ਪੰਜਾਬ ‘ਚ ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ: ਯੂਨੀਅਨ ਮੰਗਾਂ ਨੂੰ ਲੈ ਕੇ ਕਰੇਗੀ ਚੱਕਾ ਜਾਮ; ਮੁਸਾਫਰਾਂ ਨੂੰ ਸਕਦੀ ਹੈ ਪ੍ਰੇਸ਼ਾਨੀ

Published: 

08 Nov 2023 20:42 PM

ਪੀ.ਆਰ.ਟੀ.ਸੀ., ਪਨਬਸ ਯੂਨੀਅਨ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਪੰਜਾਬ ਸਰਕਾਰ ਖਿਲਾਫ ਪੀ.ਆਰ.ਟੀ.ਸੀ., ਪਨਬਸ ਯੂਨੀਅਨ ਦੀ ਹੜਤਾਲ ਹਰ ਡਿਪੂ ਵਿੱਚ ਜਾਰੀ ਰਹੇਗੀ। ਇਹ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਜਾ ਰਹੀ ਹੈ। ਇਸ ਕਾਰਨ ਸੂਬੇ ਦੀਆਂ ਸੜਕਾਂ 'ਤੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਇਨ੍ਹਾਂ ਮੰਗਾਂ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣਾ ਅਤੇ ਪੱਕਾ ਕਰਨਾ ਆਦਿ ਸ਼ਾਮਲ ਹਨ।

ਪੰਜਾਬ ਚ ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ: ਯੂਨੀਅਨ ਮੰਗਾਂ ਨੂੰ ਲੈ ਕੇ ਕਰੇਗੀ ਚੱਕਾ ਜਾਮ; ਮੁਸਾਫਰਾਂ ਨੂੰ ਸਕਦੀ ਹੈ ਪ੍ਰੇਸ਼ਾਨੀ

ਰੋਡਵੇਜ਼ ਦੀਆਂ ਬੱਸਾਂ 'ਚ 52 ਯਾਤਰੀਆਂ ਨੂੰ ਬਿਠਾਉਣ ਦੀ ਹਟੀ ਪਾਬੰਦੀ, 8 ਫਰਵਰੀ ਨੂੰ ਸੀਐਮ ਨਾਲ ਯੂਨੀਅਨ ਦੀ ਮੀਟਿੰਗ

Follow Us On

ਪੰਜਾਬ ਵਿੱਚ ਭਲਕੇ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪਨਬੱਸ, ਰੋਡਵੇਜ਼ ਜਾਂ ਪੈਪਸੂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਪੀ.ਆਰ.ਟੀ.ਸੀ., ਪਨਬਸ ਯੂਨੀਅਨ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਪੰਜਾਬ ਸਰਕਾਰ ਖਿਲਾਫ ਪੀ.ਆਰ.ਟੀ.ਸੀ., ਪਨਬਸ ਯੂਨੀਅਨ ਦੀ ਹੜਤਾਲ ਹਰ ਡਿਪੂ ਵਿੱਚ ਜਾਰੀ ਰਹੇਗੀ। ਇਹ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਜਾ ਰਹੀ ਹੈ।

ਇਸ ਕਾਰਨ ਸੂਬੇ ਦੀਆਂ ਸੜਕਾਂ ‘ਤੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਦੱਸ ਦਈਏ ਕਿ ਠੇਕੇ ‘ਤੇ ਰੱਖੇ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਅੱਗੇ ਰੱਖਿਆ ਹੈ। ਜਿਸ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣਾ ਅਤੇ ਪੱਕਾ ਕਰਨਾ ਆਦਿ ਸ਼ਾਮਲ ਹਨ।

ਸੀਐਮ ਨਾਲ ਕੀਤੀ ਮੀਟਿੰਗ

ਲੰਮੇ ਸਮੇਂ ਤੋਂ ਠੇਕੇ ਤੇ ਕੰਮ ਕਰ ਰਹੇ ਰੋਡਵੇਜ਼ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਸੀਐਮ ਨਾਲ ਵੀ ਕਈ ਬੈਠਕਾਂ ਹੋ ਚੁੱਕੀਆਂ ਹਨ। ਸੀਐਮ ਨੇ ਬੈਠਕਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਜ਼ਰੂਰ ਦਿੱਤਾ ਸੀ ਪਰ ਹਾਲੇ ਤੱਕ ਇੱਕ ਵੀ ਮੰਗ ਮੰਨੀ ਨਹੀਂ ਗਈ ਹੈ।

ਆਊਟਸੋਰਸ ‘ਤੇ ਕਰਮਚਾਰੀ ਰੱਖੇ ਜਾ ਰਹੇ ਹਨ

ਪੰਜਾਬ ਰੋਡਵੇਜ਼-ਪਨਬੱਸ ਦੇ ਠੇਕਾ ਮੁਲਾਜ਼ਮਾਂ ਮੁਤਾਬਕ ਸਰਕਾਰ ਨੇ ਕਿਹਾ ਸੀ ਕਿ ਵਿਭਾਗ ਵਿੱਚ 10 ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਸਰਕਾਰ ਦਾ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੇ ਭਰੋਸਾ ਦਿੱਤਾ ਸੀ ਕਿਠੇਕੇ ਜਾਂ ਆਊਟਸੋਰਸ ਜ਼ਰੀਏ ਭਰਤੀ ਨਹੀਂ ਕੀਤੀ ਜਾਵੇਗੀ, ਪਰ ਹਾਲੇ ਵੀ ਆਊਟਸੋਰਸ ਦੇ ਆਧਾਰ ‘ਤੇ ਮੁਲਾਜ਼ਮ ਰੱਖੇ ਜਾ ਰਹੇ ਹਨ। ਜੋ ਕਿ ਬਿੱਲਕੁਲ ਗਲਤ ਗੱਲ ਹੈ। ਇਸ ਤਰ੍ਹਾਂ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਸਰਕਾਰ ਦੇ ਇਸ ਰਵਈਏ ਤੋਂ ਮੁਲਾਜ਼ਮ ਨਰਾਜ਼ ਹਨ।