ਪੰਜਾਬ ਦੇ 9 ਜ਼ਿਲ੍ਹਿਆਂ ‘ਚ ਹੜ੍ਹਾਂ ਦੀ ਮਾਰ, AAP ਆਗੂ ਸ਼ਮਸ਼ੇਰ ਸਿੰਘ ਨੇ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਾਈ ਰਾਹਤ ਸਮੱਗਰੀ
ਪੰਜਾਬ ਦੇ ਲੋਕ ਇਸ ਵੇਲੇ ਹੜ੍ਹਾਂ ਦੀ ਮਾਰ ਝੇਲ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ ਲਗਾਤਾਰ ਇਲਾਕੇ ਦੇ ਲੋਕਾਂ ਨੂੰ ਰਾਸ਼ਨ ਪਾਣੀ ਅਤੇ ਹੋਰ ਖਾਣ ਪੀਣ ਦਾ ਸਾਮਾਨ ਪਹੁੰਚਾ ਰਹੇ ਹਨ।

ਧੁੱਸੀ ਦੇ ਪਾੜ ਕਾਰਨ ਵਧਿਆ ਪਾਣੀ
ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਟਾਂਡਾ ਅਤੇ ਦਾਊਵਾਲ ਵਿਖੇ ਅਜੇ ਵੀ 5-5 ਫੁੱਟ ਪਾਣੀ ਖੜ੍ਹਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਵੀ 3-3 ਫੁੱਟ ਤੱਕ ਪਾਣੀ ਆ ਚੁੱਕਿਆ ਹੈ। ਪਿੱਛੋਂ ਪਾਣੀ ਆਉਣਾ ਘੱਟ ਗਿਆ ਹੈ ਪਰ ਧੁੱਸੀ ਦੇ ਪਾੜ ਪੂਰੇ ਨਾ ਜਾਣ ਕਾਰਨ ਅਤੇ ਹੋਲੀ ਹੋਲੀ ਨਿਕਾਸੀ ਹੋਣ ਕਾਰਨ ਲੋਕਾਂ ਨੂੰ ਹੜ੍ਹ ਦੇ ਪਾਣੀ ਤੋਂ ਰਾਹਤ ਮਿਲਣ ਦੇ ਕੋਈ ਅਸਾਰ ਨਹੀਂ ਹਨ। ਲੋਕਾਂ ਵੱਲੋਂ ਮੰਜੇ ਬਿਸਤਰੇ ਅਤੇ ਹੋਰ ਸਮਾਨ ਘਰਾਂ ਦੇ ਚੁਬਾਰਿਆਂ ‘ਤੇ ਪਹੁੰਚਾ ਦਿੱਤਾ ਹੈ।ਡੰਗਰਾਂ ਦੇ ਚਾਰੇ ਦੀ ਹੋ ਰਹੀ ਸਮੱਸਿਆ
ਇਥੋਂ ਤੱਕ ਕਿ ਮੋਟਰਸਾਇਕਲ ਅਤੇ ਡੰਗਰ ਵੀ ਚੁਬਾਰਿਆਂ ‘ਤੇ ਚੜਾ ਦਿੱਤੇ ਗਏ ਹਨ ਅਤੇ ਖੁਦ ਵੀ ਇਨ੍ਹਾਂ ਦੇ ਨਾਲ ਹੀ ਰਹਿਣ ਲਈ ਮਜਬੂਰ ਹਨ। ਜਿਹੜੇ ਲੋਕ ਡੰਗਰਾਂ ਨੂੰ ਘਰਾਂ ਦੇ ਚੁਬਾਰਿਆਂ ‘ਤੇ ਚੜਾ ਨਹੀਂ ਸਕਦੇ ਸਨ ਉਨ੍ਹਾਂ ਨੇ ਜਾਨਵਰਾਂ ਨੂੰ ਖੁੱਲਾ ਛੱਡ ਦਿੱਤਾ। ਜਿਨ੍ਹਾਂ ਵਿੱਚੋਂ ਕਈ ਪਾਣੀ ਦੇ ਨਾਲ ਰੁੜ ਗਏ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਪੀਣ ਦੇ ਪਾਣੀ ਅਤੇ ਡੰਗਰਾਂ ਦੇ ਚਾਰੇ ਦੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ ਲਗਾਤਾਰ ਇਲਾਕੇ ਦੇ ਲੋਕਾਂ ਨੂੰ ਰਾਸ਼ਨ ਪਾਣੀ ਅਤੇ ਹੋਰ ਖਾਣ ਪੀਣ ਦਾ ਸਾਮਾਨ ਪਹੁੰਚਾ ਰਹੇ ਹਨ।ਲੋਕਾਂ ਨੂੰ ਰਾਸ਼ਨ ਵੰਡ ਰਹੇ ਲੋਕ
ਆਮ ਆਦਮੀ ਪਾਰਟੀ ਆਗੂ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਕਾਫੀ ਪਾਣੀ ਆਉਣ ਕਾਰਨ ਲੋਕ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਗੁਜ਼ਾਰਾ ਕਰ ਰਹੇ ਹਨ। ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਜਿਆਦਾ ਸਮੱਸਿਆ ਆ ਰਹੀ ਸੀ। ਇਸ ਲਈ ਉਹ ਅੱਜ ਇਸ ਇਲਾਕੇ ਵਿੱਚ ਟਰੈਕਟਰ ਟਰਾਲੀ ‘ਤੇ ਆ ਕੇ ਘਰ-ਘਰ ਪੀਣ ਵਾਲਾ ਪਾਣੀ ਅਤੇ ਹੋਰ ਖਾਣ ਪੀਣ ਦੀਆਂ ਚੀਜਾਂ ਪਹੁੰਚਾ ਰਹੇ ਹਨ।The floods wreaked havoc across multiple villages alongside Beas River & prompting a swift response, Amritsar Rural Police, during rescue operations in Sheron Bagha relocated the revered Shri Guru Granth Sahib ji to a secure location. pic.twitter.com/4oQhXOMT8g
— Punjab Police India (@PunjabPoliceInd) August 18, 2023