PM ਮੋਦੀ ਖਿਲਾਫ ਪੰਜਾਬ 'ਚ ਸ਼ਿਕਾਇਤ, ਸਿਆਸੀ ਪਾਰਟੀ ਨੇ FIR ਦਰਜ ਕਰਨ ਦੀ ਕੀਤੀ ਮੰਗ | Complaint against PM Modi in Punjab know in Punjabi Punjabi news - TV9 Punjabi

PM ਮੋਦੀ ਖਿਲਾਫ਼ ਹੁਸ਼ਿਆਰਪੁਰ ‘ਚ ਸ਼ਿਕਾਇਤ ਦਰਜ, ਕਰਨਾਟਕ ਚੋਣਾਂ ਦੌਰਾਨ ਨੈਤਿਕ ਕਦਰਾਂ- ਕੀਮਤਾਂ ਦੀ ਉਲੰਘਣਾ ਦਾ ਇਲਜ਼ਾਮ

Updated On: 

24 Aug 2023 12:13 PM

ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ 7 ਮੈਂਬਰੀ ਵਫ਼ਦ ਨੇ ਮੰਤਰੀ ਨਰਿੰਦਰ ਮੋਦੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਉਨ੍ਹਾਂ ਵੱਲੋਂ ਪੀਐਮ ਖਿਲਾਫ FIR ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

PM ਮੋਦੀ ਖਿਲਾਫ਼ ਹੁਸ਼ਿਆਰਪੁਰ ਚ ਸ਼ਿਕਾਇਤ ਦਰਜ, ਕਰਨਾਟਕ ਚੋਣਾਂ ਦੌਰਾਨ ਨੈਤਿਕ ਕਦਰਾਂ- ਕੀਮਤਾਂ ਦੀ ਉਲੰਘਣਾ ਦਾ ਇਲਜ਼ਾਮ
Follow Us On

ਹੁਸ਼ਿਆਰਪੁਰ ਨਿਊਜ਼। ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਸ਼ਿਕਾਇਤ ਹੁਸ਼ਿਆਰਪੁਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੂੰ ਦਿੱਤੀ ਗਈ ਹੈ। ਸਿਕਾਇਤਕਰਤਾ ਵੱਲੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ FIR ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹ ਸ਼ਿਕਾਇਤ ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ 7 ਮੈਂਬਰੀ ਵਫ਼ਦ ਵੱਲੋਂ ਕੀਤੀ ਗਈ ਹੈ।

ਕਈ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ

ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਇਕ ਵਫ਼ਦ ਨੇ ਹੁਸ਼ਿਆਰਪੁਰ ਦੇ ਐਸ.ਐਸ.ਪੀ. ਨੂੰ ਸ਼ਿਕਾਇਤਕਰਤਾ ਓਮ ਸਿੰਘ ਸਤਿਆਣਾ ਤੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਖੇੜਾ ਦੀ ਅਗਵਾਈ ਹੇਠਾਂ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਭਾਰਤੀ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 153 (A), 153 (B), 295 (A), 505 (2), 123 (3A) ਅਤੇ 125 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਬਜਰੰਗ ਬਲੀ ਦਾ ਨਾਅਰਾ ਲਗਾਉਣ ਦੀ ਅਪੀਲ

ਸ਼ਿਕਾਇਤਕਰਤਾ ਵਫ਼ਦ ਦੇ ਆਗੂਆਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਚਾਰਾਂ ਦੀ ਆਜ਼ਾਦੀ ਦਾ ਪ੍ਰਗਟਾਵਾ ਕਰਦਿਆਂ ਨੈਤਿਕ ਕਦਰਾਂ-ਕੀਮਤਾਂ ਦੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਦੀਆਂ ਚੋਣ ਰੈਲੀਆਂ ‘ਚ ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਈਵੀਐਮ ਮਸ਼ੀਨ ਦਾ ਬਟਨ ਦਬਾਉਂਦੇ ਹੋਏ ਧਰਮ ਨੂੰ ਰਾਜਨੀਤੀ ਨਾਲ ਮਿਲਾਉਂਦੇ ਹੋਏ ਜੈ ਬਜਰੰਗ ਬਲੀ ਦਾ ਨਾਅਰਾ ਲਗਾਉਣ ਦੀ ਅਪੀਲ ਕੀਤੀ ਹੈ।

ਵੀਡੀਓ ਕਲਿੱਪ ਸ਼ਿਕਾਇਤ ਨਾਲ ਕੀਤੀ ਨੱਥੀ

ਇਸ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਦੀ ਕਲਿੱਪ ਵੀ ਸ਼ਿਕਾਇਤ ਨਾਲ ਨੱਥੀ ਕੀਤੀ ਗਈ ਹੈ।

ਵਫ਼ਦ ਨੂੰ ਕਾਰਵਾਈ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ

ਦੱਸਣਯੋਗ ਹੈ ਕਿ ਫਿਲਾਹਲ ਹੁਸ਼ਿਆਰਪੁਰ ਪੁਲਿਸ ਵੱਲੋਂ ਇਹ ਮਾਮਲਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਪਰ ਹਾਲੇ ਤੱਕ ਪੁਲਿਸ ਨੇ ਸ਼ਿਕਾਇਤਕਰਤਾ ਵਫ਼ਦ ਨੂੰ ਕਾਰਵਾਈ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ ਹੈ।

Exit mobile version