ਬਿਜਲੀ ਦਾ ਕਹਿਰ, ਕਰੰਟ ਨੇ ਲਈ ਬੱਚੇ ਦੀ ਜਾਨ, 3 ਜਮਾਤ ਵਿੱਚ ਪੜ੍ਹਦਾ ਸੀ ਆਰਵ
Jalandhar Chlid Death: ਘਟਨਾ ਤੋਂ ਤੁਰੰਤ ਬਾਅਦ, ਆਰਵ ਨੂੰ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਜਲੰਧਰ ਲਿਆਂਦਾ। ਜਿੱਥੇ ਉਸਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਹੁਣ ਉਸਦੀ ਅੰਮ੍ਰਿਤਸਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਜਲੰਧਰ ਦੇ ਗੁਰੂ ਨਾਨਕਪੁਰਾ ਵੈਸਟ ਵਿੱਚ ਇੱਕ 9 ਸਾਲਾ ਬੱਚਾ 66kV ਦੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਿਆ। ਜਿਸਦੀ ਅੱਜ ਯਾਨੀ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੱਚਾ ਬੁਰੀ ਤਰ੍ਹਾਂ ਸੜ ਗਿਆ। ਜਿਸਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ 9 ਸਾਲਾ ਬੱਚਾ ਆਰਵ ਪਾਵਰਕਾਮ ਦੀ ਜ਼ਮੀਨ ‘ਤੇ ਖੇਡ ਰਿਹਾ ਸੀ। ਖੇਡਦੇ ਹੋਏ, ਉਹ ਪਾਰਕ ਦੇ ਨੇੜੇ ਆਇਆ ਅਤੇ ਫਿਰ ਉਸਨੇ ਇੱਕ ਪੱਥਰ ਨੂੰ ਰੱਸੀ ਵਿੱਚ ਲਪੇਟ ਕੇ ਉੱਥੋਂ ਲੰਘ ਰਹੀ 66kV ਬਿਜਲੀ ਲਾਈਨ ਦੀ ਤਾਰ ਵੱਲ ਉੱਛਾਲ ਦਿੱਤਾ। ਸ਼ਾਇਦ ਉਹ ਚੀਜ਼ ਬਿਜਲੀ ਦੀਆਂ ਤਾਰਾਂ ਨਾਲ ਟਕਰਾਅ ਗਈ ਜਾਂ ਤਾਰਾਂ ਦੇ ਸਪੰਰਕ ਵਿੱਚ ਆ ਗਈ।
ਇਸ ਤੋਂ ਬਾਅਦ ਇੱਕ ਧਮਾਕਾ ਹੋਇਆ ਅਤੇ ਬੱਚੇ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਸੜ ਗਿਆ। ਇਹ ਖੁਸ਼ਕਿਸਮਤੀ ਸੀ ਕਿ ਬੱਚੇ ਦੇ ਆਲੇ-ਦੁਆਲੇ ਕੋਈ ਹੋਰ ਬੱਚਾ ਨਹੀਂ ਸੀ। ਮ੍ਰਿਤਕ ਬੱਚੇ ਦੀ ਪਛਾਣ ਆਰਵ ਵਜੋਂ ਹੋਈ ਹੈ।
ਬਿਜਲੀ ਦੇ ਝਟਕੇ ਨਾਲ ਸੜਿਆ ਬੱਚਾ
ਘਟਨਾ ਤੋਂ ਤੁਰੰਤ ਬਾਅਦ, ਆਰਵ ਨੂੰ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਜਲੰਧਰ ਲਿਆਂਦਾ। ਜਿੱਥੇ ਉਸਦਾ ਇਲਾਜ ਸ਼ੁਰੂ ਕੀਤਾ ਗਿਆ। ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਹੁਣ ਉਸਦੀ ਅੰਮ੍ਰਿਤਸਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਤੀਜੀ ਜਮਾਤ ਦੇ ਵਿਦਿਆਰਥੀ ਆਰਵ ਦੇ ਨਾਨਾ ਹਰੀ ਸਿੰਘ ਨੇ ਦੱਸਿਆ ਕਿ ਆਰਵ ਵੀ ਸ਼ਾਮ 4 ਵਜੇ ਬੱਚਿਆਂ ਨਾਲ ਪਾਰਕ ਵਿੱਚ ਖੇਡ ਰਿਹਾ ਸੀ। ਉਸਨੇ ਪਲਾਸਟਿਕ ਵਰਗੀ ਕੋਈ ਚੀਜ਼ ਉੱਪਰ ਵੱਲ ਸੁੱਟੀ ਅਤੇ ਅਚਾਨਕ ਬਿਜਲੀ ਉਸ ਉੱਤੇ ਆ ਡਿੱਗੀ। ਜਦੋਂ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਤਾਂ ਘਟਨਾ ਸਪੱਸ਼ਟ ਹੋ ਗਈ। ਜਦੋਂ ਬੱਚੇ ਨੂੰ ਕਰੰਟ ਲੱਗਿਆ ਤਾਂ ਆਸ-ਪਾਸ ਦੇ ਲੋਕ ਵੀ ਡਰ ਗਏ।
ਇਹ ਵੀ ਪੜ੍ਹੋ