ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਮੰਗਲਵਾਰ ਨੂੰ ਗੁਰਦਾਸਪੁਰ ‘ਚ ਛੁੱਟੀ, ਪੰਜਾਬ ਸਰਕਾਰ ਨੇ ਕੀਤਾ ਐਲਾਨ

Updated On: 

09 Sep 2024 16:22 PM

537ਵੇਂ ਵਿਆਹ ਪੁਰਬ ਮੌਕੇ ਬਟਾਲਾ ਅਤੇ ਆਸ-ਪਾਸ ਦੇ ਗੁਰੂਘਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਮੇਲੇ ਦਾ ਕੇਂਦਰ ਬਿੰਦੂ ਬਟਾਲਾ ਸਥਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੋਵੇਗਾ। ਰਾਤ ਸਮੇਂ ਵੱਖ-ਵੱਖ ਰੰਗਾਂ ਦੀਆਂ ਰੋਸ਼ਨੀਆਂ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਆਕਰਸ਼ਕ ਦਿਖਾਈ ਦਿੰਦਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਮੰਗਲਵਾਰ ਨੂੰ ਗੁਰਦਾਸਪੁਰ ਚ ਛੁੱਟੀ, ਪੰਜਾਬ ਸਰਕਾਰ ਨੇ ਕੀਤਾ ਐਲਾਨ
Follow Us On

Sri Guru Nanak Dev ji’s wedding anniversary: ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਬਾਬਾ ਦਾ ਵਿਆਹ ਦਾ ਤਿਉਹਾਰ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਸਾਰੇ ਗੁਰੂਘਰਾਂ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ। ਉਨ੍ਹਾਂ ਦੇ ਭੋਗ 10 ਸਤੰਬਰ ਨੂੰ ਪਾਏ ਜਾਣਗੇ ਅਤੇ ਬਟਾਲਾ ਦੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਸਵੇਰੇ 6 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਪੰਚ ਪਿਆਰਿਆਂ ਦੀ ਪ੍ਰਧਾਨਗੀ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

537ਵੇਂ ਵਿਆਹ ਪੁਰਬ ਮੌਕੇ ਬਟਾਲਾ ਅਤੇ ਆਸ-ਪਾਸ ਦੇ ਗੁਰੂਘਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਮੇਲੇ ਦਾ ਕੇਂਦਰ ਬਿੰਦੂ ਬਟਾਲਾ ਸਥਿਤ ਗੁਰਦੁਆਰਾ ਸ੍ਰੀ ਕੰਧ ਸਾਹਿਬ ਹੋਵੇਗਾ। ਰਾਤ ਸਮੇਂ ਵੱਖ-ਵੱਖ ਰੰਗਾਂ ਦੀਆਂ ਰੋਸ਼ਨੀਆਂ ਵਿੱਚ ਗੁਰਦੁਆਰਾ ਸ੍ਰੀ ਕੰਧ ਸਾਹਿਬ ਆਕਰਸ਼ਕ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਜਿਸ ਅਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਸਮਾਗਮ ਹੋਇਆ ਸੀ ਅਤੇ ਜਿਸ ਨੂੰ ਗੁਰਦੁਆਰਾ ਡੇਹਰਾ ਸਾਹਿਬ ਕਿਹਾ ਜਾਂਦਾ ਹੈ, ਨੂੰ ਵੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।

ਇਹ ਵੀ ਪੜ੍ਹੋ: ਜਦੋਂ ਨਾਨਕ ਪਾਤਸ਼ਾਹ ਨੇ ਵਿਆਹ ਕਰਨ ਲਈ ਰਾਜੇ ਭਰਥਰੀ ਜੀ ਦੀ ਕੀਤੀ ਸੀ ਮਦਦ

ਸੱਜ ਗਈਆਂ ਹਨ ਦੁਕਾਨਾਂ

ਬਟਾਲਾ ‘ਚ ਬਾਬੇ ਦੇ ਵਿਆਹ ਸਮਾਗਮ ਮੌਕੇ ਪ੍ਰਵਾਸੀ ਦੁਕਾਨਦਾਰ ਬਟਾਲਾ ਦੀਆਂ ਸੜਕਾਂ ਕਿਨਾਰੇ ਪਹੁੰਚ ਗਏ ਹਨ। ਇਨ੍ਹਾਂ ਦੁਕਾਨਦਾਰਾਂ ‘ਚ ਜ਼ਿਆਦਾਤਰ ਦੁਕਾਨਾਂ ਕਰੌਕਰੀ ਅਤੇ ਖਿਡੌਣਿਆਂ ਦੀਆਂ ਹਨ। ਇਸ ਤੋਂ ਇਲਾਵਾ ਕਾਹਨੂੰਵਾਨ ਰੋਡ ਅਤੇ ਜਲੰਧਰ ਰੋਡ ‘ਤੇ ਬੱਚਿਆਂ ਲਈ ਝੂਲੇ ਵੀ ਲਗਾਏ ਗਏ ਹਨ। ਇਨ੍ਹਾਂ ਪਰਵਾਸੀ ਦੁਕਾਨਦਾਰਾਂ ਦਾ ਵੱਡਾ ਇਕੱਠ ਬਟਾਲਾ ਦੇ ਸ਼ਾਸਤਰੀ ਨਗਰ ਅਤੇ ਜਲੰਧਰ ਰੋਡ ‘ਤੇ ਦੇਖਣ ਨੂੰ ਮਿਲ ਰਿਹਾ ਹੈ।

ਮੇਲੇ ਵਿੱਚ ਪ੍ਰਵਾਸੀ ਦੁਕਾਨਦਾਰਾਂ ਦੀ ਚਾਂਦੀ

ਬਟਾਲਾ ਵਿੱਚ ਬਾਬੇਾ ਜੀ ਦੇ ਵਿਆਹ ਪੁਰਬ ਮੌਕੇ ਬਟਾਲਾ ਦੀਆਂ ਸੜਕਾਂ ਕਿਨਾਰੇ ਪਰਵਾਸੀ ਦੁਕਾਨਦਾਰ ਪੁੱਜ ਚੁੱਕੇ ਹਨ। ਇਨ੍ਹਾਂ ਦੁਕਾਨਦਾਰਾਂ ‘ਚ ਜ਼ਿਆਦਾਤਰ ਦੁਕਾਨਾਂ ਕਰੌਕਰੀ ਅਤੇ ਖਿਡੌਣਿਆਂ ਦੀਆਂ ਹਨ। ਇਸ ਤੋਂ ਇਲਾਵਾ ਕਾਹਨੂੰਵਾਨ ਰੋਡ ਅਤੇ ਜਲੰਧਰ ਰੋਡ ‘ਤੇ ਬੱਚਿਆਂ ਲਈ ਝੂਲੇ ਵੀ ਲਗਾਏ ਗਏ ਹਨ। ਇਨ੍ਹਾਂ ਪਰਵਾਸੀ ਦੁਕਾਨਦਾਰਾਂ ਦਾ ਵੱਡਾ ਇਕੱਠ ਬਟਾਲਾ ਦੇ ਸ਼ਾਸਤਰੀ ਨਗਰ ਅਤੇ ਜਲੰਧਰ ਰੋਡ ‘ਤੇ ਦੇਖਣ ਨੂੰ ਮਿਲ ਰਿਹਾ ਹੈ।

1300 ਪੁਲਿਸ ਮੁਲਾਜ਼ਮ ਅਤੇ 100 ਸੀਸੀਟੀਵੀ ਕੈਮਰੇ ਨਾਲ ਰਹੇਗੀ ਨਜ਼ਰ

ਉੱਧਰ, ਪੁਲਿਸ ਇਸ ਤਿਉਹਾਰ ‘ਤੇ ਹੰਗਾਮਾ ਕਰਨ ਵਾਲੇ ਲੋਕਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਏਗੀ। ਹੰਗਾਮਾ ਰੋਕਣ ਲਈ ਕੁਝ ਗਰੁੱਪ ਵੀ ਅੱਗੇ ਆਏ ਹਨ। ਜੇਕਰ ਪ੍ਰਸ਼ਾਸਨਿਕ ਪ੍ਰਬੰਧਾਂ ‘ਤੇ ਨਜ਼ਰ ਮਾਰੀਏ ਤਾਂ ਬਟਾਲਾ ਨੂੰ 8 ਸੈਕਟਰਾਂ ਵਿਚ ਵੰਡਿਆ ਗਿਆ ਹੈ। ਮੇਲੇ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇ, ਇਸ ਦੇ ਲਈ 5 ਆਰਜ਼ੀ ਬੱਸ ਸਟੈਂਡ ਬਣਾਏ ਗਏ ਹਨ। ਬਟਾਲਾ ਪੁਲਿਸ ਦੇ 1300 ਜਵਾਨ ਸ਼ਹਿਰ ਦੇ ਚੱਪੇ-ਚੱਪੇ ‘ਤੇ ਤਿੱਖੀ ਨਜ਼ਰ ਰੱਖਣਗੇ। ਪੁਲਿਸ ਨੇ ਨਗਰ ਕੀਰਤਨ ਦੇ ਰੂਟ ਤੇ 100 ਸੀਸੀਟੀਵੀ ਕੈਮਰੇ ਵੀ ਲਾਏ ਹਨ।