ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪੂਰੀ ਕੀਤੀ ਧਾਰਮਿਕ ਸਜ਼ਾ, ਗੁਰੂ ਘਰ ‘ਚ ਜੋੜਿਆਂ ਦੀ ਨਿਭਾਈ ਸੇਵਾ

Published: 

09 Aug 2025 15:59 PM IST

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਏ ਜਾਣ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਗੁਰੂਘਰ 'ਚ ਜੋੜਿਆਂ ਦੀ ਸੇਵਾ ਨਿਭਾਈ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪੂਰੀ ਕੀਤੀ ਧਾਰਮਿਕ ਸਜ਼ਾ, ਗੁਰੂ ਘਰ ਚ ਜੋੜਿਆਂ ਦੀ ਨਿਭਾਈ ਸੇਵਾ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪੂਰੀ ਕੀਤੀ ਧਾਰਮਿਕ ਸਜ਼ਾ

Follow Us On

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਸਵੇਰੇ ਤਕਰੀਬਨ 8 ਵਜੇ ਨੰਗੇ ਪੈਰੀ, ਦਾੜਾ ਪ੍ਰਕਾਸ਼ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪੁੱਜੇ। ਜਿੱਥੇ ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉੱਥੇ ਹੀ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਜੋੜਾ ਘਰ ਵਿੱਚ ਜੋੜੇ ਝਾੜਨ ਦੀ ਸੇਵਾ ਕੀਤੀ ਜਾ ਰਹੀ ਹੈ।

ਗੌਰਤਲਬ ਹੈ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜਾ ਸੁਣਾਈ ਗਈ ਸੀ। ਜਿਸ ਦੇ ਤਹਿਤ ਦੋ ਦਿਨ ਲਈ ਉਨ੍ਹਾਂ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਜੋੜੇ ਝਾੜਨ ਦੀ ਸੇਵਾ ਕਰਨੀ ਸੀ।ਇਸੇ ਪ੍ਰੋਗਰਾਮ ਦੇ ਤਹਿਤ ਅੱਜ ਮੰਤਰੀ ਹਰਜੋਤ ਬੈਂਸ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪੁੱਜੇ ।

ਜਾਣੋ ਕੀ ਹੈ ਪੂਰਾ ਮਾਮਲਾ

ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੇ ਨਾਲ ਜੁੜਿਆ ਹੋਇਆ ਹੈ। ਸਰਕਾਰ ਵੱਲੋਂ ਕਰਵਾਏ ਗਏ ਪਹਿਲੇ ਪ੍ਰੋਗਰਾਮ ਵਿੱਚ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਇਆ ਗਿਆ। ਜਿਸ ਵਿੱਚ ਸ਼ਾਮਿਲ ਹੋਏ ਕੁਝ ਲੋਕਾਂ ਵੱਲੋਂ ਉਨ੍ਹਾਂ ਗੀਤਾਂ ਦੇ ਉੱਪਰ ਨਾਚ ਗਾਣਾ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਮੌਜੂਦ ਸਨ ਕਿਉਂਕਿ ਇਹ ਸਾਰਾ ਪ੍ਰੋਗਰਾਮ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸੀ।

ਜੋ ਕਿ ਮੰਤਰੀ ਹਰਜੋਤ ਬੈਂਸ ਦੇ ਅਧੀਨ ਆਉਂਦਾ ਹੈ। ਜਿਸ ਦੇ ਚਲਦਿਆਂ ਮੰਤਰੀ ਹਰਜੋਤ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਅਤੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਉਸ ਸਜ਼ਾ ਨੂੰ ਪੂਰਾ ਕਰਦੇ ਹੋਈਆਂ ਮੰਤਰੀ ਹਰਜੋਤ ਬੈਂਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੇਵਾ ਕਰ ਰਹੇ ਹਨ।

Related Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ: ਵਿਦੇਸ਼ੀ ਹਥਿਆਰਾਂ ਸਮੇਤ 3 ਗ੍ਰਿਫ਼ਤਾਰ, ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ
SYL ‘ਤੇ ਚੰਡੀਗੜ੍ਹ ‘ਚ 27 ਜਨਵਰੀ ਨੂੰ ਉੱਚ ਪੱਧਰੀ ਬੈਠਕ, CM ਮਾਨ ਤੇ ਨਾਇਬ ਸੈਣੀ ਵੀ ਰਹਿਣਗੇ ਮੌਜੂਦ
ਸ੍ਰੀ ਹਰਿਮੰਦਰ ਸਾਹਿਬ ਸਰੋਵਰ ‘ਚ ਵਜ਼ੂ ਕਰਨ ਵਾਲੇ ਦੀ ਸ਼ਿਕਾਇਤ ਦਰਜ, ਨਿਹੰਗ ਸਿੰਘ ਪਹੁੰਚੇ ਗਾਜ਼ੀਆਬਾਦ, ਬੋਲੇ- ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹਰਕਤ
ਸਰਹਿੰਦ ਰੇਲਵੇ ਸਟੇਸ਼ਨ ‘ਤੇ ਧਮਾਕਾ, ਮਾਲ ਗੱਡੀ ਦਾ ਇੰਜਣ ਨੁਕਸਾਨਿਆ, ਡਰਾਈਵਰ ਜ਼ਖ਼ਮੀ; RDX ਹਮਲੇ ਦਾ ਸ਼ੱਕ
ਹੁਸ਼ਿਆਰਪੁਰ ‘ਚ ਚਾਰ ਅੱਤਵਾਦੀ ਗ੍ਰਿਫ਼ਤਾਰ, 2.5 ਕਿਲੋ IED ਤੇ ਦੋ ਪਿਸਤੌਲ ਬਰਾਮਦ; BKI ਦੇ ਇਸ਼ਾਰੇ ‘ਤੇ ਰਚੀ ਸਾਜ਼ਿਸ਼
ਪੰਨੂ ਖਿਲਾਫ ਦਿੱਲੀ ਵਿੱਚ FIR, ਗਣਤੰਤਰ ਦਿਵਸ ‘ਤੇ ਦਿੱਤੀ ਸੀ ਹਮਲੇ ਦੀ ਧਮਕੀ, ਪੋਸਟਰ ਲਗਾਉਣ ਦਾ ਕੀਤਾ ਸੀ ਝੂਠਾ ਦਾਅਵਾ