ਭਲਕੇ ਬੀਜੇਪੀ ‘ਚ ਸ਼ਾਮਲ ਹੋ ਸਕਦੇ ਹਨ ਐਚ ਐਸ ਫੂਲਕਾ! ਪੰਜਾਬ ਭਾਜਪਾ ਨੂੰ ਮਿਲੇਗੀ ਹੋਰ ਮਜ਼ਬੂਤੀ

Updated On: 

31 Mar 2026 22:59 PM IST

ਭਲਕੇ ਦਿੱਲੀ ਬੀਜੇਪੀ ਦਫਤਰ ਵਿੱਚ ਉਹ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ। ਉਹ ਪੰਜਾਬ ਦੀ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋ ਕੇ ਪਾਰਟੀ ਨੂੰ ਮਜ਼ਬੂਤੀ ਦੇਣਗੇ। ਉਹ ਸਿੱਖ ਚਿਹਰਾ ਹਨ ਅਤੇ 1984 ਦੰਗਾ ਪੀੜਤਾਂ ਦੇ ਲਈ ਦਿੱਲੀ ਹਾਈ ਕੋਰਟ ਵਿੱਚ ਮੁਫਤ ਕੇਸ ਲੜ ਰਹੇ ਹਨ। ਇਸ ਕਰਕੇ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀ ਕਾਫੀ ਪੱਕੜ ਹੈ।

ਭਲਕੇ ਬੀਜੇਪੀ ਚ ਸ਼ਾਮਲ ਹੋ ਸਕਦੇ ਹਨ ਐਚ ਐਸ ਫੂਲਕਾ! ਪੰਜਾਬ ਭਾਜਪਾ ਨੂੰ ਮਿਲੇਗੀ ਹੋਰ ਮਜ਼ਬੂਤੀ

ਸੀਨੀਅਰ ਐਡਵੋਕੇਟ ਤੇ ਸਾਬਕਾ AAP ਵਿਧਾਇਕ ਭਾਜਪਾ 'ਚ ਹੋਣਗੇ ਸ਼ਾਮਲ

ਪੰਜਾਬ ਦੇ ਸਾਬਕਾ ਵਿਧਾਇਕ ਅਤੇ ਦਿੱਲੀ ਹਾਈਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਦਿੱਲੀ ਬੀਜੇਪੀ ਦਫ਼ਤਰ ਵਿੱਚ 12:30 ਵਜੇ ਜੁਆਇਨਿੰਗ ਕਰਵਾਈ ਜਾਵੇਗੀ। ਇਸ ਮੌਕੇ ਪੰਜਾਬ ਬੀਜੇਪੀ ਦੀ ਸੀਨੀਅਰ ਆਗੂ ਸੁਨੀਲ ਕੁਮਾਰ ਜਾਖੜ ਮੌਜੂਦ ਰਹਿਣਗੇ।

ਦੱਸ ਦਈਏ ਕਿ ਐਚ ਐਸ ਫੂਲਕਾ 1984 ਦੇ ਦੰਗਾ ਪੀੜਤਾਂ ਦੇ ਮੁਫਤ ਵਿੱਚ ਦਿੱਲੀ ਹਾਈਕੋਰਟ ਵਿੱਚ ਕੇਸ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਐਚ ਐਸ ਫੂਲਕਾ ਨੇ 2014 ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ।

ਲੰਬੇ ਸਮੇਂ ਤੋਂ ਸਿਆਸਤ ਤੋਂ ਬਣਾਈ ਦੂਰੀ

ਬੀਤੇ ਦਿਨੀਂ ਇਹ ਵੀ ਸਾਹਮਣੇ ਆਈ ਸੀ ਕਿ ਸੀਨੀਅਰ ਵਕੀਲ ਅਤੇ ਆਗੂ ਐਚ ਐਸ ਫੂਲਕਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਹਨ, ਪਰ ਉਨ੍ਹਾਂ ਨੇ ਅਕਾਲੀ ਦਲ ਦਾ ਪੱਲਾ ਨਹੀਂ ਫੜਿਆ। ਹਲਾਂਕਿ ਟੀਵੀ9 ਪੰਜਾਬੀ ਦੇ ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਪੰਜਾਬ ਦੀ ਰਵਾਇਤੀ ਪਾਰਟੀ ਨੂੰ ਹੀ ਜੁਆਇੰਨ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਿੱਚ ਵੀ ਰਹੇ ਹਨ। ਪਰ ਲੰਬੇ ਸਮੇਂ ਤੋਂ ਉਹ ਸਿਆਸਤ ਤੋਂ ਦੂਰ ਸਨ।

ਪੰਜਾਬ ਬੀਜੇਪੀ ਨੂੰ ਮਿਲੇਗੀ ਮਜ਼ਬੂਤੀ

ਹੁਣ ਮਿਲੀ ਜਾਣਕਾਰੀ ਮੁਤਾਬਕ ਭਲਕੇ ਦਿੱਲੀ ਬੀਜੇਪੀ ਦਫਤਰ ਵਿੱਚ ਉਹ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹਨ। ਉਹ ਪੰਜਾਬ ਦੀ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋ ਕੇ ਪਾਰਟੀ ਨੂੰ ਮਜ਼ਬੂਤੀ ਦੇਣਗੇ। ਉਹ ਸਿੱਖ ਚਿਹਰਾ ਹਨ ਅਤੇ 1984 ਦੰਗਾ ਪੀੜਤਾਂ ਦੇ ਲਈ ਦਿੱਲੀ ਹਾਈ ਕੋਰਟ ਵਿੱਚ ਮੁਫਤ ਕੇਸ ਲੜ ਰਹੇ ਹਨ। ਇਸ ਕਰਕੇ ਜ਼ਮੀਨੀ ਪੱਧਰ ‘ਤੇ ਉਨ੍ਹਾਂ ਦੀ ਕਾਫੀ ਪੱਕੜ ਹੈ। ਇੱਥੋਂ ਤੱਕ ਕਿ ਬੀਜੇਪੀ ਵੱਲੋਂ ਹਾਲੇ ਤੱਕ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ।

Follow Us
Related Stories
ਸਾਂਸਦ ਅਮ੍ਰਿਤਪਾਲ ਸਿੰਘ ਦੀ VC ਰਾਹੀਂ ਅਜਨਾਲਾ ਅਦਾਲਤ ‘ਚ ਪੇਸ਼ੀ, ਪੁਲਿਸ ਵੱਲੋਂ ਚਲਾਨ ਪੇਸ਼; ਹੁਣ ਅੰਮ੍ਰਿਤਸਰ ਸੈਸ਼ਨ ਕੋਰਟ ‘ਚ ਚੱਲੇਗਾ ਟ੍ਰਾਇਲ
MP ਅੰਮ੍ਰਿਤਪਾਲ ਸਿੰਘ ਦੀ ਅੱਜ ਮੁੜ ਪੇਸ਼ੀ, 5 ਦਿਨਾਂ ਦੀ ਨਿਆਇਕ ਹਿਰਾਸਤ ਹੋ ਰਹੀ ਖ਼ਤਮ
“ਕਦਰਾਂ ਕੀਮਤਾਂ ਦੀ ਰਾਖੀ, ਸਾਡਾ ਫ਼ਰਜ਼…”, 5 ਮਈ ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਸੀਐਮ ਮਾਨ, ਵਿਧਾਇਕ ਬਾਹਰ ਰਹਿਣਗੇ ਮੌਜੂਦ
ਕਾਂਗੜਾ ਪਹੁੰਚੇ ਰਾਹੁਲ ਗਾਂਧੀ, ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਦੇਣਗੇ ਟ੍ਰੇਨਿੰਗ
ਸਸਪੈਂਡਡ DIG ਭੁੱਲਰ ਦੇ ਟਿਕਾਣਿਆਂ ਤੋਂ 1.4 ਕਰੋੜ ਦੀ ਹੋਰ ਨਕਦੀ ਬਰਾਮਦ, ਈਡੀ ਦੀ ਰੇਡ ਦੌਰਾਨ ਪ੍ਰਾਪਰਟੀ ਦਸਤਾਵੇਜ਼ ਵੀ ਮਿਲੇ
Punjab Weather: ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ, ਕਈ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ