ਕੈਪਟਨ ਦੇ ਸਾਬਕਾ ਸਲਾਹਕਾਰ ਦੀ ਜ਼ਮਾਨਤ ‘ਤੇ HC ‘ਚ ਸੁਣਵਾਈ ਅੱਜ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ

Published: 

07 Aug 2023 09:51 AM

ਵਿਜੀਲੈਂਸ ਜਾਂਚ ਟੀਮ ਨੇ ਚਹਿਲ ਤੋਂ ਪਿਛਲੇ 6 ਸਾਲਾਂ ਵਿੱਚ ਬਣਾਈਆਂ ਜਾਇਦਾਦਾਂ ਦਾ ਰਿਕਾਰਡ ਮੰਗਿਆ ਹੈ। ਵਿਜੀਲੈਂਸ ਨੇ ਚਹਿਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ 10 ਵਾਰ ਨੋਟਿਸ ਜਾਰੀ ਕੀਤੇ ਹਨ ਪਰ ਉਨ੍ਹਾਂ ਨੇ ਕਿਸੇ ਵੀ ਨੋਟਿਸ ਦਾ ਜਵਾਬ ਨਹੀਂ ਦਿੱਤਾ। ਤੇ ਹੁਣ ਚਾਹਲ ਨੇ ਆਪਣੀ ਜ਼ਮਾਨਤ ਲਈ ਹਾਈਕੋਰਟ ਵਿੱਚ ਜਿਹੜੀ ਅਰਜ਼ੀ ਲਗਾਈ ਹੈ ਉਸਤੇ ਅੱਜ ਸੁਣਵਾਈ ਹੈ।

ਕੈਪਟਨ ਦੇ ਸਾਬਕਾ ਸਲਾਹਕਾਰ ਦੀ ਜ਼ਮਾਨਤ ਤੇ HC ਚ ਸੁਣਵਾਈ ਅੱਜ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ
Follow Us On

ਪੰਜਾਬ ਨਿਊਜ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਅੱਜ ਹਾਈਕੋਰਟ ‘ਚ ਸੁਣਵਾਈ ਹੋਣੀ ਹੈ। ਚਾਹਲ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹਨ। ਇਸ ਦੇ ਨਾਲ ਹੀ ਚਾਹਲ ਨੇ ਇਸ ਮਾਮਲੇ ਵਿੱਚ ਵਿਜੀਲੈਂਸ ਦੀ ਜਾਂਚ ਵਿੱਚ ਵੀ ਹਿੱਸਾ ਨਹੀਂ ਲਿਆ ਹੈ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਚਾਹਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ।

ਵਿਜੀਲੈਂਸ ਜਾਂਚ ਟੀਮ ਨੇ ਚਹਿਲ ਤੋਂ ਪਿਛਲੇ 6 ਸਾਲਾਂ ਵਿੱਚ ਬਣਾਈਆਂ ਜਾਇਦਾਦਾਂ ਦਾ ਰਿਕਾਰਡ ਮੰਗਿਆ ਹੈ। ਵਿਜੀਲੈਂਸ ਨੇ ਚਹਿਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ 10 ਵਾਰ ਨੋਟਿਸ ਜਾਰੀ ਕੀਤੇ ਹਨ ਪਰ ਉਨ੍ਹਾਂ ਨੇ ਕਿਸੇ ਵੀ ਨੋਟਿਸ ਦਾ ਜਵਾਬ ਨਹੀਂ ਦਿੱਤਾ। ਹਾਲਾਂਕਿ, ਇੱਕ ਵਾਰ ਪਟਿਆਲਾ ਵਿੱਚ ਐਸਐਸਪੀ ਵਿਜੀਲੈਂਸ ਦੇ ਸਾਹਮਣੇ ਆਉਣ ਸਮੇਂ ਚਾਹਲ ਦੀ ਫੋਟੋ ਜ਼ਰੂਰ ਚਰਚਾ ਦਾ ਵਿਸ਼ਾ ਬਣ ਗਈ ਸੀ।

ਵਿਜੀਲੈਂਸ ਨੇ ਪੈਲੇਸ ਦੇ ਬਾਹਰ ਚਿਪਕਾਏ ਨੋਟਿਸ

ਪੰਜਾਬ ਵਿਜੀਲੈਂਸ (Punjab Vigilance) ਨੇ ਚਾਹਲ ਦੇ ਘਰ ਅਤੇ ਪੈਲੇਸ ਦੇ ਬਾਹਰ ਨੋਟਿਸ ਚਿਪਕਾਏ ਹਨ। ਇਸ ਦੇ ਬਾਵਜੂਦ ਚਾਹਲ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਇਸ ਤੋਂ ਬਾਅਦ ਉਸ ਨੇ ਹੇਠਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ, ਜਿਸ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵੀ ਉਸ ਨੇ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋਣ ਦੀ ਬਜਾਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ।

‘ਚਾਹਲ ਦੀਆਂ ਜਾਇਦਾਦਾਂ ਦੀ ਹੋ ਚੁੱਕੀ ਹੈ ਫਿਜੀਕਲ ਜਾਂਚ’

ਪਟਿਆਲਾ ਵਿਜੀਲੈਂਸ ਬਿਊਰੋ ਦੀ ਤਕਨੀਕੀ ਟੀਮ ਪਹਿਲਾਂ ਹੀ ਭਰਤ ਇੰਦਰ ਸਿੰਘ ਚਾਹਲ (Bharat Inder Singh Chahal) ਦੀਆਂ ਜਾਇਦਾਦਾਂ ਦੀ ਫਿਜ਼ੀਕਲ ਜਾਂਚ ਕਰ ਚੁੱਕੀ ਹੈ। ਪਟਿਆਲਾ-ਸਰਹਿੰਦ ਰੋਡ ‘ਤੇ ਸਥਿਤ ਉਸ ਦੇ ਮੈਰਿਜ ਪੈਲੇਸ ਅਤੇ ਸ਼ਾਪਿੰਗ ਮਾਲ ਦੀ ਮਿਣਤੀ ਕੀਤੀ ਗਈ ਹੈ। ਚਹਿਲ ਨੂੰ ਵਿਜੀਲੈਂਸ ਟੀਮ ਵੱਲੋਂ ਸਾਹਮਣੇ ਆਈਆਂ ਅਣਗਹਿਲੀਆਂ ਬਾਰੇ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤੇ ਸਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ