Freedom Fighters Families Protest: 11 ਮਾਰਚ ਤੋਂ ਮੁੱਖ ਮੰਤਰੀ ਰਿਹਾਇਸ਼ ਅੱਗੇ ਧਰਨੇ ਦਾ ਐਲਾਨ

Published: 

10 Mar 2023 15:19 PM

Reason Behind Protest: ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਨੌਕਰੀਆਂ ਵਿੱਚ ਬਣਦਾ ਕੋਟਾ ਨਾ ਦਿੱਤਾ ਜਾਣ ਦੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ 11 ਮਾਰਚ ਨੂੰ ਧਰਨੇ ਦਾ ਐਲਾਨ ਕੀਤਾ ਹੈ। ਇਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਵਾਂਗ ਸਰਕਾਰ ਨੌਕਰੀਆਂ 'ਚ 5 ਫੀਸਦ ਕੋਟਾ ਲਾਗੂ ਕਰੇ।

Freedom Fighters Families Protest: 11 ਮਾਰਚ ਤੋਂ ਮੁੱਖ ਮੰਤਰੀ ਰਿਹਾਇਸ਼ ਅੱਗੇ ਧਰਨੇ ਦਾ ਐਲਾਨ

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ 11 ਮਾਰਚ ਤੋਂ ਮੁੱਖ ਮੰਤਰੀ ਰਿਹਾਇਸ਼ ਅੱਗੇ ਧਰਨੇ ਦਾ ਐਲਾਨ।

Follow Us On

ਸੰਗਰੂਰ ਨਿਊਜ਼: ਫਰੀਡਮ ਫਾਈਟਰ, ਉਤਰਾਅਧਿਕਾਰੀ ਸੰਸਥਾ (ਰਜਿ. 196) ਪੰਜਾਬ ਵੱਲੋਂ ਨੌਕਰੀਆਂ ਵਿੱਚ ਬਣਦਾ ਕੋਟਾ ਨਾ ਦਿੱਤਾ ਜਾਣ ਦੇ ਰੋਸ ਵਜੋਂ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਕੋਠੀ ਅੱਗੇ ਧਰਨੇ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਸੰਸਥਾ ਦੇ ਮੁਖੀ ਹਰਿੰਦਰਪਾਲ ਸਿੰਘ ਖਾਲਸਾ, ਸੂਬਾ ਖਜਾਨਚੀ ਭਰਪੂਰ ਸਿੰਘ, ਸੂਬਾ ਸਕੱਤਰ ਮੇਜਰ ਸਿੰਘ ਅਤੇ ਮੁੱਖ ਬੁਲਾਰਾ ਦਲਜੀਤ ਸਿੰਘ ਸੇਖੋਂ ਨੇ ਸਾਂਝੀ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਪਟਵਾਰੀਆਂ, ਆਂਗਣਵਾੜੀ ਵਰਕਰਾਂ ਅਤੇ ਬਿਜਲੀ ਮਹਿਕਮੇਂ ਵਿੱਚ ਪੋਸਟਾਂ ਕੱਢੀਆਂ ਗਈਆਂ ਹਨ। ਜਿਨ੍ਹਾਂ ਵਿੱਚ ਫਰੀਡਮ ਫਾਈਟਰ ਪਰਿਵਾਰਾਂ ਦੇ ਨਿਰਧਾਰਿਤ ਕੋਟੇ ਦਾ ਹੱਕ ਨਹੀਂ ਦਿੱਤਾ ਗਿਆ|

ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਈ-ਮੇਲ ਰਾਹੀਂ ਭੇਜੇ ਮੰਗ ਪੱਤਰ

ਇਸ ਸਬੰਧੀ ਸੰਸਥਾ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਈ-ਮੇਲ ਰਾਹੀਂ ਮੰਗ ਪੱਤਰ ਭੇਜੇ ਗਏ ਹਨ। ਜਿਸ ਵਿੱਚ ਉਨ੍ਹਾਂ ਨੇ ਬਣਦਾ ਕੋਟਾ ਦੇਣ ਦੀ ਮੰਗ ਕੀਤੀ ਪਰ ਸਰਕਾਰ ਵੱਲੋਂ ਫਰੀਡਮ ਫਾਈਟਰਾਂ ਦੇ ਪਰਿਵਾਰਾਂ (Freedom Fighters Families) ਦੀ ਮੰਗ ਵੱਲ ਗੌਰ ਨਹੀਂ ਕੀਤੀ ਗਈ। ਜਿਸ ਕਾਰਨ ਸੰਸਥਾ ਵੱਲੋਂ 11 ਮਾਰਚ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨੇ ਦਾ ਐਲਾਨ ਕੀਤਾ ਗਿਆ ਹੈ। ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਫਰੀਡਮ ਫਾਈਟਰ ਪਰਿਵਾਰਾਂ ਦਾ ਕੋਟਾ ਪਹਿਲਾਂ 5 ਫੀਸਦ ਸੀ, ਜਿਸ ਨੂੰ ਹੋਲੀ-ਹੋਲੀ ਘਟਾ ਕੇ 1 ਫੀਸਦ ਕਰ ਦਿੱਤਾ ਗਿਆ। ਹੁਣ ਮੌਜੂਦਾ ਸਰਕਾਰ ਵੱਲੋਂ ਬਣਦਾ ਇੱਕ ਫੀਸਦ ਕੋਟਾ ਵੀ ਨਾ ਦੇ ਕੇ ਦੇਸ਼ ਭਗਤ ਪਰਿਵਾਰਾਂ ਦਾ ਹੱਕ ਖੋਹਿਆ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸਰਕਾਰੀ ਨੌਕਰੀਆਂ ‘ਚ 5 ਫੀਸਦ ਕੋਟਾ ਲਾਗੂ ਕਰੇ ਸਰਕਾਰ

ਸੂਬਾ ਸਕੱਤਰ ਮੇਜਰ ਸਿੰਘ ਬਰਨਾਲਾ, ਸੂਬਾ ਖਜਾਨਚੀ ਭਰਪੂਰ ਸਿੰਘ ਅਤੇ ਮੁੱਖ ਬੁਲਾਰਾ ਐਡਵੋਕੇਟ ਦਲਜੀਤ ਸਿੰਘ ਸੇਖੋਂ ਨੇ ਮੰਗ ਕੀਤੀ ਕਿ ਸਰਕਾਰੀ ਨੌਕਰੀਆਂ ਵਿੱਚ ਫਰੀਡਮ ਫਾਈਟਰ ਪਰਿਵਾਰਾਂ ਨੂੰ ਚੌਥੀ ਪੀੜੀ ਤੱਕ ਪਹਿਲਾਂ ਦੀ ਤਰ੍ਹਾਂ 5 ਫੀਸਦ ਕੋਟਾ ਸਰਕਾਰ ਲਾਗੂ ਕਰੇ। ਉੱਤਰਾਖੰਡ ਸਰਕਾਰ ਦੀ ਤਰਜ ‘ਤੇ ਫਰੀਡਮ ਫਾਈਟਰ ਪਰਿਵਾਰਾਂ ਨੂੰ ਸਨਮਾਨ ਪੈਨਸ਼ਨ (Pension) ਲਾਗੂ ਕਰੇ ਅਤੇ ਪੁੱਡਾ ਵੱਲੋਂ ਕੱਟੇ ਜਾ ਰਹੇ ਪਲਾਟਾਂ ਵਿੱਚ ਫਰੀਡਮ ਫਾਈਟਰ ਪਰਿਵਾਰਾਂ ਨੂੰ ਸ਼ਾਮਲ ਕਰਕੇ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਇੱਕ ਮੰਚ ‘ਤੇ ਖੜੇ ਨਜ਼ਰ ਆ ਰਹੇ ਹਨ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਵੱਧ-ਚੜ੍ਹ ਕੇ ਧਰਨੇ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਬੀਬੀ ਸ਼ਮਿੰਦਰ ਕੌਰ ਫਰੀਡਮ ਫਾਈਟਰ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ, ਜ਼ਿਲ੍ਹਾ ਸਕੱਤਰ ਜੋਗਿੰਦਰ ਸਿੰਘ, ਮਨਜੀਤ ਸਿੰਘ, ਕਰਮਜੀਤ ਸਿੰਘ ਜ਼ਿਲ੍ਹਾ ਖਜਾਨਚੀ, ਸੁਖਮਿੰਦਰ ਸਿੰਘ ਭੋਲਾ ਬਡਰੁੱਖਾਂ, ਅਜੀਤਪਾਲ ਸਿੰਘ ਪਾਲੀ ਅਤੇ ਹੋਰ ਅਹੁਦੇਦਾਰ ਵੀ ਨਾਲ ਮੌਜੂਦ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ