SAD ਆਗੂਆਂ ਦੇ ਅੜੀਅਲ ਰਵੱਈਏ ਕਾਰਨ ਕਮਜ਼ੋਰ ਹੋਈ ਪਾਰਟੀ, ਝੀਂਡਾ ਨੇ ਚੁੱਕੇ ਸਵਾਲ

Updated On: 

10 Aug 2025 20:37 PM IST

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੱਭ ਤੋਂ ਪੁਰਾਣੀ ਤੇ ਪਹਿਲੀ ਪੰਥਕ ਰਾਜਨੀਤਿਕ ਪਾਰਟੀ ਹੈ। ਇਸ ਦੀ ਸਥਾਪਨਾ ਨੂੰ 100 ਸਾਲ ਤੋਂ ਵੱਧ ਸਮਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਰਾਜਨੀਤਿਕ ਪਾਰਟੀ ਵਜੋਂ ਆਪਣੀ ਪਛਾਣ ਬਣਾਈ ਹੈ। ਇਹ ਬਹੁਤ ਹੀ ਮੰਦਭਾਗਾ ਹੈ ਇਸ ਪਾਰਟੀ ਦੇ ਦਿੱਗਜ ਆਗੂਆਂ ਦੇ ਜ਼ਿੱਦੀ ਅੜੀਅਲ ਰਵੱਈਏ ਤੇ ਇਨ੍ਹਾਂ ਆਗੂਆਂ ਦੇ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਜਿਕਾਰ ਹੋਣ ਕਾਰਨ, ਹੁਣ ਸ਼੍ਰੋਮਣੀ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਹੈ।

SAD ਆਗੂਆਂ ਦੇ ਅੜੀਅਲ ਰਵੱਈਏ ਕਾਰਨ ਕਮਜ਼ੋਰ ਹੋਈ ਪਾਰਟੀ, ਝੀਂਡਾ ਨੇ ਚੁੱਕੇ ਸਵਾਲ
Follow Us On

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਅਕਾਲੀ ਆਗੂਆਂ ਦੇ ਕਾਰਜਸ਼ੈਲੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਅੜੀਅਲ ਰਵੱਈਏ ਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਸਿਕਾਰ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਰਿਹਾ ਹੈ। ਆਪਣੇ ਨਿੱਜੀ ਹਿੱਤਾਂ ਨੂੰ ਪਾਸੇ ਰੱਖ ਕੇ, ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਪਾਰਟੀ ਦੇ ਹਿੱਤ ਵਿੱਚ ਢੁਕਵੇਂ ਫੈਸਲੇ ਲੈਣੇ ਚਾਹੀਦੇ ਹਨ। ਝੀਂਡਾ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੱਭ ਤੋਂ ਪੁਰਾਣੀ ਤੇ ਪਹਿਲੀ ਪੰਥਕ ਰਾਜਨੀਤਿਕ ਪਾਰਟੀ ਹੈ। ਇਸ ਦੀ ਸਥਾਪਨਾ ਨੂੰ 100 ਸਾਲ ਤੋਂ ਵੱਧ ਸਮਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਰਾਜਨੀਤਿਕ ਪਾਰਟੀ ਵਜੋਂ ਆਪਣੀ ਪਛਾਣ ਬਣਾਈ ਹੈ। ਇਹ ਬਹੁਤ ਹੀ ਮੰਦਭਾਗਾ ਹੈ ਇਸ ਪਾਰਟੀ ਦੇ ਦਿੱਗਜ ਆਗੂਆਂ ਦੇ ਜ਼ਿੱਦੀ ਅੜੀਅਲ ਰਵੱਈਏ ਤੇ ਇਨ੍ਹਾਂ ਆਗੂਆਂ ਦੇ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਜਿਕਾਰ ਹੋਣ ਕਾਰਨ, ਹੁਣ ਸ਼੍ਰੋਮਣੀ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਹੈ।

ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਉਸੇ ਪੰਜਾਬ ਰਾਜ ਨਾਲ ਸਬੰਧਤ ਹਨ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਜਾਂਦਾ ਹੈ, ਤਾਂ ਦੁਨੀਆ ਭਰ ਦੇ ਸਿੱਖ ਕਮਜ਼ੋਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪਹਿਲੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਰੱਖਿਆ ਕੀਤੀ ਜਾਵੇ। ਇਸ ਦੀ ਮਜ਼ਬੂਤੀ ਲਈ ਪੰਜਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ 14 ਦਸੰਬਰ 2025 ਤੋਂ ਪਹਿਲਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਦੀਵਾਨ ‘ਚ ਸਿੱਖ ਕਾਨਫਰੰਸ ਬੁਲਾਈ ਜਾਵੇ।

Related Stories
ਪੰਜਾਬ ਲਈ ਦੱਖਣੀ ਕੋਰੀਆ ਨਿਵੇਸ਼ ਰੋਡ ਸ਼ੋਅ, ਵੱਡੀਆਂ ਉਦਯੋਗਿਕ ਕੰਪਨੀਆਂ ਨੇ ਨਿਵੇਸ਼ ਵਿੱਚ ਦਿਖਾਈ ਦਿਲਚਸਪੀ
‘ਵੀਰ ਬਾਲ’ ਦਿਵਸ ਦਾ ਨਾਂ ਬਦਲਣ ਦੀ ਮੰਗ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸਾਂਸਦਾਂ ਨੂੰ ਲਿਖੀ ਚਿੱਠੀ
ਸਾਬਾ ਗੋਬਿੰਦਗੜ੍ਹ ਦੀ ਗੋਲਡੀ ਬਰਾੜ ਨੂੰ ਧਮਕੀ, ਸੋਸ਼ਲ ਮੀਡੀਆ ‘ਤੇ ਵੌਇਸ ਨੋਟ ਵਾਇਰਲ; ਹਰਕਤ ਵਿੱਚ ਸੁਰੱਖਿਆ ਏਜੰਸੀਆਂ
ਅੰਮ੍ਰਿਤਸਰ ਕਾਂਗਰਸ ਜਿਲ੍ਹਾ ਪ੍ਰਧਾਨ ਮਿੱਠੂ ਮਦਾਨ ਦੀ ਨਵਜੋਤ ਕੌਰ ਸਿੱਧੂ ਨੂੰ ਚੇਤਾਵਨੀ, ਕਿਹਾ- ਚੁੱਪ ਨਾ ਹੋਏ ਤਾਂ ਸਬੂਤਾਂ ਸਣੇ ਕਰਾਂਗਾ ਵੱਡੇ ਖੁਲਾਸੇ
ਸ੍ਰੀ ਅਕਾਲ ਤਖ਼ਤ ਵੱਲੋਂ ਧਾਰਮਿਕ ਸਜ਼ਾ, ਵਿਰਸਾ ਸਿੰਘ ਵਲਟੋਹਾ ਤੇ ਭਾਈ ਹਰਿੰਦਰ UK ਨੇ ਨਿਭਾਈ ਭਾਂਡਿਆਂ ਤੇ ਜੋੜਿਆਂ ਦੀ ਸੇਵਾ
“ਚੋਰਾਂ ਦਾ ਸਾਥ ਨਹੀਂ ਦੇਵਾਂਗੀ: ਅਜਿਹੇ ਨੋਟਿਸ ਬਹੁਤ ਨਿਕਲਦੇ ਹਨ; ਰੰਧਾਵਾ ਦੇ ਤਸਕਰਾਂ ਨਾਲ ਸਬੰਧ, ਨਵਜੋਤ ਕੌਰ ਦਾ ਮੁੜ ਤਿੱਖਾ ਹਮਲਾ