ਭਾਰਤ ਪਾਕ ਸੀਮਾ ਤੇ ਨਸਾ ਤਸਕਰਾਂ ਤੇ ਬੀ.ਐਸ.ਐੱਫ. ਵਿਚਕਾਰ ਮੁਠਭੇੜ, 20 ਪੈਕੇਟ ਹੈਰੋਇਨ ਅਤੇ ਹਥਿਆਰ ਬਰਾਮਦ

Updated On: 

18 Feb 2023 10:25 AM

ਬੀ ਐਸ ਐਫ ਵੱਲੋਂ ਵੱਲੋਂ ਮੌਕੇ ਤੋਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਅਸਲਾ ਬਰਾਮਦ ਕੀਤਾ ਗਿਆ ਹੈ। ਇਹ ਪੂਰਾ ਅਪ੍ਰੇਸ਼ਨ ਕਰਤਾਰਪੁਰ ਸਾਹਿਬ ਵੱਲ ਜਾਂਦੇ ਰਾਹ ਤੇ ਕੀਤਾ ਗਿਆ ਹੈ।

ਭਾਰਤ ਪਾਕ ਸੀਮਾ ਤੇ ਨਸਾ ਤਸਕਰਾਂ ਤੇ ਬੀ.ਐਸ.ਐੱਫ. ਵਿਚਕਾਰ ਮੁਠਭੇੜ, 20 ਪੈਕੇਟ ਹੈਰੋਇਨ ਅਤੇ ਹਥਿਆਰ ਬਰਾਮਦ
Follow Us On

ਬਟਾਲਾ: ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਅੱਜ ਸਵੇਰੇ ਕਰੀਬ 05:30 ਦੇ ਕਰਤਾਰਪੁਰ ਲਾਂਘੇ ਨੂੰ ਜਾਣ ਵਾਲੀ ਸੜਕ ਤੋਂ ਪਾਕਿਸਤਾਨੀ ਚੈੱਕ ਪੋਸਟ ਦੇ ਬਿਲਕੁਲ ਸਾਹਮਣੇ ਬੀਐੱਸਐੱਫ ਦੇ ਜਵਾਨਾਂ ਨਾਲ ਨਸ਼ਾ ਤਸਕਰਾਂ ਦਾ ਮੁਕਾਬਲਾ ਹੋਇਆ। ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਤਸਕਰ ਪਾਕਿਸਤਾਨ ਵੱਲ ਭੱਜਣ ਵਿਚ ਸਫਲ ਹੋ ਗਏ। ਡੀ ਆੲਜੀ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਫਾਇਰਿੰਗ ਵਾਲੀ ਥਾਂ ਤੋਂ ਭਾਰਤੀ ਸੀਮਾ ਸੁਰੱਖਿਆ ਬਲ ਵੱਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੇ ਪੈਕੇਟ ਅਤੇ ਅਸਲਾ ਬਰਾਮਦ ਕੀਤਾ ਗਿਆ ਜਿਸ ਵਿਚ 20 ਪੈਕੇਟ ਹੈਰੋਇਨ, 2 ਪਿਸਤੌਲ, 6 ਮੈਗਜ਼ੀਨ, 200 ਜ਼ਿੰਦਾ ਕਾਰਤੂਸਾਂ ਸਮੇਤ 12 ਫੁੱਟ ਦੇ ਕਰੀਬ ਇਕ ਪਲਾਸਟਿਕ ਦੀ ਪਾਈਪ ਨੁਮਾ ਚੀਜ ਮਿਲੀ ਹੈ।

ਬੀ ਐਸ ਐਫ ਵੱਲੋਂ ਸਰਚ ਅਪਰੇਸ਼ਨ ਜਾਰੀ

ਭਾਰਤੀ ਸੀਮਾ ਸਰੱਖਿਆ ਅਨੁਸਾਰ ਇਹ ਵਾਕਿਆ ਭਾਰਤ ਪਾਕਿਸਤਾਨ ਸਰੱਹਦ ਤੇ ਡੇਰਾ ਬਾਬਾ ਨਾਨਕ ਦੇ ਪਿੱਲਰ ਨੰ: 42/25 ਨੇੜੇ ਵਾਪਰੀ । ਜਦੋਂ ਬੀਐਸਐਫ ਦੇ ਜਵਾਨ ਗਸ਼ਤ ਦੌਰਾਨ ਇਸ ਜਗ੍ਹਾ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਥੇ ਸਰਹੱਦ ‘ਤੇ ਹਲਚਲ ਹੋਣ ਦਾ ਪਤਾ ਲੱਗਿਆ।ਬੀ ਐਸ ਐਫ ਦੇ ਜਵਾਨਾਂ ਜਿੰਵੇ ਹੀ ਇਸ ਸਥਾਨ ਤੇ ਪਹੁੰਚੇ ਨਸ਼ਾ ਤਸਕਰ ਨੇ ਉਨ੍ਹਾਂ ‘ਤੇ ਫਾਇਰਿੰਗ ਸੁਰੂ ਕਰ ਦਿੱਤੀ। ਗੋਲੀਬਾਰੀ ਦਾ ਜਵਾਬ ਦਿੰਦੇ ਹੋਏ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ। ਇਸ ਦੌਰਾਨ ਨਸ਼ਾ ਤਸਕਰ ਭੱਜਣ ਵਿਚ ਕਾਮਯਾਬ ਹੋ ਗਏ।ਤਸਕਰ ਨਸ਼ੀਲੇ ਪਦਾਰਥ ਹੈਰੋਇਨ ਦਾ ਪੈਕਟ, ਅਸਲਾ ਤੇ ਹੋਰ ਸਾਜੋ ਸਮਾਨ ਮੌਕੇ ਤੇ ਛੱਡ ਕੇ ਫਰਾਰ ਹੋ ਗਏ । ਮੁਲਜ਼ਮ ਨਸ਼ਾ ਤਸਕਰ ਨਸ਼ਾ ਤਸਕਰੀ ਲਈ ਵਰਤੀ ਜਾਂਦੀ ਪਲਾਸਟਿਕ ਦੀ ਪਾਈਪ ਵੀ ਛੱਡ ਗਏ। ਬੀ ਐਸ ਐਫ ਵੱਲੋਂ ਤਸਕਰਾਂ ਨੂੰ ਕਾਬੂ ਕਰਨ ਲਈ ਸਰਚ ਅਪਰੇਸ਼ਨ ਚਲਾਇਆ ਜਾ ਰਿਹਾ ਹੈ।

ਪਾਕਿਸਤਾਨ ਦੀ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ

ਸਰਹੱਦੀ ਖੇਤਰ ਵਿੱਚ ਨਸ਼ਾ ਤਸਕਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ। ਅਕਸਰ ਹੀ ਇਨ੍ਹੀਂ ਦਿਨੀਂ ਧੁੰਦ ਦਾ ਫਾਇਦਾ ਉਠਾ ਕੇ ਨਸ਼ਾ ਤਸਕਰ ਭਾਰਤੀ ਸਰਹੱਦ ‘ਚ ਵੜਨ ਦੀ ਕੋਸ਼ਿਸ਼ ਕਰਦੇ ਹਨ। ਡਰੋਨਾਂ ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ। ਸੰਘਣੀ ਧੁੰਦ ਵਿੱਚ ਬੀਐਸਐਫ ਨੂੰ ਜ਼ਰੂਰ ਕੋਈ ਨਾ ਕੋਈ ਸਮੱਸਿਆ ਆ ਰਹੀ ਹੈ ਪਰ ਜਵਾਨ ਕੰਡਿਆਲੀ ਤਾਰ ਨਾਲ ਚਿਪਕ ਕੇ ਪਾਕਿਸਤਾਨ ਦੀ ਹਰ ਹਰਕਤ ਤੇ ਨਜ਼ਰ ਰੱਖ ਰਹੇ ਹਨ। ਧੁੰਦ ਵਿੱਚ ਪਾਕਿਸਤਾਨ ਵੱਲ ਹਲਕੀ ਹਰਕਤ ਹੋਣ ਤੋਂ ਅਗਲੇ ਹੀ ਦਿਨ ਬੀਐਸਐਫ ਵੱਲੋਂ ਉਸ ਇਲਾਕੇ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੰਦੇ ਹਨ।

ਫਸਲਾਂ ਦੀ ਬਿਜਾਈ ਦੇ ਬਹਾਨੇ ਨਸ਼ੀਲੇ ਪਦਾਰਥਾਂ ਦੀ ਹੁੰਦੀ ਹੈ ਤਸਕਰੀ

ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਫ਼ਸਲਾਂ ਦੀ ਬਿਜਾਈ ਜਾਰੀ ਹੁੰਦੀ ਹੈ। ਪਾਕਿ ਤਸਕਰ ਫ਼ਸਲਾਂ ਦੀ ਬਿਜਾਈ ਦੇ ਬਹਾਨੇ ਹੈਰੋਇਨ ਦੇ ਪੈਕੇਟ ਭਾਰਤੀ ਖੇਤਰ ਵਿੱਚ ਸੁੱਟ ਦਿੰਦੇ ਹਨ ਅਤੇ ਭਾਰਤ ਵਿੱਚ ਬੈਠੇ ਉਨ੍ਹਾਂ ਦੇ ਸਾਥੀ ਕੁਝ ਪੈਸਿਆਂ ਲਈ ਮੋਬਾਈਲ ਨੈੱਟਵਰਕ ਰਾਹੀਂ ਆਪਣੇ ਨਸ਼ੀਲੇ ਪਦਾਰਥਾਂ ਦੀ ਖੇਪ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਾਉਂਦੇ ਹਨ। ਜ਼ਿਕਰਯੋਗ ਹੈ ਕਿ ਬੀ.ਐੱਸ.ਐੱਫ ਵੱਲੋਂ ਪਿਛਲੇ ਦਿਨੀਂ ਅਜਿਹੀਆਂ ਕਈ ਖੇਪਾਂ ਬਰਾਮਦ ਕਰਕੇ ਉਕਤ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।