ਐਡਵੋਕੇਟ ਹਰਜਿੰਦਰ ਸਿੰਘ ਧਾਮੀ 5ਵੀਂ ਵਾਰ ਬਣੇ SGPC ਪ੍ਰਧਾਨ, ਅਕਾਲੀ ਦਲ ਦਾ ਦਬਦਬਾ ਬਰਕਰਾਰ

Updated On: 

03 Nov 2025 14:24 PM IST

Harjinder Singh SGPC President: ਵੋਟਿੰਗ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਿਨੀ ਪਾਰਲੀਮੈਂਟ ਹੈ, ਜਿਸ ਦਾ ਮਕਸਦ ਕੌਮ ਦੀ ਸੇਵਾ ਕਰਨਾ ਹੈ। ਧਾਮੀ ਨੇ ਇਹ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਹੈ, ਇਸ ਲਈ ਉਹ ਫਿਰ ਇਸ ਪਦ ਲਈ ਸਭ ਤੋਂ ਉਚਿਤ ਚੋਣ ਹਨ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ 5ਵੀਂ ਵਾਰ ਬਣੇ SGPC ਪ੍ਰਧਾਨ, ਅਕਾਲੀ ਦਲ ਦਾ ਦਬਦਬਾ ਬਰਕਰਾਰ

ਐਡਵੋਕੇਟ ਹਰਜਿੰਦਰ ਸਿੰਘ ਧਾਮੀ

Follow Us On

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਚੁਣੇ ਗਏ ਹਨ। ਅੱਜ ਐਸਜੀਪੀਸੀ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਮੁੱਖ ਸਕੱਤਰ ਦੀ ਚੋਣ ਲਈ ਵੋਟਿੰਗ ਹੋਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ 117 ਵੋਟਾਂ ਹਾਸਲ ਕਰਕੇ ਪ੍ਰਧਾਨ ਬਣੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਮਿੱਠੂ ਸਿੰਘ ਕਾਹਨੇਕੇ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਉਨ੍ਹਾਂ ਨੂੰ ਸਿਰਫ਼ 18 ਵੋਟਾਂ ਹਾਸਲ ਹੋਈਆਂ, ਜਦਕਿ 1 ਵੋਟ ਰੱਦ ਹੋ ਗਈ।

ਪ੍ਰਧਾਨ, ਮੀਤ ਪ੍ਰਧਾਨ ਤੇ ਸਕੱਤਰ

  • ਪ੍ਰਧਾਨ – ਐਡਵੋਕੇਟ ਹਰਜਿੰਦਰ ਸਿੰਘ ਧਾਮੀ
  • ਸੀਨੀਅਰ ਮੀਤ ਪ੍ਰਧਾਨ – ਸ. ਰਘੂਜੀਤ ਸਿੰਘ ਵਿਰਕ
  • ⁠ਜੂਨੀਅਰ ਮੀਤ ਪ੍ਰਧਾਨ – ਸ. ਬਲਦੇਵ ਸਿੰਘ ਕਲਿਆਣ
  • ⁠ਜਨਰਲ ਸਕੱਤਰ- ਸ. ਸ਼ੇਰ ਸਿੰਘ ਮੰਡਵਾਲਾ

ਅੰਤ੍ਰਿੰਗ ਕਮੇਟੀ ਮੈਂਬਰ ਸਾਹਿਬਾਨ

  • ਸ. ਸੁਰਜੀਤ ਸਿੰਘ ਗੜ੍ਹੀ
  • ਸ. ਸੁਰਜੀਤ ਸਿੰਘ ਤੁਗਲਵਾਲਾ
  • ਸ. ਸੁਰਜੀਤ ਸਿੰਘ ਕੰਗ
  • ਸ. ਗੁਰਪ੍ਰੀਤ ਸਿੰਘ ਝੱਬਰ
  • ਸ. ਦਿਲਜੀਤ ਸਿੰਘ ਭਿੰਡਰ
  • ਬੀਬੀ ਹਰਜਿੰਦਰ ਕੌਰ
  • ਸ. ਬਲਦੇਵ ਸਿੰਘ ਕੈਮਪੁਰੀ
  • ਸ. ਮੇਜਰ ਸਿੰਘ ਢਿੱਲੋਂ
  • ਸ. ਮੰਗਵਿੰਦਰ ਸਿੰਘ ਖਾਪੜਖੇੜੀ
  • ਸ. ਜੰਗਬਹਾਦਰ ਸਿੰਘ ਰਾਏ
  • ਸ. ਮਿੱਠੂ ਸਿੰਘ ਕਾਹਨੇਕੇ

ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਿਨੀ ਪਾਰਲੀਮੈਂਟ: ਸੁਖਬੀਰ ਬਾਦਲ

ਵੋਟਿੰਗ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਿਨੀ ਪਾਰਲੀਮੈਂਟ ਹੈ, ਜਿਸ ਦਾ ਮਕਸਦ ਕੌਮ ਦੀ ਸੇਵਾ ਕਰਨਾ ਹੈ। ਧਾਮੀ ਨੇ ਇਹ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਈ ਹੈ, ਇਸ ਲਈ ਉਹ ਫਿਰ ਇਸ ਪਦ ਲਈ ਸਭ ਤੋਂ ਉਚਿਤ ਚੋਣ ਹਨ।

ਵਿਰੋਧੀ ਧਿਰ ਨੇ ਚੁੱਕੇ ਸਨ ਸਵਾਲ

ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਚੋਣ ਪ੍ਰਕਿਰਿਆ ਤੇ ਸਵਾਲ ਖੜੇ ਕੀਤੇ ਜਾ ਰਹੇ ਸਨ। ਕੁੱਝ ਮੈਂਬਰਾਂ ਦਾ ਕਹਿਣਾ ਸੀ ਕਿ ਚੋਣਾਂ ਚ ਸਰਬ ਸੰਮਤੀ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਚ ਏਕਤਾ ਬਣੀ ਰਹੇ। ਵਿਰੋਧੀ ਪੱਖ ਦਾ ਕਹਿਣਾ ਸੀ ਕਿ ਕੇਂਦਰ ਦੀਆਂ ਏਜੰਸੀਆਂ ਸਿੱਖ ਅਦਾਰਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤੇ ਸਿੱਖ ਕੌਮ ਨੂੰ ਆਪਸ ‘ਚ ਵੰਡਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਕਿ ਗੋਲਕ ਦੇ ਪੈਸੇ ਦਾ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ।