ਹੁਸ਼ਿਆਰਪੁਰ ਪੁਲਿਸ ਕਸਟਡੀ ਤੋਂ 2 ਸ਼ਰਾਬ ਤਸਕਰ ਫਰਾਰ: ਜੇਲ੍ਹ ਲਿਜਾਂਦੇ ਸਮੇਂ ਗੱਡੀ ਦਾ ਦਰਵਾਜ਼ਾ ਖੋਲਕੇ ਭੱਜੇ, ਹੱਥਕੜੀ ਵੀ ਲੈ ਗਏ ਨਾਲ

Updated On: 

26 Aug 2023 21:38 PM

ਪੰਜਾਬ ਦੇ ਹੁਸ਼ਿਆਰਪੁਰ 'ਚ 2 ਸ਼ਰਾਬ ਤਸਕਰ ਦਸੂਹਾ ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਹੋ ਗਏ ਹਨ। ਪੁਲਿਸ ਦੋਵਾਂ ਮੁਲਜ਼ਮਾਂ ਨੂੰ ਹੁਸ਼ਿਆਰਪੁਰ ਜੇਲ੍ਹ ਵਿੱਚ ਛੱਡਣ ਲਈ ਲਿਜਾ ਰਹੀ ਸੀ। ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਹੁਸ਼ਿਆਰਪੁਰ ਪੁਲਿਸ ਕਸਟਡੀ ਤੋਂ 2 ਸ਼ਰਾਬ ਤਸਕਰ ਫਰਾਰ: ਜੇਲ੍ਹ ਲਿਜਾਂਦੇ ਸਮੇਂ ਗੱਡੀ ਦਾ ਦਰਵਾਜ਼ਾ ਖੋਲਕੇ ਭੱਜੇ, ਹੱਥਕੜੀ ਵੀ ਲੈ ਗਏ ਨਾਲ
Follow Us On

ਪੰਜਾਬ ਨਿਊਜ। ਹੁਸ਼ਿਆਰਪੁਰ ਪੁਲਿਸ ਨੂੰ ਦੋ ਸ਼ਰਾਬ ਤਸਕਰਾਂ ਨੇ ਚਕਮ ਦਿੱਤਾ ਹੈ। ਦਰਅਸਲ ਦਸੂਹਾ ਪੁਲਿਸ (Dasuha Police) ਵੱਲੋਂ ਵੱਖ-ਵੱਖ ਥਾਵਾਂ ਤੋਂ ਗਸ਼ਤ ਦੌਰਾਨ 2 ਤਸਕਰਾਂ ਨੂੰ 2.10 ਲੱਖ ਐੱਮ.ਐੱਲ. ਸ਼ਰਾਬ ਸਮੇਤ ਕਾਬੂ ਕੀਤਾ ਗਿਆ | ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਕੀਤਾ ਜਾਣਾ ਸੀ। ਜੇਲ੍ਹ ਲਿਜਾਂਦੇ ਸਮੇਂ ਜਿਉਂ ਹੀ ਇਹ ਗੱਡੀ ਹੁਸ਼ਿਆਰਪੁਰ ਨੇੜੇ ਪਿੰਡ ਕੂਕਾ ਵਿਖੇ ਪੁੱਜੀ ਤਾਂ ਭਾਰੀ ਆਵਾਜਾਈ ਕਾਰਨ ਉੱਥੇ ਹੀ ਰੁਕ ਗਈ। ਜਿਸ ਦਾ ਫਾਇਦਾ ਉਠਾਉਂਦੇ ਹੋਏ ਦੋਵੇਂ ਦੋਸ਼ੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ।

ਮੁਲਜ਼ਮ ਹੱਥਕੜੀ (Handcuff) ਲਗਾ ਕੇ ਫਰਾਰ ਹੋ ਗਿਆ। ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਇਲਾਕਾ ਪੁਲਿਸ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਮੁਲਜ਼ਮਾਂ ਦੀ ਪਛਾਣ ਅਜੈ ਪਾਲ ਸਿੰਘ ਉਰਫ਼ ਲੱਬਾ ਪੁੱਤਰ ਨਰਿੰਦਰ ਸਿੰਘ ਵਾਸੀ ਦਸਮੇਸ਼ ਨਗਰ ਦਸੂਹਾ ਅਤੇ ਅਜੈ ਪੁੱਤਰ ਕਿਸ਼ਨ ਲਾਲ ਵਾਸੀ ਵਾਰਡ ਨੰ: 8 ਧਰਮਪੁਰਾ ਮੁਹੱਲਾ ਦਸੂਹਾ ਵਜੋਂ ਹੋਈ ਹੈ।