ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨਾਜਾਇਜ਼ ਮਾਈਨਿੰਗ ਮਾਮਲੇ ‘ਚੋਂ ਬਰੀ, ਕਿਹਾ- ਅੱਜ ਸੱਚ ਦੀ ਜਿੱਤ ਹੋਈ

Updated On: 

18 Sep 2024 00:38 AM

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਲੱਖ ਦਾਅਵੇ ਕਰ ਸਕਦੀ ਹੈ ਪਰ ਹਲਕਾ ਭੋਆ ਵਿੱਚ ਜੋ ਵੀ ਸੜਕਾਂ ਦੇ ਉਦਘਾਟਨ ਹੋ ਰਹੇ ਹਨ ਉਹ ਕੇਂਦਰ ਸਰਕਾਰ ਦੇ ਪ੍ਰੋਜੈਕਟ ਹਨ।

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨਾਜਾਇਜ਼ ਮਾਈਨਿੰਗ ਮਾਮਲੇ ਚੋਂ ਬਰੀ, ਕਿਹਾ- ਅੱਜ ਸੱਚ ਦੀ ਜਿੱਤ ਹੋਈ

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ

Follow Us On

2022 ‘ਚ ਪਠਾਨਕੋਟ ਦੇ ਹਲਕਾ ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ‘ਤੇ ਨਾਜਾਇਜ਼ ਮਾਈਨਿੰਗ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜੋਗਿੰਦਰ ਪਾਲ ਖਿਲਾਫ ਅਦਾਲਤ ‘ਚ ਕੇਸ ਚੱਲ ਰਿਹਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਵਿੱਚ ਵੱਡੀ ਮੱਛੀ ਫੜੀ ਜਾਣ ਦੀ ਗੱਲ ਵੀ ਕਹਿ ਸੀ। ਪਰ ਕੋਰਟ ਵੱਲੋਂ ਹੁਣ ਜੋਗਿੰਦਰ ਪਾਲ ਨੂੰ ਬਰੀ ਕਰ ਦਿੱਤਾ ਗਿਆ ਹੈ।

ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਘੇਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਲੱਖ ਦਾਅਵੇ ਕਰ ਸਕਦੀ ਹੈ ਪਰ ਹਲਕਾ ਭੋਆ ਵਿੱਚ ਜੋ ਵੀ ਸੜਕਾਂ ਦੇ ਉਦਘਾਟਨ ਹੋ ਰਹੇ ਹਨ ਉਹ ਕੇਂਦਰ ਸਰਕਾਰ ਦੇ ਪ੍ਰੋਜੈਕਟ ਹਨ। ਉਨ੍ਹਾਂ ਕੈਬਿਨਟ ਮੰਤਰੀ ਲਾਲ ਚੰਦ ਵੱਲੋਂ ਸੜਕ ਦੇ ਉਦਘਾਟਨ ਤੇ ਵੀ ਸਵਾਲ ਉਠਾਏ ਅਤੇ ਉਸ ਸੜਕ ਨੂੰ ਕੇਂਦਰ ਦੀ ਸੜਕ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ਼ ਵਾਅਦੇ ਹੀ ਕੀਤੇ ਤੇ ਕੋਈ ਕੰਮ ਨਹੀਂ ਕੀਤਾ।

ਕੀ ਹੈ ਪੂਰਾ ਮਾਮਲਾ ?

2022 ਵਿੱਚ ਮਾਈਨਿੰਗ ਵਿਭਾਗ ਦੀ ਸ਼ਿਕਾਇਤ ‘ਤੇ ਤਾਰਾਗੜ੍ਹ ਪੁਲਿਸ ਨੇ ਮੈਰਾਂ ਕਲਾਂ ਸਥਿਤ ਕ੍ਰਿਸ਼ਨਾ ਕਰੱਸ਼ਰ ‘ਤੇ ਛਾਪਾ ਮਾਰ ਕੇ ਪੋਕਲੇਨ ਸਮੇਤ ਤਿੰਨ ਵਾਹਨ ਜ਼ਬਤ ਕਰਕੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਵਿੱਚ ਕਰੱਸ਼ਰ ਦਾ ਕੰਮ ਕਰਨ ਵਾਲੇ ਸੁਨੀਲ ਕੁਮਾਰ ਅਤੇ ਪ੍ਰਕਾਸ਼ ਵੀ ਸ਼ਾਮਲ ਸਨ। ਮਾਮਲੇ ਦੀ ਜਾਂਚ ਕਰਨ ਅਤੇ ਕਰੱਸ਼ਰ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਕ੍ਰਿਸ਼ਨਾ ਕਰੱਸ਼ਰ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ 50 ਫੀਸਦੀ ਹਿੱਸੇਦਾਰੀ ਹੈ। 25 ਫੀਸਦੀ ਹਿੱਸੇਦਾਰੀ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇਵੀ ਦੇ ਨਾਂ ‘ਤੇ ਹੈ ਜਦਕਿ ਲਕਸ਼ੈ ਨਾਂ ਦਾ ਇੱਕ ਹੋਰ ਸਾਥੀ ਹੈ। ਜਿਸ ਤੋਂ ਬਾਅਦ ਉਨ੍ਹਾਂ ਤੇ ਮੁਕਦਮਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਨਵੀਂ ਖੇਤੀ ਨੀਤੀ ਦਾ ਖਰੜਾ ਤਿਆਰ, ਕਿਸਾਨ ਆਗੂਆਂ ਨੂੰ ਭੇਜਿਆ