Independence Day Special: ਫੌਜੀਆਂ ਦੇ ਸਨਮਾਨ ਲਈ ਨੌਜਵਾਨ ਦਾ ਜਜ਼ਬਾ, ਬਿਹਾਰ ਤੋਂ ਪੰਜਾਬ ਦੀ ਕੀਤੀ ਪੈਦਲ ਯਾਤਰਾ – Punjabi News

Independence Day Special: ਫੌਜੀਆਂ ਦੇ ਸਨਮਾਨ ਲਈ ਨੌਜਵਾਨ ਦਾ ਜਜ਼ਬਾ, ਬਿਹਾਰ ਤੋਂ ਪੰਜਾਬ ਦੀ ਕੀਤੀ ਪੈਦਲ ਯਾਤਰਾ

Updated On: 

15 Aug 2024 16:11 PM

Independence Day special: ਮੌਸਮ ਖ਼ਰਾਬ ਹੋਣ ਕਰਕੇ ਰਸਤੇ ਵਿੱਚ ਕਈ ਜਗ੍ਹਾਂ 'ਤੇ ਬਾਰਿਸ਼ ਹੁੰਦੀ ਰਹਿੰਦੀ ਸੀ। ਕਿਸੇ ਸਮੇਂ ਜਿਆਦਾ ਗਰਮੀ ਰਹਿੰਦੀ ਸੀ ਜਿਸ ਦੇ ਚਲਦੇ ਉਹ ਰਸਤੇ ਵਿੱਚ ਬਿਮਾਰ ਵੀ ਹੋ ਗਿਆ ਸੀ, ਪਰ ਉਸ ਦੇ ਮਨ ਵਿੱਚ ਜਜ਼ਬਾ ਸੀ ਅਤੇ ਉਸੇ ਜਜ਼ਬੇ ਨੂੰ ਲੈ ਕੇ ਉਹ ਅੱਜ ਅਟਾਰੀ ਵਾਹਗਾ ਸਰਹੱਦ ਤੇ ਪਹੁੰਚਿਆ ਹੈ।

Independence Day Special: ਫੌਜੀਆਂ ਦੇ ਸਨਮਾਨ ਲਈ ਨੌਜਵਾਨ ਦਾ ਜਜ਼ਬਾ, ਬਿਹਾਰ ਤੋਂ ਪੰਜਾਬ ਦੀ ਕੀਤੀ ਪੈਦਲ ਯਾਤਰਾ
Follow Us On

Independence Day special: ਦੇਸ਼ ਦੇ ਸੈਨਿਕਾਂ ਦੇ ਸਨਮਾਨ ਵਜੋਂ ਬਿਹਾਰ ਦੇ ਰਹਿਣ ਵਾਲੇ 18 ਸਾਲਾ ਨੌਜਵਾਨ ਅਮਰ ਕੁਮਾਰ ਮੰਡਲ 2001 ਕਿਲੋਮੀਟਰ ਦੇ ਕਰੀਬ ਤਿਰੰਗਾ ਦੌੜ ਲਗਾਈ ਗਈ ਹੈ। ਇਹ ਨੌਜਵਾਨ 15 ਜੁਲਾਈ ਨੂੰ ਅਰਰੀਆ ਬਿਹਾਰ ਤੋਂ ਦੌੜ ਲਗਾ ਕੇ ਅੱਜ 15 ਅਗਸਤ ਆਜ਼ਾਦੀ ਦਿਵਸ ਮੌਕੇ ਅਟਾਰੀ ਵਾਹਘਾ ਸਰਹੱਦ ‘ਤੇ ਪਹੁੰਚਿਆ ਹੈ। ਬਿਹਾਰ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਇਹ ਸਭ ਫੌਜੀ ਜਵਾਨਾਂ ਦੇ ਸਤਿਕਾਰ ਵਜੋਂ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ 18 ਸਾਲਾਂ ਨੌਜਵਾਨ ਅਮਰ ਕੁਮਾਰ ਮੰਡਲ ਨੇ ਕਿਹਾ ਕਿ ਦੇਸ਼ ਦੇ ਸੈਨਿਕਾਂ ਦੇ ਸਨਮਾਨ ਵਜੋਂ ਉਸ ਵੱਲੋਂ ਤਿਰੰਗਾ ਦੌੜ ਲਗਾਈ ਗਈ ਹੈ। 15 ਜੁਲਾਈ ਨੂੰ ਉਹ ਆਪਣੇ ਪਿੰਡ ਅਰਰੀਆ ਬਿਹਾਰ ਤੋਂ ਚੱਲਿਆ ਸੀ ਅਤੇ ਅੱਜ 15 ਅਗਸਤ ਆਜ਼ਾਦੀ ਦਿਵਸ ਮੌਕੇ 2001 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਹ ਅਟਾਰੀ ਬਾਰਡਰ ਤੇ ਪਹੁੰਚਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਰਸਤੇ ‘ਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ।

ਮੌਸਮ ਖ਼ਰਾਬ ਹੋਣ ਕਾਰਨ ਹੋਈ ਪਰੇਸ਼ਾਨੀ

ਮੌਸਮ ਖ਼ਰਾਬ ਹੋਣ ਕਰਕੇ ਰਸਤੇ ਵਿੱਚ ਕਈ ਜਗ੍ਹਾਂ ‘ਤੇ ਬਾਰਿਸ਼ ਹੁੰਦੀ ਰਹਿੰਦੀ ਸੀ। ਕਿਸੇ ਸਮੇਂ ਜਿਆਦਾ ਗਰਮੀ ਰਹਿੰਦੀ ਸੀ ਜਿਸ ਦੇ ਚਲਦੇ ਉਹ ਰਸਤੇ ਵਿੱਚ ਬਿਮਾਰ ਵੀ ਹੋ ਗਿਆ ਸੀ, ਪਰ ਉਸ ਦੇ ਮਨ ਵਿੱਚ ਜਜ਼ਬਾ ਸੀ ਅਤੇ ਉਸੇ ਜਜ਼ਬੇ ਨੂੰ ਲੈ ਕੇ ਉਹ ਅੱਜ ਅਟਾਰੀ ਵਾਹਗਾ ਸਰਹੱਦ ਤੇ ਪਹੁੰਚਿਆ ਹੈ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਕਰੀਬ 60 ਤੋਂ 70 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਸੀ। ਉਨ੍ਹੇ ਦੱਸਿਆ ਕਿ ਉਹਨਾਂ ਦੇ ਨਾਲ ਪੰਜ ਨੌਜਵਾਨਾਂ ਦੀ ਟੀਮ ਸੀ ਜੋ ਉਸ ਦੇ ਨਾਲ-ਨਾਲ ਰਹਿੰਦੇ ਸੀ। ਇਹ ਟੀਮ ਦੇ ਮੈਂਬਰ ਉਸ ਦਾ ਧਿਆਨ ਰੱਖਦੇ ਸੀ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਤੇ ਲਾਲ ਕਿਲੇ ਤੇ ਹੀ PM ਕਿਉਂ ਲਹਿਰਾਉਂਦੇ ਹਨ ਤਿਰੰਗਾ? ਜਾਣੋ ਇਤਿਹਾਸ

ਨੌਜਵਾਨ ਨੇ ਦੱਸਿਆ ਕਿ ਉਹ ਬੀਏ ਵਿੱਚ ਪੜ੍ਹਦਾ ਹੈ ਅਤੇ ਪੜ੍ਹਨ ਦੇ ਨਾਲ ਨਾਲ ਉਸ ਨੂੰ ਦੇਸ਼ ਭਗਤੀ ਦਾ ਜਨੂੰਨ ਹੈ। ਉਨ੍ਹੇ ਕਿਹਾ ਕਿ ਸਾਨੂੰ ਦੇਸ਼ ਦੇ ਜਵਾਨਾਂ ਨੂੰ ਦਿਲੋਂ ਸਤਿਕਾਰ ਦੇਣਾ ਚਾਹੀਦਾ ਹੈ ਤੇ ਜਿੰਨਾ ਵੀ ਅਸੀਂ ਸਤਿਕਾਰ ਦਿੰਦੇ ਹਾਂ ਉਹ ਇਹਨਾਂ ਦੇਸ਼ ਦੇ ਜਵਾਨਾਂ ਲਈ ਘੱਟ ਹੈ।

Exit mobile version