Telangana Tunnel Collapse: ਗੁਰਪ੍ਰੀਤ ਸਿੰਘ ਦਾ ਜੱਦੀ ਪਿੰਡ ਵਿੱਚ ਅੰਤਿਮ ਸਸਕਾਰ, ਤੇਲੰਗਾਨਾ ਸਰਕਾਰ ਨੇ ਮਦਦ ਲਈ ਭੇਜੀਆ 25 ਲੱਖ ਰੁਪਏ ਦਾ ਚੈੱਕ

Updated On: 

12 Mar 2025 17:24 PM

Telangana Tunnel Collapse: ਤੇਲੰਗਾਨਾ ਦੇ ਰੈਵੀਨਿਊ ਅਧਿਕਾਰੀ ਵੈਕਟੇਸਵਰ ਵੱਲੋਂ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਚੈੱਕ ਸੌਂਪਿਆ ਗਿਆ। ਉਧਰ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਤੇ ਪਿੰਡ ਦੇ ਸਰਪੰਚ ਨੇ ਪਰਿਵਾਰ ਦੀ ਮਦਦ ਕਰਨ 'ਤੇ ਤੇਲੰਗਾਨਾ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੀ ਪਰਿਵਾਰ ਨੂੰ 10 ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ ਹੈ।

Telangana Tunnel Collapse: ਗੁਰਪ੍ਰੀਤ ਸਿੰਘ ਦਾ ਜੱਦੀ ਪਿੰਡ ਵਿੱਚ ਅੰਤਿਮ ਸਸਕਾਰ, ਤੇਲੰਗਾਨਾ ਸਰਕਾਰ ਨੇ ਮਦਦ ਲਈ ਭੇਜੀਆ 25 ਲੱਖ ਰੁਪਏ ਦਾ ਚੈੱਕ

ਤੇਲੰਗਾਨਾ ਸੁਰੰਗ ਹਾਦਸੇ 'ਚ ਗੁਰਪ੍ਰੀਤ ਸਿੰਘ ਦੀ ਮੌਤ

Follow Us On

Gurpreet Singh cremation: ਤਰਨਤਾਰਨ ਦੇ ਪਿੰਡ ਚੀਮਾਂ ਕਲਾ ਦੇ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਦੀ ਤੇਲੰਗਾਨਾ ਵਿਖੇ ਸੁਰੰਗ ਹਾਦਸੇ ਵਿੱਚ ਮੋਤ ਹੋ ਗਈ ਸੀ। ਤੇਲੰਗਾਨਾ ਪ੍ਰਸ਼ਾਸਨ ਅੱਜ ਗੁਰਪ੍ਰੀਤ ਸਿੰਘ ਦੀ ਦੇਹ ਲੈ ਕੇ ਉਨ੍ਹਾਂ ਦੇ ਘਰ ਪਹੁੰਚਿਆ। ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ‘ਤੇ ਰਿਸ਼ਤੇਦਾਰ ਮੌਜੂਦ ਸਨ। ਮ੍ਰਿਤਕ ਗੁਰਪ੍ਰੀਤ ਸਿੰਘ ਦੀ ਦੇਹ ਨੂੰ ਮੁੱਖ ਅਗਨੀ ਉਸ ਦੀ ਧੀ ਰਮਨਦੀਪ ਕੌਰ ਵੱਲੋਂ ਦਿੱਤੀ ਗਈ। ਇਸ ਮੌਕੇ ਤੇਲੰਗਾਨਾ ਸਰਕਾਰ ਵੱਲੋਂ 25 ਲੱਖ ਰੁਪਏ ਦੀ ਮਾਲੀ ਮਦਦ ਦੇ ਲਈ ਚੈੱਕ ਭੇਜੀਆ ਗਿਆ।

ਤੇਲੰਗਾਨਾ ਦੇ ਰੈਵੀਨਿਊ ਅਧਿਕਾਰੀ ਵੈਕਟੇਸਵਰ ਵੱਲੋਂ ਚੈੱਕ ਮ੍ਰਿਤਕ ਦੀ ਪਤਨੀ ਨੂੰ ਸੌਂਪਿਆ ਗਿਆ। ਉਧਰ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਤੇ ਪਿੰਡ ਦੇ ਸਰਪੰਚ ਮੋਹਨੀਸ ਕੁਮਾਰ ਮੋਨੂੰ ਚੀਮਾਂ ਨੇ ਪਰਿਵਾਰ ਦੀ ਮਦਦ ਕਰਨ ‘ਤੇ ਤੇਲੰਗਾਨਾ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੀ ਪਰਿਵਾਰ ਨੂੰ 10 ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਪਾਲਣ ਪੋਸ਼ਣ ਲਈ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ।

ਤੇਲੰਗਾਨਾ ਸੁਰੰਗ ਵਿੱਚ ਫਸੇ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਬੁੱਧਵਾਰ ਨੂੰ 19ਵੇਂ ਦਿਨ ਵੀ ਜਾਰੀ ਹੈ। ਬਚਾਅ ਟੀਮ ਨੇ ਅਜੇ ਉਮੀਦ ਨਹੀਂ ਛੱਡੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਫਸੇ ਹੋਏ ਲੋਕਾਂ ਤੱਕ ਪਹੁੰਚਣ ਦੇ ਨਵੇਂ ਯਤਨਾਂ ਵਿੱਚ NDRF, ਸਰਕਾਰੀ ਮਾਲਕੀ ਵਾਲੀ ਮਾਈਨਿੰਗ ਕੰਪਨੀ ਸਿੰਗਰੇਨੀ ਕੋਲੀਅਰੀਜ਼, ਮਾਈਨਿੰਗ ਕਾਮੇ ਤੇ ਹੋਰ ਏਜੰਸੀਆਂ ਦੇ ਕਰਮਚਾਰੀ ਬੁੱਧਵਾਰ ਸਵੇਰੇ ਉਪਕਰਣਾਂ ਨਾਲ ਸੁਰੰਗ ਵਿੱਚ ਦਾਖਲ ਹੋਏ।