‘ਚ ਪੁਲਿਸ ‘ਤੇ ਲਾਪਰਵਾਹੀ ਦੇ ਇਲਜ਼ਾਮ ਲੱਗੇ ਸਨ।