ਜਲੰਧਰ ‘ਚ ਮਹਿਲਾ ਨੂੰ ਪਤੀ-ਸੱਸ ਨੇ ਪਿਲਾਇਆ ਹਾਰਪਿਕ ਪਿਲਾਇਆ, ਫੋਰਟਿਸ ਹਸਪਤਾਲ ‘ਚ ਛੱਡ ਕੇ ਭੱਜੇ; ਪਤੀ ਦਾ ਲੱਗਾ ਸੀ ਪਤਾ

Updated On: 

23 Aug 2026 11:45 AM IST

ਪੁਲਿਸ ਨੇ ਦੱਸਿਆ ਕਿ ਮਹਿਲਾ ਦਾ ਪੇਕਾ ਧੂਰੀ 'ਚ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਨੂੰ ਹਿਰਾਸਤ 'ਚ ਲੈਣ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਫਿਲਹਾਲ ਮਹਿਲਾ ਦੀ ਹਾਲਤ ਨਾਜ਼ੁਕ ਹੈ। ਔਰਤ ਨੇ ਜੱਜ ਦੇ ਸਾਹਮਣੇ ਆਪਣੇ ਲਿਖਤੀ ਬਿਆਨ ਦਿੱਤੇ ਹਨ।

ਜਲੰਧਰ ਚ ਮਹਿਲਾ ਨੂੰ ਪਤੀ-ਸੱਸ ਨੇ ਪਿਲਾਇਆ ਹਾਰਪਿਕ ਪਿਲਾਇਆ, ਫੋਰਟਿਸ ਹਸਪਤਾਲ ਚ ਛੱਡ ਕੇ ਭੱਜੇ; ਪਤੀ ਦਾ ਲੱਗਾ ਸੀ ਪਤਾ

ਜਲੰਧਰ 'ਚ ਮਹਿਲਾ ਨੂੰ ਪਤੀ-ਸੱਸ ਨੇ ਪਿਲਾਇਆ ਹਾਰਪਿਕ ਪਿਲਾਇਆ, ਫੋਰਟਿਸ ਹਸਪਤਾਲ 'ਚ ਛੱਡ ਕੇ ਭੱਜੇ

ਜਲੰਧਰ ਦੇ ਕਰਤਾਰਪੁਰ ਥਾਣੇ ‘ਚ ਇੱਕ ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਹੋਇਆ ਹੈ। ਕੇਸ ਮਹਿਲਾ ਦੇ ਪਤੀ ਤੇ ਸੱਸ ਖ਼ਿਲਾਫ਼ ਹੈ। ਔਰਤ ਨੂੰ ਗੰਭੀਰ ਹਾਲਤ ‘ਚ ਜਲੰਧਰ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇੱਥੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਇਸ ਤੋਂ ਬਾਅਦ ਉਸ ਦਾ ਪਤੀ ਤੇ ਸੱਸ ਉਸ ਨੂੰ ਹਸਪਤਾਲ ‘ਚ ਛੱਡ ਕੇ ਉਸ ਦੀ 6 ਸਾਲ ਦੀ ਧੀ ਨੂੰ ਨਾਲ ਲੈ ਕੇ ਭੱਜ ਗਏ। ਔਰਤ ਦੀ ਹਾਲਤ ਨੂੰ ਲੈ ਕੇ ਫੋਰਟਿਸ ਵੱਲੋਂ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ। ਪੀੜਤਾ ਦੀ ਪਛਾਣ ਕਰਤਾਰਪੁਰ ਦੇ ਰਹਿਣ ਵਾਲੇ ਉਮੰਗ ਬੱਸੀ ਦੀ ਪਤਨੀ ਨੇਹਾ ਵਜੋਂ ਹੋਈ ਹੈ।

ਮੁਲਜ਼ਮ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ

ਪੁਲਿਸ ਨੇ ਦੱਸਿਆ ਕਿ ਮਹਿਲਾ ਦਾ ਪੇਕਾ ਧੂਰੀ ‘ਚ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਨੂੰ ਹਿਰਾਸਤ ‘ਚ ਲੈਣ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਫਿਲਹਾਲ ਮਹਿਲਾ ਦੀ ਹਾਲਤ ਨਾਜ਼ੁਕ ਹੈ। ਔਰਤ ਨੇ ਜੱਜ ਦੇ ਸਾਹਮਣੇ ਆਪਣੇ ਲਿਖਤੀ ਬਿਆਨ ਦਿੱਤੇ ਹਨ।

ਇਲਜ਼ਾਮ- ਪਤਨੀ ਨੂੰ ਪਤੀ ਦੇ ਅਫੇਅਰ ਦਾ ਲੱਗਾ ਸੀ ਪਤਾ

ਮਹਿਲਾ ਦੀ ਹਾਲਤ ਖ਼ਤਰੇ ਤੋਂ ਬਾਹਰ ਹੋਣ ਅਤੇ ਵੈਂਟੀਲੇਟਰ ਤੋਂ ਹਟਾਏ ਜਾਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਮੁੜ ਕਿਸੇ ਔਰਤ ਦੀ ਜ਼ਿੰਦਗੀ ਇਸ ਤਰ੍ਹਾਂ ਖ਼ਤਰੇ ‘ਚ ਨਾ ਪਵੇ।

ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਮਹਿਲਾ ਦੇ ਪਤੀ ਦੇ ਕਿਸੇ ਦੂਜੀ ਲੜਕੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਵਿਵਾਦ ਰਹਿੰਦਾ ਸੀ।

Loading...
Unable to load recommendations.
Follow Us