ਪੰਜਾਬ ‘ਚ ਆਰਥਿਕ ਗਤੀਵਿਧੀਆਂ ‘ਚ ਤੇਜ਼ੀ, ਮੁੜ ਤੋਂ ਵਧਿਆ GST ਕਲੈਸ਼ਨ ਦਾ ਅੰਕੜਾ

Updated On: 

04 May 2025 05:48 AM IST

ਪੰਜਾਬ ਸਰਕਾਰ ਦੇ ਅਨੁਸਾਰ ਇਹ ਪ੍ਰਾਪਤੀ ਇਮਾਨਦਾਰ ਨੀਤੀ, ਪਾਰਦਰਸ਼ੀ ਪ੍ਰਸ਼ਾਸਨ ਤੇ ਟੈਕਸ ਪ੍ਰਣਾਲੀ 'ਚ ਸੁਧਾਰਾਂ ਦਾ ਹੀ ਨਤੀਜਾ ਹੈ। ਲਗਾਤਾਰ ਕੀਤੇ ਜਾ ਰਹੇ ਯਤਨਾਂ ਤੇ ਵਪਾਰਕ ਮਾਹੌਲ 'ਚ ਵਿਸ਼ਵਾਸ ਦੀ ਬਹਾਲੀ ਨੇ ਸੂਬੇ ਦੇ ਮਾਲੀਏ 'ਚ ਇਹ ਜ਼ਬਰਦਸਤ ਵਾਧਾ ਸੰਭਵ ਬਣਾਇਆ ਹੈ।

ਪੰਜਾਬ ਚ ਆਰਥਿਕ ਗਤੀਵਿਧੀਆਂ ਚ ਤੇਜ਼ੀ, ਮੁੜ ਤੋਂ ਵਧਿਆ GST ਕਲੈਸ਼ਨ ਦਾ ਅੰਕੜਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ

GST collection: ਪੰਜਾਬ ਸਰਕਾਰ ਨੇ ਰਾਜ ਦੇ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਵੱਧ ਮਹੀਨਾਵਾਰ ਵਸਤੂਆਂ ਤੇ ਸੇਵਾਵਾਂ ਟੈਕਸ (GST) ਕਲੈਸ਼ਨ ਦਰਜ ਕੀਤਾ ਹੈ। ਅਪ੍ਰੈਲ 2025 ‘ਚ ਸੂਬੇ ਨੇ 2654 ਕਰੋੜ ਰੁਪਏ ਦਾ ਜੀਐਸਟੀ (GST) ਇਕੱਠਾ ਕੀਤਾ ਹੈ। ਇਹ ਕਿਸੇ ਵੀ ਇੱਕ ਮਹੀਨੇ ‘ਚ ਇੱਕ ਵੱਡੀ ਰਿਕਾਰਡ ਕਲੈਸ਼ਨ ਹੈ।

ਆਮ ਆਦਮੀ ਪਾਰਟੀ (AAP) ਦੀ ਭਗਵੰਤ ਮਾਨ ਸਰਕਾਰ ਦੀ ਇਹ ਇਤਿਹਾਸਕ ਸ਼ਖਸੀਅਤ ਸੂਬੇ ਦੀ ਆਰਥਿਕਤਾ ਤੇ ਵਪਾਰਕ ਗਤੀਵਿਧੀਆਂ ‘ਚ ਮਜ਼ਬੂਤੀ ਨੂੰ ਦਿਖਾਉਂਦਾ ਹੈ।

ਮਹੀਨਾ-ਦਰ-ਮਹੀਨਾ ਵਾਧਾ

  • ਮਾਰਚ 2025 ‘ਚ ਸੂਬਾ ਸਰਕਾਰ ਨੇ ₹2027 ਕਰੋੜ ਦਾ ਜੀਐਸਟੀ (GST) ਇਕੱਠਾ ਕੀਤਾ ਸੀ।
  • ਅਪ੍ਰੈਲ ‘ਚ ਇਹ ਅੰਕੜਾ 627 ਕਰੋੜ ਰੁਪਏ ਵਧਿਆ ਹੈ। ਇਸ ‘ਚ 30.93% ਦਾ ਵਾਧਾ ਹੋਇਆ ਹੈ ਅਤੇ ਇਹ 2654 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
  • ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ‘ਚ ਆਰਥਿਕ ਗਤੀਵਿਧੀਆਂ ‘ਚ ਤੇਜ਼ੀ ਆਈ ਹੈ।

ਪੰਜਾਬ ਸਰਕਾਰ ਦੇ ਅਨੁਸਾਰ ਇਹ ਪ੍ਰਾਪਤੀ ਇਮਾਨਦਾਰ ਨੀਤੀ, ਪਾਰਦਰਸ਼ੀ ਪ੍ਰਸ਼ਾਸਨ ਤੇ ਟੈਕਸ ਪ੍ਰਣਾਲੀ ‘ਚ ਸੁਧਾਰਾਂ ਦਾ ਹੀ ਨਤੀਜਾ ਹੈ। ਲਗਾਤਾਰ ਕੀਤੇ ਜਾ ਰਹੇ ਯਤਨਾਂ ਤੇ ਵਪਾਰਕ ਮਾਹੌਲ ‘ਚ ਵਿਸ਼ਵਾਸ ਦੀ ਬਹਾਲੀ ਨੇ ਸੂਬੇ ਦੇ ਮਾਲੀਏ ‘ਚ ਇਹ ਜ਼ਬਰਦਸਤ ਵਾਧਾ ਸੰਭਵ ਬਣਾਇਆ ਹੈ।

ਇਹ ਇਤਿਹਾਸਕ ਸੰਗ੍ਰਹਿ ਸਰਕਾਰ ਨੂੰ ਸਮਾਜਿਕ ਯੋਜਨਾਵਾਂ, ਬੁਨਿਆਦੀ ਢਾਂਚੇ ਅਤੇ ਰੁਜ਼ਗਾਰ ਖੇਤਰ ਵਿੱਚ ਨਿਵੇਸ਼ ਕਰਨ ਲਈ ਇੱਕ ਬਿਹਤਰ ਵਿੱਤੀ ਅਧਾਰ ਪ੍ਰਦਾਨ ਕਰੇਗਾ।

Follow Us