ਜਲੰਧਰ ‘ਚ AAP ਦਾ ਮੇਅਰ ਬਣਨਾ ਤੈਅ, 43 ਹੋਈ ਕੌਂਸਲਰਾਂ ਦੀ ਗਿਣਤੀ
Jalandhar AAP Mayor: ਕੱਲ੍ਹ ਯਾਨੀ ਐਤਵਾਰ ਦੇਰ ਰਾਤ ਇੱਕ ਕਾਂਗਰਸੀ ਅਤੇ ਇੱਕ ਆਜ਼ਾਦ ਕੌਂਸਲਰ ਆਪ ਵਿੱਚ ਸ਼ਾਮਲ ਹੋ ਗਏ। ਅੱਜ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਕਿ ਵਾਰਡ ਨੰ. 47 ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤਣ ਵਾਲੀ ਮਨਮੀਤ ਕੌਰ, ਵਾਰਡ ਨੰ. 63 ਤੋਂ ਭਾਜਪਾ ਦੇ ਉਮੀਦਵਾਰ ਸੁਲੇਖ ਅਤੇ ਵਾਰਡ ਨੰ. 46 ਤੋਂ ਆਜ਼ਾਦ ਚੋਣ ਜਿੱਤਣ ਵਾਲੇ ਤਰਸੇਮ ਲਖੋਤਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
Jalandhar AAP Mayor: ਆਮ ਆਦਮੀ ਪਾਰਟੀ ਦਾ ਜਲੰਧਰ ਨਗਰ ਨਿਗਮ ਦਾ ਮੇਅਰ ਬਣਨਾ ਲਗਭਗ ਤੈਅ ਹੈ। ਅੱਜ ਯਾਨੀ ਸੋਮਵਾਰ ਨੂੰ ਕਾਂਗਰਸ ਦੇ ਇੱਕ, ਭਾਜਪਾ ਦੇ ਇੱਕ ਅਤੇ ਆਪ ਵੱਲੋਂ ਟਿਕਟ ਨਾ ਮਿਲਣ ਤੇ ਆਜ਼ਾਦ ਚੋਣ ਲੜਨ ਵਾਲੇ ਲਖੋਤਰਾ ਨੇ ਆਪ ਦਾ ਪੱਲਾ ਫੜ ਲਿਆ ਹੈ। ਹੁਣ ਆਪ ਕੋਲ 43 ਕੌਂਸਲਰ ਹਨ। ਜਿਸ ਕਾਰਨ ਉਨ੍ਹਾਂ ਦਾ ਮੇਅਰ ਬਣਨਾ ਲਗਭਗ ਤੈਅ ਹੈ।
ਕੱਲ੍ਹ ਯਾਨੀ ਐਤਵਾਰ ਦੇਰ ਰਾਤ ਇੱਕ ਕਾਂਗਰਸੀ ਅਤੇ ਇੱਕ ਆਜ਼ਾਦ ਕੌਂਸਲਰ ਆਪ ਵਿੱਚ ਸ਼ਾਮਲ ਹੋ ਗਏ। ਅੱਜ ਮੰਤਰੀ ਮਹਿੰਦਰ ਭਗਤ ਨੇ ਦੱਸਿਆ ਕਿ ਵਾਰਡ ਨੰ. 47 ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਜਿੱਤਣ ਵਾਲੀ ਮਨਮੀਤ ਕੌਰ, ਵਾਰਡ ਨੰ. 63 ਤੋਂ ਭਾਜਪਾ ਦੇ ਉਮੀਦਵਾਰ ਸੁਲੇਖ ਅਤੇ ਵਾਰਡ ਨੰ. 46 ਤੋਂ ਆਜ਼ਾਦ ਚੋਣ ਜਿੱਤਣ ਵਾਲੇ ਤਰਸੇਮ ਲਖੋਤਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਮੇਅਰ ਬਣਾਉਣ ਚ ਰੁੱਝੀ ਆਪ
ਪ੍ਰਾਪਤ ਜਾਣਕਾਰੀ ਅਨੁਸਾਰ ਆਪ ਆਗੂ ਇਸ ਵੇਲੇ ਆਪਣੇ ਆਪ ਨੂੰ ਸ਼ਹਿਰ ਦਾ ਮੇਅਰ ਬਣਾਉਣ ਲਈ ਲਾਬਿੰਗ ਵਿੱਚ ਰੁੱਝੇ ਹੋਏ ਸਨ। ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੀ ਪਤਨੀ ਅਨੀਤਾ ਰਾਜਾ ਨੂੰ ਹਰਾਉਣ ਵਾਲੇ ਕੌਂਸਲਰ ਪ੍ਰਵੀਨ ਵਾਸਨ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਆਜ਼ਾਦ ਕੌਂਸਲਰ ਪਹਿਲਾਂ ਹੀ ਆਪ ਵਿੱਚ ਸ਼ਾਮਲ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਮੰਤਰੀ ਹਰਭਜਨ ਸਿੰਘ ਈਟੀਓ, ਮੰਤਰੀ ਰਵਜੋਤ ਸਿੰਘ ਅਤੇ ਮੰਤਰੀ ਮਹਿੰਦਰ ਭਗਤ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਨੂੰ ਮਨਾਉਣ ਵਿੱਚ ਲੱਗੇ ਹੋਏ ਸਨ। ਹੁਣ ਆਪ ਨੂੰ ਬਹੁਮਤ ਮਿਲ ਗਿਆ ਹੈ।
ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਪੰਜਾਬ ‘ਆਪ’ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ, ਮੰਤਰੀ ਹਰਭਜਨ ਸਿੰਘ ਈਟੀਓ ਤੇ ਮੰਤਰੀ ਮਹਿੰਦਰ ਭਗਤ ਨੇ ਸ਼ਹਿਰ ਦੇ ਹਰ ਖੇਤਰ ‘ਚ ਚੋਣ ਪ੍ਰਚਾਰ ਕੀਤਾ ਅਤੇ ਸ਼ਹਿਰ ਵਾਸੀਆਂ ਨਾਲ ਕਈ ਵਾਅਦੇ ਕੀਤੇ। ਪਰ ਜਦੋਂ ਨਤੀਜੇ ਆਏ ਤਾਂ ਸਥਿਤੀ ਵੱਖਰੀ ਸੀ।
ਇਹ ਵੀ ਪੜ੍ਹੋ
ਸੀਐਮ ਮਾਨ, ਮੰਤਰੀ ਅਰੋੜਾ, ਈਟੀਓ ਅਤੇ ਭਗਤ ਮਿਲ ਕੇ ਵੀ ਬਹੁਮਤ ਦਾ ਅੰਕੜਾ ਪਾਰ ਨਹੀਂ ਕਰਾ ਸਕੇ। ਜਿਸ ਕਾਰਨ ਹੁਣ ਮੇਅਰ ਦੀ ਚੋਣ ਲਈ ਹੋਰ ਕੌਂਸਲਰਾਂ ਦੀ ਲੋੜ ਹੈ। ਹਾਲਾਂਕਿ ਮਹਿੰਦਰ ਭਗਤ ਆਪਣੇ ਹਲਕੇ ਤੋਂ 10 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ।