G-20 Summit 2023: ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ 'ਚ ਰਿਸਰਚ ਨੂੰ ਮਜਬੂਤ ਕਰਨ 'ਤੇ ਜੋਰ। G-20 Summit 2023 Second meeting of EdWG at Amritsar in punjabi Punjabi news - TV9 Punjabi

G-20 Summit 2023: ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ‘ਚ ਰਿਸਰਚ ਨੂੰ ਮਜਬੂਤ ਕਰਨ ‘ਤੇ ਜੋਰ

Updated On: 

17 Mar 2023 18:11 PM

G-20 Summit 2023: EdWG ਦੀ ਦੂਜੀ ਮੀਟਿੰਗ ਵਿੱਚ ਰਿਸਰਚ ਅਤੇ ਇਨੋਵੇਸ਼ਨ ਸਹਿਯੋਗ, ਮੂਲਭੂਤ ਸਾਖਰਤਾ ਅਤੇ ਸੰਖਿਆਤਮਕਤਾ ਅਤੇ ਜੀਵਨ ਭਰ ਸਿੱਖਣ ਸਮੇਤ ਹੋਰ ਮੁੱਖ ਖੇਤਰਾਂ 'ਤੇ ਵਿਆਪਕ ਚਰਚਾ ਹੋਈ।

G-20 Summit 2023: ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਚ ਰਿਸਰਚ ਨੂੰ ਮਜਬੂਤ ਕਰਨ ਤੇ ਜੋਰ

G-20 Summit 2023: ਦੂਜੀ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ 'ਚ ਰਿਸਰਚ ਨੂੰ ਮਜਬੂਤ ਕਰਨ 'ਤੇ ਜੋਰ।

Follow Us On

ਅਮ੍ਰਿਤਸਰ ਨਿਊਜ: G20 ਐਜੂਕੇਸ਼ਨ ਵਰਕਿੰਗ ਗਰੁੱਪ (EdWG) ਨੇ 15 ਮਾਰਚ-17 ਮਾਰਚ ਤੱਕ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਰਿਸਰਚ ਨੂੰ ਮਜ਼ਬੂਤ ਕਰਨ ਅਤੇ ਸਮ੍ਰਿੱਧ ਸਹਿਯੋਗ ਦੇ ਮਾਧਿਅਮ ਨਾਲ ਇਨੋਵੇਸ਼ਨ ਨੂੰ ਹੁਲਾਰਾ ਦੇਣ’ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਭਵਿੱਖ ਦੇ ਕਾਰਜ ਦੇ ਸੰਦਰਭ ਵਿੱਚ ਸਮਰੱਥਾ ਨਿਰਮਾਣ, ਜੀਵਨ ਭਰ ਸਿੱਖਣ ਨੂੰ ਉਤਸ਼ਾਹਿਤ ਕਰਨਾ, ਮੂਲਭੂਤ ਸਾਖਰਤਾ ਅਤੇ ਸੰਖਿਆ ਨੂੰ ਸੁਨਿਸ਼ਚਿਤ ਕਰਨ’, ਮਿਸ਼ਰਤ ਸਿੱਖਿਆ ਦੇ ਸੰਦਰਭ ਅਤੇ ਹਰ ਪੱਧਰ ‘ਤੇ ਤਕਨੀਕ-ਸਮਰੱਥ ਸਿੱਖਿਆ ਨੂੰ ਅਧਿਕ ਸਮਾਵੇਸੀ, ਗੁਣਾਤਮਕ ਅਤੇ ਸਹਿਯੋਗੀ ਬਣਾਉਣਆ’ ਦੇ ਹੋਰ 3 ਤਰਜੀਹੀ ਖੇਤਰਾਂ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ।

ਵਿਦਿਆਰਥੀ ਸਿੱਖਿਆ ਵਿੱਚ ਭਾਈਚਾਰੇ ਦੀ ਸ਼ਮੂਲੀਅਤ ਦੇ ਮਹੱਤਵ

G20 ਐਜੂਕੇਸ਼ਨ ਵਰਕਿੰਗ ਗਰੁੱਪ (EdWG) ਦੇ ਭਾਰਤੀ ਚੇਅਰ ਅਤੇ ਸਕੱਤਰ, ਉਚੇਰੀ ਸਿੱਖਿਆ, ਕੇ. ਸੰਜੇ ਮੂਰਤੀ ਨੇ ਸਮਾਪਤੀ ਟਿੱਪਣੀਆਂ ਦੌਰਾਨ ਵਿਦਿਆਰਥੀ ਸਿੱਖਿਆ ਵਿੱਚ ਭਾਈਚਾਰੇ ਦੀ ਸ਼ਮੂਲੀਅਤ ਦੇ ਮਹੱਤਵ ਅਤੇ ਵਧੇਰੇ ਸਹਿਯੋਗ ਅਤੇ ਭਾਈਵਾਲੀ ਦੀ ਜ਼ਰੂਰਤ ਨੂੰ ਉਜਾਗਰ ਕੀਤਾ। ਜੀ20 ਪਲੈਟਫਾਰਮ ਨੂੰ ਦੁਵੱਲੇ ਸਬੰਧਾਂ ਤੋਂ ਪਰੇ ਨਵੇਂ ਸਬੰਧ ਬਣਾਉਣੇ ਚਾਹੀਦੇ ਹਨ ਅਤੇ ਬਹੁਪੱਖੀ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਭਾਰਤ ਦਾ ਉਦੇਸ਼ ਇਸ ਐਜੂਕੇਸ਼ਨ ਵਰਕਿੰਗ ਗਰੁੱਪ ਦੀਆਂ ਮੀਟਿੰਗਾਂ ਦੇ ਦਸਤਾਵੇਜ਼ਾਂ ਨੂੰ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪ੍ਰਸ਼ਾਸਨਿਕ ਪੱਧਰ ‘ਤੇ ਵਧੀਆ ਅਭਿਆਸਾਂ ਨੂੰ ਲਾਗੂ ਕੀਤਾ ਗਿਆ ਹੈ ਅਤੇ ਅੰਤਮ ਸੰਗ੍ਰਹਿ ਸਾਰੀਆਂ ਸੰਸਥਾਵਾਂ ‘ਤੇ ਬਹੁਤ ਪ੍ਰਭਾਵ ਲਿਆਉਂਦਾ ਹੈ”।

ਤਿੰਨ ਦਿਨਾਂ ਜਿਸ ਵਿੱਚ 28 ਮੈਂਬਰ ਅਤੇ ਸੱਦਾ ਦਿੱਤੇ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ 58 ਡੈਲੀਗੇਟਾਂ ਨੇ ਹਿੱਸਾ ਲਿਆ, ਦੀ ਦੂਜੀ EdWG ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕੇ. ਸੰਜੇ ਮੂਰਤੀ ਨੇ ਕਿਹਾ, “ਟਿਕਾਊ ਵਿਕਾਸ ਟੀਚਿਆਂ ਨੂੰ ਪੂਰਾ ਕਰਨ ਲਈ ਸਾਨੂੰ ਕਾਰਜਯੋਗ ਸਮਾਧਾਨ ਬਣਾਉਣ ਲਈ ਉੱਚ ਸਿੱਖਿਆ ਸੰਸਥਾਵਾਂ ਵਿੱਚ ਤੇਜ਼ੀ ਨਾਲ ਸਹਿਯੋਗ ਦੀ ਬਹੁਤ ਉਮੀਦ ਹੈ।”

ਸੰਜੇ ਕੁਮਾਰ ਨੇ ਕਿਹਾ ਕਿ ਚਰਚਾ ਫੋਰਮ ਵਿੱਚ ਹਰ ਭਾਗੀਦਾਰ ਰਾਸ਼ਟਰ ਫਾਊਂਡੇਸ਼ਨਲ ਲਰਨਿੰਗ ਅਤੇ ਗਿਣਤੀ ਨੂੰ ਪ੍ਰਾਪਤ ਕਰਨ ਲਈ ਟੈਕਨੋਲੋਜੀ ਅਤੇ ਆਨੰਦਮਈ ਪਹੁੰਚ ਦਾ ਲਾਭ ਉਠਾਉਣ ਲਈ ਇੱਕੋ ਪੰਨੇ ‘ਤੇ ਹੈ। ਉਨ੍ਹਾਂ ਨੇ ਵਰਕਿੰਗ ਗਰੁੱਪ ਦੀ ਮੀਟਿੰਗ ਦੇ ਨਾਲ-ਨਾਲ ਲਗਾਈ ਗਈ ਪ੍ਰਦਰਸ਼ਨੀ ਵਿੱਚ ਸਿੱਖਿਆ ਮੰਤਰਾਲੇ ਦੀ ਨਵੀਂ ਪਹਿਲ ‘ਜਾਦੂਈ ਪਿਟਾਰਾ’ ਅਤੇ ਐੱਨਸੀਈਆਰਟੀ ਦੇ ਸਟਾਲ ਤੇ ਵੀ ਚਾਨਣਾ ਪਾਇਆ।

ਮੀਡੀਆ ਬ੍ਰੀਫਿੰਗ ਦੇ ਅੰਤ ਵਿੱਚ, ਸਕੱਤਰਾਂ ਨੇ ਅੰਮ੍ਰਿਤਸਰ ਵਿੱਚ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਦਾ ਆਯੋਜਨ ਕਰਨ ਵਿੱਚ ਉਨ੍ਹਾਂ ਦੀ ਮਹਿਮਾਨ-ਨਵਾਜ਼ੀ ਅਤੇ ਸਹਿਯੋਗ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਸੰਜੇ ਕੁਮਾਰ ਨੇ ਅੱਗੇ ਕਿਹਾ, ਇਸ ਨਾਲ ਪੰਜਾਬ ਦੀ ਮਹਿਕ ਨੂੰ ਪੂਰੀ ਦੁਨੀਆ ਵਿੱਚ ਫੈਲਣ ਵਿੱਚ ਮਦਦ ਮਿਲੇਗੀ।

ਡੈਲੀਗੇਟਾਂ ਨੇ ਤਿੰਨ ਦਿਨਾਂ ਸਮਾਗਮ ਦੇ ਸਮਾਪਤੀ ਵਾਲੇ ਦਿਨ EdWG ਮੀਟਿੰਗਾਂ ਦੇ ਟੂਰਿਸਜ਼ਮ ਦੇ ਹਿੱਸੇ ਵਜੋਂ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦਾ ਦੌਰਾ ਵੀ ਕੀਤਾ।

ਵਫਦ ਲਈ ਲਗਾਈ ਗਈ ਮਿੰਨੀ ਪ੍ਰਦਰਸ਼ਨੀ

ਡੈਲੀਗੇਟਾਂ ਲਈ ਮੀਟਿੰਗ ਵਾਲੀ ਥਾਂ ‘ਤੇ ਪੰਜਾਬ ਦੇ ਦਸਤਕਾਰੀ ਅਤੇ ਸੱਭਿਆਚਾਰਕ ਤੱਤਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਮਿੰਨੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਡਿਜ਼ਾਈਨਰ ਪਰਮਜੀਤ ਕੌਰ, ਵੁੱਡਵਰਕ ਆਰਟਿਸਟ ਅੰਮ੍ਰਿਤਪਾਲ ਸਿੰਘ, ਆਰਟਿਸਟ, ਸ਼੍ਰੀ ਮਨੋਹਰ ਲਾਲ ਅਤੇ ਅਜੀਵਿਕਾ ਸੈਲਫ ਹੈਲਪ ਗਰੁੱਪ ਦੇ ਕੁਝ ਭਾਗੀਦਾਰ ਸਨ। ਪ੍ਰਸ਼ੰਸਾ ਦੇ ਪ੍ਰਤੀਕ ਵਜੋਂ, ਡੈਲੀਗੇਟਾਂ ਨੂੰ ਪੰਜਾਬ ਤੋਂ ਹੱਥ ਨਾਲ ਤਿਆਰ ਕੀਤੀ ਫੁਲਕਾਰੀ ਸ਼ਾਲ ਅਤੇ ਪ੍ਰਮਾਣਿਕ ਚਾਹਾਂ ਵੀ ਭੇਟ ਕੀਤੀਆਂ ਗਈਆਂ।

ਇਸ ਸਮਾਗਮ ਵਿੱਚ 15 ਮਾਰਚ ਨੂੰ ਖਾਲਸਾ ਕਾਲਜ ਦੇ ਇਤਿਹਾਸਿਕ ਸਥਾਨ ਤੇ ਸੈਮੀਨਾਰ ਅਤੇ ਮਲਟੀਮੀਡੀਆ ਪ੍ਰਦਰਸ਼ਨੀ ਵੀ ਸ਼ਾਮਲ ਸੀ। ਸੈਮੀਨਾਰ ਨੇ ਵਿਸ਼ਵ ਪੱਧਰ ‘ਤੇ ਰਿਸਰਚ ਅਤੇ ਇਨੋਵੇਸ਼ਨ ਵਿੱਚ ਆਪਣੇ ਆਪ ਨੂੰ ਇੱਕ ਲੀਡਰ ਵਜੋਂ ਸਥਾਪਿਤ ਕਰਨ ਦੇ ਭਾਰਤ ਦੇ ਮੌਕੇ ਨੂੰ ਉਜਾਗਰ ਕੀਤਾ। ਇਸ ਨੇ ਉੱਭਰ ਰਹੀਆਂ ਕਾਢਾਂ, ਸਿੱਖਿਆ ਪ੍ਰਣਾਲੀਆਂ ਅਤੇ ਸਮਾਜ ‘ਤੇ ਉਨ੍ਹਾਂ ਦੇ ਪ੍ਰਭਾਵ ‘ਤੇ ਰਿਸਰਚ ਨੂੰ ਉਤਸ਼ਾਹਿਤ ਕਰਨ ਵਿੱਚ ਵੱਖ-ਵੱਖ ਹਿੱਸੇਦਾਰਾਂ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ। ਪ੍ਰਦਰਸ਼ਨੀ ਵਿੱਚ ਇੱਕ ਫੁੱਟਫਾਲ ਦੇਖਿਆ ਗਿਆ।

ਜੀ-20 ਮੀਟਿੰਗਾਂ ਦੇ ਨਾਲ-ਨਾਲ ਆਯੋਜਿਤ ਕੀਤੇ ਗਏ ਵੱਖ-ਵੱਖ ਸੱਭਿਆਚਾਰਕ ਸਮਾਗਮਾਂ ਰਾਹੀਂ ਪੰਜਾਬ ਦੇ ਜੀਵੰਤ ਸੱਭਿਆਚਾਰ ਨੂੰ ਉਜਾਗਰ ਕਰਨ ਵਿੱਚ ਇਹ ਸਮਾਗਮ ਸਫਲ ਰਿਹਾ। ਚਾਰ EdWG ਮੀਟਿੰਗਾਂ ਦੇ ਨਤੀਜੇ ਅੰਤਮ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਸਾਂਝੇ ਕੀਤੇ ਜਾਣ ਵਾਲੇ ਅੰਤਿਮ ਐਲਾਨ ਪੱਤਰ ਦਾ ਖਰੜਾ ਤਿਆਰ ਕਰਨ ਲਈ ਜ਼ਰੂਰੀ ਹੋਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version