ਜਲੰਧਰ ਜ਼ਿਲ੍ਹਾ ਅਦਾਲਤ ਨੂੰ ਬੰਬ ਦੀ ਧਮਕੀ, ਮੌਕੇ ‘ਤੇ ਬੰਬ ਸਕੁਐਡ, ਖਾਲੀ ਕਰਵਾਇਆ ਗਿਆ ਕੋਰਟ ਕੰਪਲੈਕਸ

Updated On: 

01 Jun 2026 14:26 PM IST

Jalandhar Bomb Threat to Court Complex: ਜਲੰਧਰ ਦੀ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਕਈ ਸੂਬਿਆਂ ਦੀਆਂ ਅਦਾਲਤਾਂ ਅਤੇ ਸਕੂਲਾਂ ਨੂੰ ਅਜੀਹਿਆਂ ਧਮਕੀਆਂ ਮਿਲ ਚੁੱਕੀਆਂ ਹਨ। ਹਾਲਾਂਕ, ਇਨ੍ਹਾਂ ਕਿਸੇ ਵੀ ਘਟਨਾਵਾਂ ਵਿੱਚ ਪੁਲਿਸ ਨੂੰ ਕੋਈ ਵੀ ਸ਼ੱਕੀ ਚੀਜ ਬਰਾਮਦ ਨਹੀਂ ਹੋਈ ਹੈ।

ਜਲੰਧਰ ਜ਼ਿਲ੍ਹਾ ਅਦਾਲਤ ਨੂੰ ਬੰਬ ਦੀ ਧਮਕੀ, ਮੌਕੇ ਤੇ ਬੰਬ ਸਕੁਐਡ, ਖਾਲੀ ਕਰਵਾਇਆ ਗਿਆ ਕੋਰਟ ਕੰਪਲੈਕਸ

ਜਲੰਧਰ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਨਿਆਂਇਕ ਕੰਪਲੈਕਸਾਂ ਵਿੱਚ ਬੰਬ ਨਾਲ ਉ਼ਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਤੋਂ ਬਾਅਦ, ਪੁਲਿਸ ਦੇ ਡੌਗ ਸਕੁਐਡ ਅਤੇ ਐਂਟੀ-ਸਾਬੋਟਾਜ ਵਿੰਗ ਦੀਆਂ ਵੱਖ-ਵੱਖ ਟੀਮਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੁਲਿਸ ਜ਼ਿਲ੍ਹਾ ਅਦਾਲਤ ਕੰਪਲੈਕਸਾਂ ਦੀ ਜਾਂਚ ਕਰ ਰਹੀ ਹੈ।

ਮੈਟਲ ਡਿਟੈਕਟਰ ਲਗਾਏ ਜਾਣ ਦੇ ਬਾਵਜੂਦ, ਪੁਲਿਸ ਖੁਦ ਪਹਿਲਾਂ ਤਲਾਸ਼ੀ ਲੈ ਰਹੀ ਹੈ ਅਤੇ ਫਿਰ ਹੀ ਅਦਾਲਤ ਕੰਪਲੈਕਸ ਵਿੱਚ ਦਾਖਲ ਹੋਣ ਦੀ ਆਗਿਆ ਦੇ ਰਹੀ ਹੈ। ਪੁਲਿਸ ਨੂੰ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਪਾਰਕਿੰਗ ਲਾਟ ਵਿੱਚ ਸਾਰੇ ਵਾਹਨਾਂ ਦੇ ਸਮਾਨ ਦੀ ਜਾਂਚ

ਪਾਰਕਿੰਗ ਲਾਟ ਵਿੱਚ ਕੰਮ ਕਰਨ ਵਾਲੇ ਕੁਲਵੰਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਪਾਰਕਿੰਗ ਵਿੱਚ ਸਾਰੇ ਵਾਹਨਾਂ ਦੇ ਸਮਾਨ ਦੀ ਜਾਂਚ ਕੀਤੀ, ਪਰ ਕੁਝ ਵੀ ਨਹੀਂ ਮਿਲਿਆ।

ਹਾਲੇ ਤੱਕ ਨਹੀਂ ਮਿਲੀ ਸ਼ੱਕੀ ਚੀਜ – ਪੁਲਿਸ

ਏਐਸਆਈ ਇੰਦਰਜੀਤ ਸਿੰਘ ਨੇ ਕਿਹਾ ਕਿ ਕੁਝ ਲੋਕ ਪਰੇਸ਼ਾਨੀ ਪੈਦਾ ਕਰਨ ਦਾ ਕੰਮ ਕਰ ਰਹੇ ਹਨ। ਉਹ ਬੰਬ ਦੀਆਂ ਅਫਵਾਹਾਂ ਫੈਲਾਉਂਦੇ ਹਨ। ਧਮਕੀ ਦੇਣ ਵਾਲੇ ਕਦੋਂ ਕੀ ਕਰ ਦੇਣ, ਇਸ ਬਾਰੇ ਕੁਝ ਵੀ ਦੱਸਿਆ ਜਾ ਸਕਦਾ ਕ। ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਹਨ ਅਤੇ ਵਿਅਕਤੀਗਤ ਤੌਰ ‘ਤੇ ਸਮਾਨ ਦੀ ਜਾਂਚ ਕੀਤੀ ਗਈ। ਧਮਕੀ ਦੇਣ ਵਾਲੇ ਵਿਅਕਤੀ ਬਾਰੇ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।

Follow Us