Shameful Incident: ਫਾਜ਼ਿਲਕਾ ਸਿਵਲ ਹਸਪਤਾਲ ਚੋਂ ਮ੍ਰਿਤਕ ਮਹਿਲਾ ਦੇ ਹੱਥੋਂ ਸੋਨੇ ਦੀਆਂ ਚੂੜੀਆਂ ਚੋਰੀ

Updated On: 

13 Mar 2023 18:41 PM

Shameful Incident: ਫਾਜਿਲਕਾ ਇਲਾਕੇ ਵਿੱਚ ਚੋਰੀਆਂ ਇੱਥੋਂ ਤੱਕ ਵੱਧ ਗਈਆਂ ਹਨ ਕਿ ਹੁਣ ਚੋਰ ਤਾਂ ਮੁੜਦਿਆਂ ਨੂੰ ਵੀ ਨਹੀਂ ਛੱਡੇ ਰਹੇ,, ਫਾਜਲਿਕਾ ਦੇ ਸਿਵਲ ਹਸਪਤਾਲ ਵਿਖੇ ਚੋਰਾਂ ਨੇ ਇੱਕ ਮ੍ਰਿਤਕ ਮਹਿਲਾ ਦੇ ਹੱਥਾਂ ਚੋਂ ਸੋਨੇ ਦੀਆਂ ਚੂੜੀਆਂ ਹੀ ਚੋਰੀ ਕਰ ਲਈਆਂ।

Shameful Incident: ਫਾਜ਼ਿਲਕਾ ਸਿਵਲ ਹਸਪਤਾਲ ਚੋਂ ਮ੍ਰਿਤਕ ਮਹਿਲਾ ਦੇ ਹੱਥੋਂ ਸੋਨੇ ਦੀਆਂ ਚੂੜੀਆਂ ਚੋਰੀ

ਫਾਜ਼ਿਲਕਾ ਸਿਵਲ ਹਸਪਤਾਲ ਚੋਂ ਮ੍ਰਿਤਕ ਮਹਿਲਾ ਦੇ ਹੱਥ ਚੋਂ ਸੋਨੇ ਦੀਆਂ ਚੂੜੀਆਂ ਚੋਰੀ।

Follow Us On

ਫਾਜ਼ਿਲਕਾ ਨਿਊਜ਼:ਇਲਾਕੇ ਵਿੱਚ ਇਨੀਂ ਦਿਨੀ ਲੋਕ ਚੋਰਾਂ ਤੋਂ ਪਰੇਸ਼ਾਨ ਹਨ,, ਪੁਲਿਸ ਵੱਲੋਂ ਰਾਤ ਦੀ ਗਸ਼ਤ ਸ਼ੁਰੂ ਕਰਨ ਦੇ ਬਾਵਜੂਦ ਵੀ ਚੋਰੀਆਂ ਦੀਆਂ ਘਟਨਾਵਾਂ ਰੁੱਕ ਨਹੀਂ ਰਹੀਆਂ। ਤੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਮੁੜਦਿਆਂ ਦੇ ਹੱਥੋਂ ਵੀ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਰਹੇ ਨੇ,, ਘਟਨਾ ਫਾਜਿਲਕਾ ਹਸਪਤਾਲ ਦੀ ਹੈ, ਜਿੱਥੇ ਚੋਰ ਇੱਕ ਮ੍ਰਿਤਕ ਮਹਿਲਾ (Deceased woman)ਦੇ ਹੱਥੋਂ ਸਵਾ-ਸਵਾ ਤੋਲੇ ਦੀਆਂ ਸੋਨੇ ਦੀਆਂ ਚੂੜੀਆਂ ਵੀ ਚੋਰੀ ਕਰਕੇ ਫਰਾਰ ਹੋ ਗਏ।

‘ਮਹਿਲਾ ਨੂੰ ਆਈ ਸੀ ਖੂਨ ਦੀ ਉਲਟੀ’

ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਬੇਟੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਸ ਦੀ ਮਾਤਾ ਸਰੋਜ ਰਾਣੀ ਨੂੰ ਖ਼ੂਨ ਦੀ ਉਲਟੀ ਆ ਗਈ ਸੀ। ਜਿਸ ਕਾਰਨ ਉਨ੍ਹਾਂ ਦਾ ਚੈੱਕਅਪ ਕਰਵਾਉਣ ਲਈ ਫਾਜਿਲਕਾ ਦੇ ਸਿਵਲ ਹਸਪਤਾਲ ਲੈ ਗਏ,, ਪਰ ਚੈੱਕਅਪ ਤੋਂ ਬਾਅਦ ਡਾਕਟਰਾਂ ਨੇ ਸਰੋਜ ਰਾਣੀ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਬੇਟੇ ਨੇ ਦੱਸਿਆ ਕਿ ਜਦੋਂ ਉਹ ਆਪਣੀ ਮਾਤਾ ਦੀ ਮ੍ਰਿਤਕ ਦੇਹ ਘਰ ਵਾਪਸ ਲਿਆਏ ਤਾਂ ਉਸਦੇ ਹੱਥਾਂ ਵਿੱਚ ਪਈਆਂ ਹੋਈਆਂ ਦੋ ਸੋਨੇ ਦੀਆਂ ਚੂੜੀਆਂ (Gold bangles) ਗਾਇਬ ਸਨ। ਉਨ੍ਹਾਂ ਦੱਸਿਆ ਕਿ ਹਸਤਾਲ ਦੇ ਐਮਰਜੈਂਸੀ ਰੂਮ ਵਿੱਚ ਸੀਸੀਟੀਵੀ ਵੀ ਨਹੀਂ ਲੱਗਿਆ ਹੋਇਆ।

ਇਹ ਵੀ ਪੜੋ: Law and order perverted: ਪੰਜਾਬ ਵਿੱਚ ਗੈਂਗਸਟਰ ਹੋਏ ਬੇਲਗਾਮ-ਫਤਿਹ ਜੰਗ ਬਾਜਵਾ

‘ਮਾੜੇ ਅਨਸਰਾਂ ਦੇ ਖਿਲਾਫ ਪੁਲਿਸ ਨੇ ਵਧਾਈ ਸਖਤੀ’

ਫਿਲਹਾਲ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਨੇ ਨਸ਼ੇ ਅਤੇ ਚੋਰੀਆਂ ਦੀਆਂ ਘਟਨਾਵਾਂ ਨੂੰ ਖਤਮ ਕਰਨ ਦੇ ਲਈ ਸਖਤੀ ਵਧਾ ਦਿੱਤੀ ਹੈ ਪਰ ਇਸਦੇ ਬਾਵਜੂਦ ਵੀ ਨਸ਼ਾ ਅਤੇ ਚੋਰੀ ਦੀਆਂ ਘਟਨਾਵਾਂ ਤੇ ਲਗਾਮ ਨਹੀਂ ਲੱਗ ਰਹੀ। ਪੰਜਾਬ ਸਰਕਾਰ ਨੇ ਵੀ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹੋਏ ਨੇ।

ਇਹ ਵੀ ਪੜੋ: Health structure: ਸਿਹਤ ਢਾਂਚਾ ਹੋਰ ਮਜ਼ਬੂਤ ਕਰੇਗੀ ਪੰਜਾਬ ਸਰਕਾਰ-ਸਿਹਤ ਮੰਤਰੀ

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ