ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਬਣੇ SGPC ਪ੍ਰਧਾਨ, 107 ਵੋਟਾਂ ਨਾਲ ਦਰਜ ਕਰਵਾਈ ਜਿੱਤ

Updated On: 

28 Oct 2024 14:17 PM IST

SGPC Election: ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿੰਨੇ ਕਾਮਯਾਬ ਹੋਣਾ ਤੇ ਕਿੰਨੇ ਜਿੱਤਣਾ ਉਹ ਪਰਮਾਤਮਾ ਨੂੰ ਪਤਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕੈਂਡੀਡੇਟ ਕਿਹੜਾ ਹੋਏਗਾ ਜਾ ਰੱਬ ਨੂੰ ਪਤਾ ਤੇ ਜਾਂ ਬਾਦਲ ਸਾਹਿਬ ਨੂੰ। ਪਰ ਅੱਜ ਇਹ ਵੀ ਪਤਾ ਲੱਗ ਗਿਆ ਕਿ ਹੁਣ ਰੱਬ ਨੂੰ ਹੀ ਪਤਾ ਬਾਦਲ ਨੂੰ ਨਹੀਂ ਪਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਉਨ੍ਹਾਂ ਦੀ ਜਿੰਦ ਜਾਨ ਹਮੇਸ਼ਾ ਹਾਜ਼ਰ ਹੈ।

ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਬਣੇ SGPC ਪ੍ਰਧਾਨ, 107 ਵੋਟਾਂ ਨਾਲ ਦਰਜ ਕਰਵਾਈ ਜਿੱਤ

SGPC ਪ੍ਰਧਾਨ ਦੀ ਚੋਣ ਦੀ ਤਸਵੀਰ

Follow Us On

SGPC President Election: ਸ਼੍ਰੋਮਣੀ ਕਮੇਟੀ ਦਾ ਅੱਜ ਜਨਰਲ ਇਜਲਾਸ ਚੱਲ ਰਿਹਾ ਹੈ। ਕਮੇਟੀ ਪ੍ਰਧਾਨ ਦੀ ਚੋਣ ਲਈ ਵੋਟਾਂ ਪੈ ਚੁੱਕੀਆਂ ਹਨ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੌਕਾ ਦਿੱਤਾ ਗਿਆ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਬੀਬੀ ਜਗੀਰ ਕੌਰ ਨੂੰ ਹਰਜਿੰਦਰ ਧਾਮੀ ਦੇ ਸਾਹਮਣੇ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਿਸ ਦੇ ਚਲਦੇ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇੱਕ ਮੀਟਿੰਗ ਵੀ ਕੀਤੀ ਗਈ।

ਇਸ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿੰਨੇ ਕਾਮਯਾਬ ਹੋਣਾ ਤੇ ਕਿੰਨੇ ਜਿੱਤਣਾ ਉਹ ਪਰਮਾਤਮਾ ਨੂੰ ਪਤਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕੈਂਡੀਡੇਟ ਕਿਹੜਾ ਹੋਏਗਾ ਜਾ ਰੱਬ ਨੂੰ ਪਤਾ ਤੇ ਜਾਂ ਬਾਦਲ ਸਾਹਬ ਨੂੰ ਪਤਾ। ਅੱਜ ਇਹ ਵੀ ਪਤਾ ਲੱਗ ਗਿਆ ਕਿ ਹੁਣ ਰੱਬ ਨੂੰ ਹੀ ਪਤਾ ਬਾਦਲ ਨੂੰ ਨਹੀਂ ਪਤਾ। ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਉਨ੍ਹਾਂ ਦੀ ਜਿੰਦ ਜਾਨ ਹਾਜ਼ਰ ਹੈ। ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਉਹ ਸਮਰਪਿਤ ਹਨ। ਮੈਂਬਰ ਸਾਹਿਬਾਨ ਸੇਵਾ ਕਰਦੇ ਹਨ, ਕੋਈ ਤਨਖਾਹ ਨਹੀਂ ਲੈਂਦੇ।

ਉਨ੍ਹਾਂ ਇਲਜ਼ਾਮ ਲਗਾਇਆ ਕਿ ਅੱਜ ਇਹਨਾਂ ਅਕਾਲੀ ਦਲ ਨੂੰ ਬਿਲਕੁਲ ਹੀ ਜ਼ੀਰੋ ਕਰ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਜਲੂਸ ਕਰਵਾ ਦਿੱਤਾ ਹੈ। ਉਨ੍ਹਾਂ ਨੂੰ ਲੋਕਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ। ਇਕ ਸਭ ਤੋਂ ਵੱਡੀ ਗਲਤੀ ਇਹ ਸ਼੍ਰੋਮਣੀ ਅਕਾਲੀ ਦੇ ਇਤਿਹਾਸ ਵਿੱਚ ਇਹ ਕਾਲਾ ਫੈਸਲਾ ਲਿਖਿਆ ਜਾਵੇਗਾ। ਵਰਕਰ ਰੋ ਰਹੇ ਹਨ, ਵੋਟਰ ਰੋ ਰਹੇ ਹਨ, ਕਿੱਧਰ ਜਾਈਏ ਹੁਣ ਫਾਇਦਾ ਕੌਣ ਲੈ ਗਿਆ। ਕੋਈ ਉਧਰੋਂ ਜਾਏਗਾ ਕੋਈ ਇੱਧਰ ਜਾਏਗਾ ਖੇਰੂ-ਖੇਰੂ ਹੋ ਜਾਏਗੀ। ਜੇਕਰ ਪਾਰਟੀ ਇੱਕਠੀ ਹੈ ਤਾਂ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਓ।

ਬਲਵਿੰਦਰ ਸਿੰਘ ਭੂੰਦੜ ਨੇ ਕੀਤੀ ਮੀਟਿੰਗ

ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸੋਮਵਾਰ ਨੂੰ ਹਰਿਮੰਦਰ ਸਾਹਿਬ ਵਿੱਚ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚ ਕੇ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਇਸ ਮੀਟਿੰਗ ਦਾ ਮਕਸਦ ਅੱਜ ਦੀਆਂ ਚੋਣਾਂ ਦੀ ਰੂਪ-ਰੇਖਾ ਤਿਆਰ ਕਰਨਾ ਸੀ।

ਐਡਵੋਕੇਟ ਧਾਮੀ ਨੂੰ 2002 ਵਿੱਚ ਮਿਲੀਆਂ ਸਨ 104 ਵੋਟਾਂ

ਐਡਵੋਕੇਟ ਧਾਮੀ ਅਤੇ ਬੀਬੀ ਜਗੀਰ ਕੌਰ 2002 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਆਹਮੋ-ਸਾਹਮਣੇ ਸਨ। ਇਸ ਦੌਰਾਨ ਧਾਮੀ ਨੂੰ 104 ਵੋਟਾਂ ਮਿਲੀਆਂ ਸਨ। ਜਦਕਿ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ। ਜਦੋਂ ਕਿ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਕੁੱਲ 151 ਮੈਂਬਰਾਂ ਵਿੱਚੋਂ 136 ਨੇ ਆਪਣੀ ਵੋਟ ਪਾਈ ਸੀ। ਜਿਸ ਵਿੱਚ ਐਡਵੋਕੇਟ ਧਾਮੀ ਨੂੰ 118 ਅਤੇ ਉਨ੍ਹਾਂ ਦੇ ਵਿਰੋਧੀ ਬਾਬਾ ਬਲਬੀਰ ਸਿੰਘ ਘੁੰਨਸ ਨੂੰ ਸਿਰਫ਼ 17 ਵੋਟਾਂ ਮਿਲੀਆਂ।