ਗੁਰਦਾਸਪੁਰ: ਅਦਾਲਤੀ ਹੁਕਮਾਂ ‘ਤੇ ਕਬਜ਼ਾ ਦਿਵਾਉਣ ਗਏ ਅਧਿਕਾਰੀ, ਦੂਜੀ ਧਿਰ ਨੇ ਕਰ ਦਿੱਤੀ ਗੋਲੀਬਾਰੀ

Updated On: 

07 Jan 2026 00:16 AM IST

ਮਾਮਲਾ ਕਲੇਰ ਖੁਰਦ ਦੀ 7 ਕਨਾਲ 12 ਮਰਲੇ ਮਾਲਕੀ ਜਮੀਨ ਦਾ ਹੈ। ਜ਼ਮੀਨ ਉੱਪਰ ਕਈ ਸਾਲਾਂ ਤੋਂ ਰਣਜੀਤ ਸਿੰਘ ਕਾਬਜ਼ ਹੈ ਤੇ ਅਦਾਲਤ 'ਚ ਕੇਸ ਲੱਗਾ ਹੋਇਆ ਸੀ ਤੇ ਸੈਸ਼ਨ ਕੋਰਟ ਵੱਲੋਂ ਇਹ ਜ਼ਮੀਨ ਕਰਨੈਲ ਸਿੰਘ ਪੁੱਤਰ ਬੁੱਧ ਸਿੰਘ ਦੇ ਹੱਕ 'ਚ ਕਰ ਦਿੱਤੀ ਗਈ ਸੀ। ਅਦਾਲਤ ਦੇ ਹੁਕਮਾਂ ਤਹਿਤ ਅਧਿਕਾਰੀ ਦੂਜੀ ਧਿਰ ਨੂੰ ਕਬਜ਼ਾ ਦਵਾਉਣ ਦੇ ਲਈ ਪੁਲਿਸ ਸੁਰੱਖਿਆ ਦੇ ਨਾਲ ਗਏ ਸਨ।

ਗੁਰਦਾਸਪੁਰ: ਅਦਾਲਤੀ ਹੁਕਮਾਂ ਤੇ ਕਬਜ਼ਾ ਦਿਵਾਉਣ ਗਏ ਅਧਿਕਾਰੀ, ਦੂਜੀ ਧਿਰ ਨੇ ਕਰ ਦਿੱਤੀ ਗੋਲੀਬਾਰੀ

ਗੁਰਦਾਸਪੁਰ: ਅਦਾਲਤ ਹੁਕਮਾਂ 'ਤੇ ਕਬਜ਼ਾ ਦਿਵਾਉਣ ਗਏ ਅਧਿਕਾਰੀ, ਦੂਜੀ ਧਿਰ ਨੇ ਕਰ ਦਿੱਤੀ ਗੋਲੀਬਾਰੀ

Follow Us On

ਗੁਰਦਾਸਪੁਰ ਦੇ ਪਿੰਡ ਕਲੇਰ ਖੁਰਦ ‘ਚ ਕਾਨੂੰਨੀ ਕਬਜ਼ਾ ਦਿਵਾਉਣ ਗਏ ਅਧਿਕਾਰੀਆਂ ‘ਤੇ ਹੀ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਮੀਨ ਦਾ ਕਬਜ਼ਾ ਕਰਨੈਲ ਸਿੰਘ ਪੁੱਤਰ ਬੁੱਧ ਸਿੰਘ ਨੂੰ ਦਿਵਾਉਣ ਗਏ ਸਰਕਾਰੀ ਅਧਿਕਾਰੀਆਂ ‘ਤੇ ਕਬਜ਼ਾ ਧਾਰੀ ਧਿਰ ਨੇ ਗੋਲੀਬਾਰੀ ਕੀਤੀ। ਰਣਜੀਤ ਸਿੰਘ ਤੇ ਉਸ ਦੇ ਪੁੱਤਰਾਂ- ਜਤਿੰਦਰ ਸਿੰਘ ਤੇ ਨਰਿੰਦਰ ਸਿੰਘ ਵੱਲੋਂ ਗੋਲੀਬਾਰੀ ਕੀਤੀ ਗਈ।

ਅਧਿਕਾਰੀਆਂ ਚ ਨਾਇਬ ਤਹਿਸੀਲਦਾਰ, ਕਾਨੂੰਗੋ ਤੇ ਪਟਵਾਰੀ ਸ਼ਾਮਿਲ ਸਨ, ਜਦਕਿ ਚਾਰ ਪੁਲਿਸ ਮੁਲਾਜ਼ਮ ਵੀ ਉਸ ਵੇਲੇ ਸਰਕਾਰੀ ਅਧਿਕਾਰੀਆਂ ਨਾਲ ਸੁਰੱਖਿਆ ਕਾਰਨਾਂਰਕੇ ਮੌਕੇ ਤੇ ਗਏ ਸਨ। ਇਸ ਦੌਰਾਨ ਕਬਜ਼ਾ ਧਾਰੀ ਧਿਰ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।

ਮਾਮਲਾ ਕਲੇਰ ਖੁਰਦ ਦੀ 7 ਕਨਾਲ 12 ਮਰਲੇ ਮਾਲਕੀ ਜਮੀਨ ਦਾ ਹੈ। ਜਮੀਨ ਉੱਪਰ ਕਈ ਸਾਲਾਂ ਤੋਂ ਰਣਜੀਤ ਸਿੰਘ ਕਾਬਜ਼ ਹੈ ਤੇ ਅਦਾਲਤ ਚ ਕੇਸ ਲੱਗਾ ਹੋਇਆ ਸੀ ਤੇ ਸੈਸ਼ਨ ਕੋਰਟ ਵੱਲੋਂ ਇਹ ਜਮੀਨ ਕਰਨੈਲ ਸਿੰਘ ਪੁੱਤਰ ਬੁੱਧ ਸਿੰਘ ਦੇ ਹੱਕ ਚ ਕਰ ਦਿੱਤੀ ਗਈ ਸੀ। ਅਦਾਲਤ ਦੇ ਹੁਕਮਾਂ ਤਹਿਤ ਅਧਿਕਾਰੀ ਦੂਜੀ ਧਿਰ ਨੂੰ ਕਬਜ਼ਾ ਦਵਾਉਣ ਦੇ ਲਈ ਪੁਲਿਸ ਸੁਰੱਖਿਆ ਦੇ ਨਾਲ ਗਏ ਸਨ।

ਇਲਾਕੇ ਦੇ ਪਟਵਾਰੀ ਸਤਬੀਰ ਸਿੰਘ ਅਤੇ ਕਾਨੋੂ ਲਖਵਿੰਦਰ ਸਿੰਘ ਅਨੂਸਾਰ ਜਦੋਂ ਉਹ ਮੌਕੇ ਤੇ ਦੂਜੀ ਧਿਰ ਕੋਲੋਂ ਪੁੱਛਣ ਗਏ ਕਿ ਉਨ੍ਹਾਂ ਕੋਲ ਇਸ ਜਮੀਨ ਦਾ ਕੋਈ ਅਦਾਲਤੀ ਸਟੇਟਸ ਜਾਂ ਫਿਰ ਹੋਰ ਕੋਈ ਦਸਤਾਵੇਜ਼ ਹੈ ਤਾਂ ਦਿਖਾਇਆ ਜਾਵੇ। ਪਰ ਕਬਜ਼ਾ ਧਾਰੀ ਧਿਰ ਨੇ ਕੋਈ ਗੱਲ ਕਰਨ ਦੀ ਬਜਾਏ ਸਿੱਧਾ ਉਨ੍ਹਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਵੱਲੋਂ ਇੱਕ ਟਰੱਕ ਦੇ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਗਈ।

ਉੱਥੇ ਹੀ ਮੌਕੇ ਤੇ ਪਹੁੰਚੇ ਸਬੰਧਤ ਚੌਂਕੀ ਨਸ਼ਹਿਰਾ ਮੱਜਾ ਸਿੰਘ ਦੇ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਿੰਨਾਂ ਸਰਕਾਰੀ ਅਧਿਕਾਰੀਆਂ ਉੱਪਰ ਫਾਇਰਿੰਗ ਹੋਈ ਹੈ, ਉਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Stories
PU ‘ਚ ਸੁਪਰਡੈਂਟ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ, ਕੁਆਰਟਰ ‘ਚ ਸੀ ਇਕੱਲਾ; ਪੁਲਿਸ ਨੂੰ ਸੁਸਾਇਡ ਨੋਟ ਮਿਲਿਆ
ਹੁਸ਼ਿਆਰਪੁਰ: ਟਾਂਡਾ ਵਿਖੇ ਪੈਟਰੋਲ ਪੰਪ ਤੋਂ 1.5 ਲੱਖ ਦੀ ਲੁੱਟ, ਸੁੱਤੇ ਪਏ ਕਰਮਚਾਰੀਆਂ ਨੂੰ ਧਮਕਾਇਆ ਤੇ ਕੀਤੀ ਤੋੜ-ਫੋੜ
ਅੰਮ੍ਰਿਤਸਰ: ਟਾਹਲੀ ਵਾਲਾ ਚੌਂਕ ਚ ਚਾਰ ਮੰਜ਼ਿਲਾਂ ਇਮਾਰਤ ਢਹੀ, 2 ਲੋਕ ਦੱਬੇ; ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੀਤਾ ਗਿਆ ਰੈਸਕਿਊ (VIDEO)
328 ਸਰੂਪਾਂ ਦੇ ਮਾਮਲੇ ‘ਚ ਸਾਬਕਾ ਸੀਏ ਸਤਿੰਦਰ ਸਿੰਘ ਕੋਹਲੀ ਮੁੜ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ
G-RAM-G ਨੂੰ ਲੈ ਕੇ ਪੰਜਾਬ ਭਾਜਪਾ ਦੀ ਫਾਜ਼ਿਲਕਾ ਤੋਂ ਜਾਗਰੂਕਤਾ ਮੁਹਿੰਮ, ਜਾਖੜ ਬੋਲੇ ਭੇਸ ਬਦਲ ਕੇ ਮਿਲਣ ਜਾਂਦੇ ਹਨ ਰਾਜਾ ਵੜਿੰਗ
FCI ਜੀਐਮ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਵਿਚਾਲੇ ਟਕਰਾਅ, UT ਕੇਡਰ ਅਧਿਕਾਰੀ ਨੀਤਿਕਾ ਪੰਵਾਰ ਦੀ ਸਿਫਾਰਸ਼ ਤੋਂ ਨਰਾਜ਼ ਸੀਐਮ ਨੇ ਕੇਂਦਰ ਨੂੰ ਲਿੱਖੀ ਚਿੱਠੀ