328 ਪਾਵਨ ਸਰੂਪ ਲਾਪਤਾ ਮਾਮਲੇ ‘ਚ ਵੱਡੀ ਕਾਰਵਾਈ, SGPC ਦਾ ਸਾਬਕਾ CA ਗ੍ਰਿਫ਼ਤਾਰ

Updated On: 

01 Jan 2026 15:13 PM IST

ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਖੁੱਲ੍ਹ ਕੇ ਬੋਲ ਸਨ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਸਵਾਲ ਚੁੱਕੇ ਸਨ। ਸਤਿੰਦਰ ਸਿੰਘ ਕੋਹਲੀ ਐਂਡ ਐਸੋਸਿਏਟਸ ਫਰਮ ਨੂੰ 2009 'ਚ ਐਸਜੀਪੀਸੀ ਦੇ ਆਂਤਰਿਕ ਆਡਿਟ, ਖਾਤਿਆਂ ਦਾ ਕੰਪਿਊਟਰੀਕਰਨ ਤੇ ਨਿਯੰਤਰਣ ਪ੍ਰਣਾਲੀ ਦੇ ਲਈ 3.5 ਲੱਖ ਰੁਪਏ ਮਹੀਨੇਵਾਰ ਸੈਲਰੀ 'ਤੇ ਨਿਯੁਕਤ ਕੀਤਾ ਗਿਆ ਹੈ।

328 ਪਾਵਨ ਸਰੂਪ ਲਾਪਤਾ ਮਾਮਲੇ ਚ ਵੱਡੀ ਕਾਰਵਾਈ, SGPC ਦਾ ਸਾਬਕਾ CA ਗ੍ਰਿਫ਼ਤਾਰ

ਸਤਿੰਦਰ ਸਿੰਘ ਕੋਹਲੀ

Follow Us On

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਮਾਮਲੇ ਚ ਵੱਡੀ ਕਾਰਵਾਈ ਹੋਈ ਹੈ। ਅੰਮ੍ਰਿਤਸਰ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚਾਰਟਡ ਅਕਾਊਂਟੈਂਟ ਤੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਹੇ ਸਤਿੰਦਰ ਸਿੰਘ ਕੋਹਲੀ ਨੂੰ ਅਰੈਸਟ ਕਰ ਲਿਆ ਹੈ। ਇਹ ਮਾਮਲਾ 2020 ਤੋਂ ਚਰਚਾ ਚ ਹੈ, ਜਦੋਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਜਾਂਚ ਕਮੇਟੀ ਨੇ ਉਨ੍ਹਾਂ ਦੀ ਲਾਪਰਵਾਹੀ ਉਜਾਗਰ ਕੀਤੀ ਸੀ। ਹਾਲ ਹੀ ਚ ਪੰਜਾਬ ਪੁਲਿਸ ਨੇ ਐਫਆਆਈਆਰ ਦਰਜ ਕੀਤੀ ਸੀ, ਜਿਸ ‘ਚ ਸਤਿੰਦਰ ਕੋਹਲੀ ਦਾ ਨਾਮ ਵੀ ਸੀ।

ਇਸ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਖੁੱਲ੍ਹ ਕੇ ਬੋਲ ਸਨ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਸਵਾਲ ਚੁੱਕੇ ਸਨ। ਸਤਿੰਦਰ ਸਿੰਘ ਕੋਹਲੀ ਐਂਡ ਐਸੋਸਿਏਟਸ ਫਰਮ ਨੂੰ 2009 ਚ ਐਸਜੀਪੀਸੀ ਦੇ ਆਂਤਰਿਕ ਆਡਿਟ, ਖਾਤਿਆਂ ਦਾ ਕੰਪਿਊਟਰੀਕਰਨ ਤੇ ਨਿਯੰਤਰਣ ਪ੍ਰਣਾਲੀ ਦੇ ਲਈ 3.5 ਲੱਖ ਰੁਪਏ ਮਹੀਨੇਵਾਰ ਸੈਲਰੀ ਤੇ ਨਿਯੁਕਤ ਕੀਤਾ ਗਿਆ ਹੈ।

ਐਸਜੀਪੀਸੀ ਨੇ 2020 ਚ ਸੇਵਾਵਾਂ ਕੀਤੀਆਂ ਸਨ ਸਮਾਪਤ

ਜਾਣਕਾਰੀ ਮੁਤਾਬਕ ਜਾਂਚ ਰਿਪੋਰਟ ਚ ਪਾਇਆ ਗਿਆ ਕਿ ਐਸਐਸ ਕੋਹਲੀ ਐਂਡ ਐਸੋਸਿਏਟਸ ਨੇ ਸਿਰਫ਼ ਇੱਕ ਕੰਮ ਕੀਤਾ ਸੀ ਤੇ ਉਸ ਦੇ ਲਈ ਚਾਰ ਕੰਮਾਂ ਦਾ ਭੁਗਤਾਨ ਲਿਆ ਸੀ। ਜਿਸ ਨਾਲ ਪਾਵਨ ਸਰੂਪ ਮਾਮਲੇ ਚ ਗੜਬੜੀ ਹੋਈ। 2020 ਚ ਐਸਜੀਪੀਸੀ ਨੇ ਉਨ੍ਹਾਂ ਦੀ ਸੇਵਾਵਾਂ ਸਮਾਪਤ ਕੀਤੀਆਂ ਸਨ ਤੇ 75 ਫ਼ੀਸਦੀ ਭੁਗਤਾਨ ਵਸੂਲਣ ਦਾ ਮਤਾ ਪਾਸ ਕੀਤਾ ਸੀ।

ਸੁਖਬੀਰ ਬਾਦਲ ਬਾਦਲ ਦੇ ਕਰੀਬੀ

ਸਤਿੰਦਰ ਕੋਹਲੀ ਨੂੰ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ, ਜੋ ਉਨ੍ਹਾਂ ਦੇ ਨਿੱਜੀ ਤੇ ਐਸਜੀਪੀਸੀ ਖਾਤਿਆਂ ਨੂੰ ਸੰਭਾਲਦੇ ਰਹੇ। 2003 ਚ ਪੰਜਾਬ ਵਿਜੀਲੈਂਸ ਬਿਊਰੋ ਨੇ ਬਾਦਲ ਪਰਿਵਾਰ ਦੇ ਕਾਲੇ ਧਨ ਨੂੰ ਲੀਗਲ ਕਰਨ ਦੇ ਆਰੋਪ ਚ ਉਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ।

16 ਲੋਕਾਂ ਖਿਲਾਫ਼ ਐਫਆਈਆਰ

328 ਪਾਵਨ ਸਰੂਪ ਮਾਮਲਾ ਅੰਮ੍ਰਿਤਸਰ ਨਾਲ ਜੁੜਿਆ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 328 ਪਾਵਨ ਸਰੂਪ ਲਾਪਤਾ ਤੇ ਉਨ੍ਹਾਂ ਦੀ ਸੰਭਾਵਿਤ ਬੇਅਦਬੀ ਦਾ ਇਲਜ਼ਾਮ ਲੱਗਿਆ ਸੀ। ਸੰਗਤ ਵੱਲੋਂ ਲੰਬੇ ਸਮੇਂ ਤੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਇਨ੍ਹਾਂ ਸਰੂਪਾਂ ਦਾ ਸਹੀ ਰਿਕਾਰਡ, ਦੇਖਭਾਲ ਤੇ ਮਰਿਆਦਾ ਅਨੁਸਾਰ ਪ੍ਰਬੰਧਨ ਨਹੀਂ ਕੀਤਾ ਗਿਆ। ਮਾਮਲੇ ਦੀ ਜਾਂਚ ਬਾਅਦ ਕੋਤਵਾਲੀ ਥਾਣੇ ਅੰਮ੍ਰਿਤਸਰ ਚ ਐਫਆਈਆਰ ਦਰਜ ਕੀਤੀ ਗਿਈ, ਜਿਸ ਚ ਐਸਜੀਪੀਸੀ ਦੇ ਸਾਬਕਾ ਮੁੱਖ ਸਕੱਤਰ ਰੂਪ ਸਿੰਘ ਸਮੇਤ 16 ਲੋਕਾਂ ਤੇ ਐਫਆਈਆਰ ਦਰਜ ਕੀਤੀ ਗਈ ਸੀ।