Manikaran Situation UPD: ਪੰਜਾਬੀ ਸੈਲਾਨੀਆਂ ਵੱਲੋਂ ਹੁੱਲੜਬਾਜੀ, ਡੀਜੀਪੀ ਦਾ ਦਾਅਵਾ-ਹਾਲਾਤ ਕਾਬੂ ਹੇਠ
Case History :ਐਤਵਾਰ ਰਾਤ ਕੁਝ ਪੰਜਾਬੀ ਸੈਲਾਨੀਆਂ ਨੇ ਹੰਗਾਮਾ ਅਤੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਇਸ ਦਾ ਪਤਾ ਲੱਗਾ ਤਾਂ ਹੁਲੜਬਾਜਾਂ ਦੀ ਭਾਲ ਸ਼ੁਰੂ ਕੀਤੀ ਗਈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਰਜਨਾਂ ਸਿੱਖ ਨੌਜਵਾਨ ਹੱਥਾਂ 'ਚ ਤਲਵਾਰਾਂ, ਡੰਡੇ ਅਤੇ ਪੱਥਰ ਲੈ ਕੇ ਭੱਜ ਰਹੇ ਹਨ ਅਤੇ ਘਰਾਂ 'ਤੇ ਪੱਥਰ ਸੁੱਟੇ ਜਾਂਦੇ ਨਜ਼ਰ ਆ ਰਹੇ ਹਨ।
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਸਥਿਤ ਸਿੱਖਾਂ ਦੇ ਧਾਰਿਮਕ ਸਥਾਨ ਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਅੰਦਰ ਧਾਰਮਿਕ ਸੈਰ ਸਪਾਟਾ ਦੇ ਨਾਮ ਨਾਲ ਮਸ਼ਹੂਰ ਸ਼ਹਿਰ ਮਣੀਕਰਨ ਵਿੱਚ ਬੀਤੀ ਰਾਤ ਪੰਜਾਬੀ ਸੈਲਾਨੀਆਂ ਨੇ ਹੰਗਾਮਾ ਕਰ ਦਿੱਤਾ। ਇੱਥੇ ਪੱਥਰਬਾਜ਼ੀ ਅਤੇ ਤਲਵਾਰਾਂ ਲਹਿਰਾਈਆਂ ਗਈਆਂ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ।
ਪੱਥਰਬਾਜੀ ਨਾਲ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟੇ
ਜਾਣਕਾਰੀ ਅਨੁਸਾਰ ਮਣੀਕਰਨ ਦੇ ਗੁਰਦੁਆਰਾ ਕੰਪਲੈਕਸ ਤੋਂ ਰਾਮ ਮੰਦਰ ਰਾਹੀਂ ਬੱਸ ਸਟੈਂਡ ਤੱਕ ਦਰਜਨਾਂ ਪੰਜਾਬੀ ਸੈਲਾਨੀਆਂ ਨੇ ਹੰਗਾਮਾ ਕਰ ਦਿੱਤਾ। ਪੱਥਰਬਾਜ਼ੀ ਕਾਰਨ ਕਈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਹਨ। ਇੰਨਾ ਹੀ ਨਹੀਂ ਰਸਤੇ ਵਿਚ ਜਿਸ ਨੂੰ ਵੀ ਦੇਖਿਆ ਉਸ ਦੀ ਕੁੱਟਮਾਰ ਕੀਤੀ ਗਈ। ਸਥਾਨਕ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਦੀ ਮੰਨੀਏ ਤਾਂ ਪੰਜਾਬ ਤੋਂ ਦਰਜਨਾਂ ਸੈਲਾਨੀ ਸਾਈਕਲ ‘ਤੇ ਸਵਾਰ ਹੋ ਕੇ ਮਨੀਕਰਨ ਗੁਰਦੁਆਰਾ ਸਿੰਘ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ।
ਗ੍ਰੀਟ ਟੈਕਸ ਬੈਰੀਅਰ ਤੇ ਵੀ ਧੱਕੇਸ਼ਾਹੀ ਹੋਈ
ਜ਼ਿਕਰਯੋਗ ਹੈ ਕਿ ਕੁੱਲੂ ‘ਚ ਸੈਲਾਨੀਆਂ ਦੀ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਅਜਿਹੇ ‘ਚ ਸਥਾਨਕ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਗੌਰਤਲਬ ਹੈ ਕਿ ਐਤਵਾਰ ਨੂੰ ਮਨਾਲੀ ਦੇ ਗ੍ਰੀਨ ਟੈਕਸ ਬੈਰੀਅਰ ‘ਤੇ ਵੀ ਸੈਲਾਨੀਆਂ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ। ਇੱਥੇ ਵੀ ਪੰਜਾਬੀ ਸੈਲਾਨੀ ਨੇ ਗ੍ਰੀਨ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਹੰਗਾਮਾ ਕੀਤਾ।
ਅਮਨ ਸਾਂਤੀ ਬਣਾਈ ਰੱਖਣ ਦੀ ਅਪੀਲ
ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ ਜੀ ਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਆਪਣੇ ਆਫੀਸ਼ੀਅਲ ਮੀਡੀਆ ਅਕਾਉਂਟ ਤੇ ਟਵੀਟ ਕਰਕੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਡੀ ਜੀ ਪੀ ਨਾਲ ਰਾਬਤਾ ਕਾਇਮ ਕੀਤਾ ਹੈ। ਡੀ ਜੀ ਪੀ ਹਿਮਾਚਲ ਪ੍ਰਦੇਸ਼ ਨੇ ਕਿਹਾ ਹੈ ਕਿ ਸਥਿਤੀ ਕਾਬੂ ਹੇਠ ਹੈ। ਹਿਮਾਚਲ ਪੁਲੀਸ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੀ ਪੂਰੀ ਕੋਸ਼ਿਸ ਕਰ ਰਹ ਹੈ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਂਤੀ ਬਣਾਕੇ ਰੱਖਣ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ